ਚੰਡੀਗੜ੍ਹ, 2 ਸਤੰਬਰ: ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸ਼ੈਸਨ ਸੋਮਵਾਰ ਦੁਪਿਹਰ 2 ਵਜੇਂ ਸ਼ੁਰੂ ਹੋਣ ਜਾ ਰਿਹਾ। ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਣ ਵਾਲੇ ਇਸ ਸ਼ੈਸਨ ਦੌਰਾਨ ਪਿਛਲੇ ਸਮੇਂ ਦੌਰਾਨ ਵਿਛੜੀਆਂ ਸਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਹਾਲਾਂਕਿ ਪੁਰਾਣੀਆਂ ਰਿਵਾਇਤਾਂ ਦੇ ਮੁਤਾਬਕ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਨ ਸਭਾ ਦੇ ਸ਼ੈਸਨ ਨੂੰ ਅਗਲੇ ਦਿਨ ਤੱਕ ਉਠਾ ਦਿੱਤਾ ਜਾਂਦਾ ਹੈ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਪਹਿਲੇ ਦਿਨ ਉਸਤੋਂ ਬਾਅਦ ਮੁੜ ਸ਼ੈਸਨ ਸ਼ੁਰੂ ਕਰਕੇ ਕੁੱਝ ਵਿਧਾਨਿਕ ਕੰਮ ਵੀ ਕੀਤਾ ਜਾ ਸਕਦਾ ਹੈ ਪਰ ਇਸਦੇ ਬਾਰੇ ਫੈਸਲੇ ਵਿਧਾਨ ਸਭਾ ਦੀ ਬਿਜਨਿਸ ਸਲਾਹਕਾਰ ਕਮੇਟੀ ਵੱਲੋਂ ਦੁਪਿਹਰ ਸਮੇਂ ਲਿਆ ਜਾ ਸਕਦਾ ਹੈ।
AAP MLA ਦੇ ਘਰ ਤੜਕਸਾਰ ED ਦੀ ਛਾਪੇਮਾਰੀ, ਵਿਧਾਇਕ ਨੇ ਜਤਾਇਆ ਗ੍ਰਿਫਤਾਰੀ ਦਾ ਡਰ
ਵਿਰੋਧੀ ਧਿਰਾਂ ਵੱਲੋਂ ਕਰੀਬ 6 ਮਹੀਨਿਆਂ ਬਾਅਦ ਹੋਣ ਜਾ ਰਹੇ ਇਸ ਸੈਸਨ ਨੂੰ ਲੰਮਾ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਉਹ ਪੰਜਾਬ ਨਾਲ ਸਬੰਧਤ ਮੁੱਦੇ ਚੁੱਕ ਸਕਣ। ਦੂਜੇ ਪਾਸੇ ਪੰਜਾਬ ਸਰਕਾਰ ਇਸ ਸੈਸਨ ਦੇ ਰਾਹੀਂ ਪੰਜਾਬ ਰਾਜ ਪੰਚਾਇਤ ਐਕਟ 1994 ਵਿਚ ਸੋਧ ਸਹਿਤ ਹੋਰ ਮਹੱਤਵਪੂਰਨ ਬਿੱਲ ਪੇਸ਼ ਕਰਵਾਉਣ ਦੀ ਤਿਆਰੀ ਵਿਚ ਹੈ। ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਇਹ ਮਾਨਸੂਨ ਸ਼ੈਸਨ ਵੀ ਪਿਛਲੇ ਸ਼ੈਸਨਾਂ ਦੀ ਤਰ੍ਹਾਂ ਹੰਗਾਮੇ ਭਰਪੂਰ ਰਹਿ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਵਿਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਕਾਫ਼ੀ ਤਲਖੀ ਹੁੰਦੀ ਰਹੀ ਹੈ।
Share the post "ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸ਼ੈਸਨ ਅੱਜ ਹੋਵੇਗਾ ਸ਼ੁਰੂ, ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ"