ਸੰਸਦ ਮੈਂਬਰ ਨੇ ਸਰਕਾਰ ਤੋਂ ਸ਼ਰਧਾਲੂਆਂ ਲਈ ਸਸਤੀਆਂ ਉਡਾਣਾਂ ਦਾ ਪ੍ਰਬੰਧ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ, 28 ਜਨਵਰੀ:ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਂ ਕੁੰਭ ਮੇਲੇ ਦੌਰਾਨ ਫਲਾਈਟ ਕੰਪਨੀਆਂ ਵੱਲੋਂ ਕਿਰਾਏ ਵਿੱਚ ਕੀਤੇ ਭਾਰੀ ਵਾਧੇ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਇਸ ਨੂੰ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਕਰਾਰ ਦਿੰਦਿਆਂ ਉਨ੍ਹਾਂ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।ਸੰਸਦ ਮੈਂਬਰ ਰਾਘਵ ਚੱਢਾ ਦੇ ਮੁਤਾਬਿਕ ਮਹਾਕੁੰਭ ਸਨਾਤਨ ਧਰਮ ਦੇ ਪੈਰੋਕਾਰਾਂ ਲਈ ਵਿਸ਼ਵਾਸ ਅਤੇ ਅਧਿਆਤਮਿਕਤਾ ਦਾ ਸਭ ਤੋਂ ਵੱਡਾ ਤਿਉਹਾਰ ਹੈ।
ਇਹ ਵੀ ਪੜ੍ਹੋ delhi assembly election ;AAP ਨੂੰ ਮਿਲਿਆ ਵੱਡਾ ਬਲ, ਵਾਲਮੀਕੀ ਸਮਾਜ ਦੇ ਵੱਡੇ ਆਗੂ ਹੋਏ ਸ਼ਾਮਲ
ਇਸ ਦੁਰਲੱਭ ਸੰਯੋਗ ਵਿੱਚ ਜਦੋਂ 144 ਸਾਲਾਂ ਬਾਅਦ ਪ੍ਰਯਾਗਰਾਜ ਵਿੱਚ ਮਹਾਂਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ, ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਇਸ਼ਨਾਨ, ਸਿਮਰਨ ਅਤੇ ਤਪੱਸਿਆ ਲਈ ਪਵਿੱਤਰ ਸਥਾਨ ਪ੍ਰਯਾਗਰਾਜ ਪਹੁੰਚਣ ਦੀ ਇੱਛਾ ਰੱਖਦੇ ਹਨ। ਪਰ ਇਹ ਉਡਾਣ ਕੰਪਨੀਆਂ ਇਸ ਪਵਿੱਤਰ ਸਮਾਗਮ ਨੂੰ ਨਾਜਾਇਜ਼ ਮੁਨਾਫਾ ਕਮਾਉਣ ਦਾ ਮੌਕਾ ਸਮਝ ਰਹੀਆਂ ਹਨ। ਫਲਾਈਟ ਕੰਪਨੀਆਂ ਦੀ ਮਨਮਾਨੀ ਅਤੇ ਮੁਨਾਫਾਖੋਰੀ ਨੇ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 12.66 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ
ਫਲਾਈਟਾਂ ਦੇ ਕਿਰਾਏ ਵਿੱਚ ਭਾਰੀ ਵਾਧਾ
ਸੰਸਦ ਮੈਂਬਰ ਰਾਘਵ ਚੱਢਾ ਨੇ ਦੱਸਿਆ ਕਿ ਆਮ ਦਿਨਾਂ ‘ਚ ਫਲਾਈਟ ਦਾ ਕਿਰਾਇਆ 5000 ਤੋਂ 8000 ਰੁਪਏ ਤੱਕ ਸੀ, ਜੋ ਮਹਾਕੁੰਭ ਦੌਰਾਨ ਵਧ ਕੇ 50000 ਤੋਂ 60000 ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ, ”ਇਹ ਸ਼ਰਧਾ ਅਤੇ ਪਵਿੱਤਰਤਾ ਦੇ ਇਸ ਮਹਾਨ ਤਿਉਹਾਰ ‘ਤੇ ਸ਼ਰਧਾਲੂਆਂ ਨੂੰ ਲੁੱਟਣ ਦੇ ਬਰਾਬਰ ਹੈ। ਲੱਖਾਂ ਸ਼ਰਧਾਲੂ, ਜੋ ਮਹਾਕੁੰਭ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ, ਇਨ੍ਹਾਂ ਵਧੇ ਹੋਏ ਕਿਰਾਏ ਕਾਰਨ ਨਿਰਾਸ਼ ਹੋ ਰਹੇ ਹਨ।ਫਲਾਈਟ ਕੰਪਨੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਰਾਘਵ ਚੱਢਾ ਨੇ ਕਿਹਾ, “ਇਹ ਕੰਪਨੀਆਂ ਮੁਨਾਫੇ ਦੀ ਲਾਲਸਾ ‘ਚ ਬੇਇਨਸਾਫੀ ਕਰ ਰਹੀਆਂ ਹਨ। ਸ਼ਰਧਾਲੂਆਂ ਦੀ ਸੇਵਾ ਕਰਨ ਤੋਂ ਵੱਡਾ ਕੋਈ ਧਰਮ ਨਹੀਂ ਹੋ ਸਕਦਾ। ਉਨ੍ਹਾਂ ਨੇ ਇਸ ਨੂੰ ਆਸਥਾ ਅਤੇ ਧਰਮ ਦਾ ਅਪਮਾਨ ਦੱਸਿਆ ਹੈ। ਇਸ ਮੁੱਦੇ ‘ਤੇ “ਤੁਰੰਤ ਧਿਆਨ ਦੇਣ ਦੀ ਲੋੜ ਹੈ।”
ਇਹ ਵੀ ਪੜ੍ਹੋ ਅਰਵਿੰਦ ਕੇਜ਼ਰੀਵਾਲ ਨੇ ਲਿਖਿਆ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ, ਕੀਤੀ ਇਹ ਵੱਡੀ ਮੰਗ
ਸਰਕਾਰ ਤੋਂ ਕਾਰਵਾਈ ਦੀ ਅਪੀਲ
ਸੰਸਦ ਮੈਂਬਰ ਰਾਘਵ ਚੱਢਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਫਲਾਈਟ ਕੰਪਨੀਆਂ ਦੀ ਮਨਮਾਨੀ ਬੰਦ ਕੀਤੀ ਜਾਵੇ ਅਤੇ ਸ਼ਰਧਾਲੂਆਂ ਨੂੰ ਸਸਤੇ ਰੇਟਾਂ ‘ਤੇ ਯਾਤਰਾ ਕਰਨ ਦਾ ਮੌਕਾ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਅਸੀਂ ਹਵਾਈ ਅੱਡੇ ਦੇ ਕੈਫ਼ੇ ‘ਚ ਯਾਤਰੀਆਂ ਦੀ ਲੁੱਟ ਦਾ ਮਾਮਲਾ ਉਠਾਇਆ ਸੀ ਤਾਂ ਸਰਕਾਰ ਨੇ ‘ਉੜਾਨ ਕੰਟੀਨ’ ਦਾ ਪ੍ਰਬੰਧ ਕਰਕੇ ਯਾਤਰੀਆਂ ਲਈ ਸਸਤੇ ਭਾਅ ‘ਤੇ ਖਾਣੇ ਦਾ ਪ੍ਰਬੰਧ ਕੀਤਾ ਸੀ, ਇਸੇ ਤਰ੍ਹਾਂ ਸ਼ਰਧਾਲੂਆਂ ਨੂੰ ਵੀ ਰਾਹਤ ਦਿੱਤੀ ਜਾਣੀ ਚਾਹੀਦੀ ਹੈ |
ਇਹ ਵੀ ਪੜ੍ਹੋ ਕਾਂਗਰਸ ਪਾਰਟੀ ਨੂੰ ਫਗਵਾੜਾ ਵਿੱਚ ਲੱਗਿਆ ਵੱਡਾ ਝੱਟਕਾ! 3 ਕੋਂਸਲਰ ਹੋਏ ਆਪ ’ਚ ਸ਼ਾਮਲ
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਇਸ ਮੁੱਦੇ ‘ਤੇ ਤੁਰੰਤ ਕਾਰਵਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਯਾਤਰੀਆਂ ਨੂੰ ਰਾਹਤ ਮਿਲ ਸਕੇ ਅਤੇ ਮਹਾਂਕੁੰਭ ਵਰਗੇ ਸਮਾਗਮਾਂ ਨੂੰ ਸਾਰਿਆਂ ਦੀ ਪਹੁੰਚ ਵਿੱਚ ਬਣਾਇਆ ਜਾ ਸਕੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "MP ਰਾਘਵ ਚੱਢਾ ਨੇ ਮਹਾਕੁੰਭ ਦੌਰਾਨ ਉਡਾਣਾਂ ਦੇ ਕਿਰਾਏ ‘ਚ ਮਨਮਾਨੀ ‘ਤੇ ਚੁੱਕੇ ਸਵਾਲ, ਕਿਹਾ- ਸ਼ਰਧਾਲੂਆਂ ਦੀ ਆਸਥਾ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ"