ਨਵੀਂ ਦਿੱਲੀ, 27 ਅਪ੍ਰੈਲ: ਭਾਰਤੀ ਜਨਤਾ ਪਾਰਟੀ ਨੂੰ ਅੱਜ ਦਿੱਲੀ ਵਿਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਅੱਧੀ ਦਰਜ਼ਨ ਤੋਂ ਵੱਧ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ। ਦਿੱਲੀ ਭਾਜਪਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਜਨਰਲ ਸਕੱਤਰ ਤਰੁਣ ਚੁੱਘ ਵਿਸੇਸ਼ ਤੌਰ ’ਤੇ ਪੁੱਜੇ।
ਅਕਾਲੀ ਦਲ ਨੂੰ ਵੱਡਾ ਝਟਕਾ, ਉਮੀਦਵਾਰ ਦੇ ਭਰਾ ਨੇ ਚੁੱਕਿਆ ਝਾੜੂ
ਇਸਤੋਂ ਇਲਾਵਾ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਰਹੇ। ਇਸ ਦੌਰਾਨ ਦਿੱਲੀ ਕਮੇਟੀ ਦੇ ਮੈਂਬਰ ਜਸਮੀਨ ਸਿੰਘ ਨੌਨੀ, ਹਰਜੀਤ ਸਿੰਘ ਪੱਪਾ, ਰਮਨਦੀਪ ਸਿੰਘ ਥਾਪਰ, ਰਮਨਜੌਤ ਸਿੰਘ ਮੀਤਾ, ਪਰਵਿੰਦਰ ਸਿੰਘ ਲੱਕੀ, ਮਨਜੀਤ ਸਿੰਘ ਔਲਖ ਅਤੇ ਭੁਪਿੰਦਰ ਸਿੰਘ ਗਿੰਨੀ ਭਾਜਪਾ ਵਿਚ ਸ਼ਾਮਲ ਹੋਏ।
ਅਦਾਲਤ ਨੇ ਕਾਂਗਰਸੀ ਉਮੀਦਵਾਰ ਨੂੰ ਐਲਾਨਿਆ ਭਗੋੜਾ, ਦੋ ਦਿਨ ਪਹਿਲਾਂ ਹੀ ਮਿਲੀ ਸੀ ਟਿਕਟ
ਇਸ ਮੌਕੇ ਪਾਰਟੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ਾਂ ਦੇ ਪੁਲ ਬੰਨਦੇ ਹੋਏ ਉਨ੍ਹਾਂ ਵੱਲੋਂ ਸਿੱਖ ਕੌਮ ਲਈ ਕੀਤੇ ਹੋਏ ਕੰਮਾਂ ਨੂੰ ਗਿਣਾਇਆ ਜਦੋਂਕਿ ਕਾਂਗਰਸ ਉਪਰ ਸਿੱਖਾਂ ਦੇ ਕਤਲੇਆਮ ਦਾ ਦੋਸ਼ ਲਗਾਇਆ। ਇਸ ਦੌਰਾਨ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਭਾਜਪਾ ਆਗੂਆਂ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਿੱਖ ਆਗੂਆਂ ਦਾ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।