ਅੰਮ੍ਰਿਤਪਾਲ ਸਿੰਘ ਦੇ ਨਾਲ ਮਿਲਕੇ ਚੱਲਣ ਦਾ ਦਿੱਤਾ ਭਰੋਸਾ
ਮੋਗਾ, 21 ਜੁਲਾਈ: ਫ਼ਰੀਦਕੋਟ ਤੋਂ ਅਜਾਦ ਤੌਰ ‘ਤੇ ਜਿੱਤੇ ਸਰਬਜੀਤ ਸਿੰਘ ਖ਼ਾਲਸਾ ਨੇ ਹੁਣ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਵੱਡੇ ਭਰਾਤਾ ਹਰਜੀਤ ਸਿੰਘ ਸਰਪੰਚ ਦੀ ਅੰਤਿਮ ਅਰਦਾਸ ਮੌਕੇ ਆਪਣੇ ਸੰਬੋਧਨ ਵਿਚ ਸ: ਖ਼ਾਲਸਾ ਨੇ ਦਾਅਵਾ ਕੀਤਾ ਕਿ ਪੰਥਕ ਸਕਤੀ ਨੂੰ ਮੁੜ ਇਕੱਠੇ ਕਰਨ ਦੀ ਜਰੂਰਤ ਹੈ ਤੇ ਪੰਥ ਨੇ 35 ਸਾਲਾਂ ਬਾਅਦ ਇਸਦਾ ਫ਼ਤਵਾ ਦਿੱਤਾ ਹੈ, ਜਿਸਦੇ ਚੱਲਦੇ ਹੁਣ ਇਕੱਠੇ ਹੋ ਕੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਇਹ ਪਾਰਟੀ ਖਡੂਰ ਸਾਹਿਬ ਤੋਂ ਅਜਾਦ ਤੌਰ ‘ਤੇ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਇਹ ਪਾਰਟੀ ਬਣਾਈ ਜਾਵੇਗੀ।
ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਦਿੱਤੀਆਂ ਪੰਜ ਗਰੰਟੀਆਂ, ਸਰਕਾਰ ਬਣੀ ਤਾਂ ਮਿਲੇਗੀ ਮੁਫ਼ਤ ਤੇ 24 ਘੰਟੇ ਬਿਜਲੀ
ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੇ ਪਿਤਾ ਪਾਰਟੀ ਬਣਾਉਣ ਲਈ ਇਸ਼ਾਰਾ ਕਰ ਦਿੰਦੇ ਹਨ ਤਾਂ ਉਹ ਪਹਿਲਾਂ ਵੀ ਇਹ ਪਾਰਟੀ ਬਣਾ ਸਕਦੇ ਹਨ। ਐਮ.ਪੀ ਖ਼ਾਲਸਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕੁੱਝ ਸਾਫ਼ ਸੁਥਰੇ ਅਕਸ ਵਾਲੇ ਅਕਾਲੀ ਆਗੂ ਵੀ ਉਸਦੇ ਸੰਪਰਕ ਵਿਚ ਹਨ, ਜੋ ਪਾਰਟੀ ਬਣਨ ’ਤੇ ਨਾਲ ਆ ਜਾਣਗੇ। ਇਸਦੇ ਨਾਲ ਹੀ ਖ਼ਾਲਸਾ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਇੰਨ੍ਹੇਂ ਭਰੋਸੇ ਵਿਚ ਹਨ ਕਿ ਫ਼ਰੀਦਕੋਟ ਲੋਕ ਸਭਾਂ ਹਲਕੇ ਅਧੀਨ ਆਉਂਦੀਆਂ 9 ਸੀਟਾਂ ‘ਤੇ ਆਪਣੇ ਬੰਦਿਆਂ ਨੂੰ ਹਰਨ ਨਹੀਂ ਦੇਣਗੇ। ਇਸਤੋਂ ਇਲਾਵਾ ਆਗਾਮੀ ਸਮੇਂ ਚਿਵ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵੀ ਲੜਣ ਦਾ ਐਲਾਨ ਕਰਦਿਆਂ ਉਨ੍ਹਾਂ ਪੰਥਕ ਧਿਰਾਂ ਨੂੰ ਵੱਧ ਤੋਂ ਵੱਧ ਆਪਣੇ ਬੰਦਿਆਂ ਦੀ ਵੋਟਾਂ ਬਣਾਉਣ ਦੀ ਅਪੀਲ ਕੀਤੀ।