ਮੁਹਾਲੀ ਪੁਲਿਸ ਵੱਲੋਂ ਮਿਸ਼ਜ ਚੰਡੀਗੜ੍ਹ ਰਹੀ ਅਰਪਨਾ ਪੁੱਤਰ ਸਹਿਤ ਗ੍ਰਿਫਤਾਰ
ਮੁਹਾਲੀ, 28 ਜੁਲਾਈ: ਮੁਹਾਲੀ ਪੁਲਿਸ ਵੱਲੋਂ ਧੋਖਾਧੜੀ ਦੇ ਦੋ ਦਰਜ਼ਨ ਤੋਂ ਵੱਧ ਮਾਮਲਿਆਂ ਵਿਚ ਠੱਗੀ-ਠੋਰੀ ਕਰਨ ਵਾਲੀ ਸਾਬਕਾ ਮਿਸਜ਼ ਚੰਡੀਗੜ੍ਹ ਨੂੰ ਪੁੱਤਰ ਸਹਿਤ ਗ੍ਰਿਫਤਾਰ ਕੀਤਾ ਹੈ। ਸਾਲ 2019 ਦੇ ਵਿਚ ਮਿਸਜ਼ ਚੰਡੀਗੜ੍ਹ ਰਹਿ ਚੁੱਕੀ ਅਰਪਨਾ ਸਗੋਤਰਾ ਪੇਸ਼ੇ ਵਜੋਂ ਵਕੀਲ ਹੈ ਪ੍ਰੰਤੂ ਪੁਲਿਸ ਨੂੰ ਪਤਾ ਚੱਲਿਆ ਸੀ ਕਿ ਇਹ ਆਪਣੇ ਪਤੀ ਸੰਜੇ ਸਗੋਤਰਾ ਨਾਲ ਮਿਲਕੇ ਮੁਹਾਲੀ ਦੇ ਵਿਚ ਇੰਮੀਗਰੇਸ਼ਨ ਦਾ ਦਫ਼ਤਰ ਚਲਾਉਂਦੀ ਹੈ, ਜਿੱਥੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਨਾਲ ਵੱਡੀਆਂ ਠੱਗੀਆਂ ਮਾਰੀਆਂ ਗਈਆਂ ਹਨ। ਸੰਜੇ ਪਹਿਲਾਂ ਹੀ ਇੱਕ ਮਾਮਲੇ ਵਿਚ ਜੇਲ੍ਹ ’ਚ ਬੰਦ ਹੈ ਤੇ ਹੁਣ ਉਸਦੀ ਪਤਨੀ ਤੇ ਪੁੱਤਰ ਕੁਣਾਲ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਨੋਟ ਗਿਣਨ ਵਾਲੀ ਮਸ਼ੀਨ ਤੇ 1.07 ਕਰੋੜ ਦੀ ਡਰੱਗ ਮਨੀ ਸਹਿਤ ਕੀਤਾ ਕਾਬੂ
ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰੀ ਸਮੇਂ ਇਸਦੇ ਕੋਲੋਂ ਭਾਰੀ ਮਾਤਰਾ ਵਿਚ ਸੋਨਾ, ਸੱਤ ਲੱਖ ਦੀ ਨਗਦੀ ਅਤੇ ਇੱਕ ਮਹਿੰਗੀ ਕਾਰ ਵੀ ਬਰਾਮਦ ਕੀਤੀ ਗਈ ਹੈ, ਜਿਸਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਸਾਰਾ ਕੁੱਝ ਠੱਗੀ ਠੋਰੀ ਦੇ ਪੈਸਿਆਂ ਨਾਲ ਖ਼ਰੀਦਿਆਂ ਗਿਆ ਹੈ। ਮਹਿੰਗੀਆਂ ਗੱਡੀਆਂ ਤੇ ਕਲੱਬਾਂ ਦੀ ਸ਼ੌਕੀਨ ਦੱਸੀ ਜਾ ਰਹੀ ਇਹ ਔਰਤ ਵਿਰੁਧ ਡੇਰਾਬੱਸੀ ਦੀ ਇੱਕ ਔਰਤ ਨੇ ਬੱਚੇ ਨੂੰ ਚੰਡੀਗੜ੍ਹ ਦੇ ਇੱਕ ਨਾਮੀ ਸਕੂਲ ਵਿਚ ਦਾਖ਼ਲਾ ਦਿਵਾਉਣ ਦੇ ਨਾਂ ’ਤੇ 5 ਲੱਖ ਲੈਣ ਅਤੇ ਕਿਸੇ ਯੋਜਨਾ ਵਿਚ ਇਨਵੇਸਟ ਕਰਵਾਉਣ ਦੇ ਨਾਂ ਉਪਰ ਵੀ 21 ਲੱਖ ਰੁਪਏ ਲਏ ਸਨ ਪ੍ਰੰਤੂ ਪੈਸੇ ਵਾਪਸ ਨਹੀਂ ਕੀਤੇ। ਜੇਕਰ ਮੁਹਾਲੀ ਦੇ ਫ਼ੇਜ 11 ਦੀ ਪੁਲਿਸ ਦੀ ਮੰਨੀਏ ਤਾਂ ਇਸਦੇ ਵਿਰੁਧ ਪਹਿਲਾਂ ਵੀ ਕਰੀਬ ਦੋ ਦਰਜ਼ਨ ਧੋਖਾਧੜੀ ਦੇ ਮਾਮਲੇ ਹਨ ਪ੍ਰੰਤੂ ਇਹ ਹੁਣ ਤੱਕ ਬਚਦੀ ਰਹੀ ਹੈ।
ਸਰਕਾਰੀ ਨੌਕਰੀ ਲਈ ਪੇਪਰ ਦੇਣ ਚੱਲੀ ਮਾਪਿਆਂ ਦੀ ਇਕਲੌਤੀ ਲੜਕੀ ਨਾਲ ਵਾਪਰੀ ਅਣਹੋਣੀ
ਮੁਢਲੀ ਸੂਚਨਾ ਮੁਤਾਬਕ ਮੁਹਾਲੀ ਵਿਚ ਖੋਲੇ ਇੰਮੀਗਰੇਸ਼ਨ ਸੈਂਟਰ ਦੇ ਰਾਹੀਂ ਇਹ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦੇ ਸਨ ਤੇ ਮੁੜ ਪੈਸੇ ਹੜੱਪ ਲਏ ਜਾਂਦੇ ਸਨ। ਇਹੀਂ ਨਹੀਂ, ਪੈਸੇ ਵਾਪਸ ਮੰਗਣ ’ਤੇ ਆਪਣੇ ਵਕੀਲ ਹੋਣ ਤੋਂ ਇਲਾਵਾ ਵੱਡੇ ਅਫ਼ਸਰਾਂ ਨਾਲ ਦੋਸਤੀ ਦਾ ਡਰਾਵਾਂ ਦੇ ਕੇ ਪੀੜਤ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਪ੍ਰੰਤੂ ਅਖ਼ੀਰ ਵਿਚ ਸਿਕਾਇਤਾਂ ਵਧਦੀਆਂ ਗਈਆਂ ਤੇ ਪੁਲਿਸ ਵੱਲੋਂ ਇੱਕ ਨੂੰ ਹੱਥ ਪਾਉਣ ਤੋਂ ਬਾਅਦ ਦੂਜੇ ਮਾਮਲੇ ਵੀ ਸਾਹਮਣੇ ਆਉਂਦੇ ਗਏ। ਫ਼ਿਲਹਾਲ ਚੰਡੀਗੜ੍ਹ ਤੇ ਮੁਹਾਲੀ ਦੇ ਪ੍ਰਭਾਵਸ਼ਾਲੀ ਲੋਕਾਂ ਵਿਚ ਚਰਚਿਤ ਇਸ ਔਰਤ ਦੀ ਗ੍ਰਿਫਤਾਰੀ ਦੀ ਵੱਡੀ ਚਰਚਾ ਹੈ।