spot_img
spot_img

MRSAFPI ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਡਿਫੈਂਸ ਸਿਖਲਾਈ ਅਕੈਡਮੀਆਂ ਵਿੱਚ ਚੋਣ, ਮਾਨ ਸਰਕਾਰ ਦੇ ਕਾਰਜਕਾਲ ਦੌਰਾਨ 175 ਕੈਡਿਟਾਂ ਦੀ ਹੋਈ ਚੋਣ

Date:

spot_img

👉ਅਮਨ ਅਰੋੜਾ ਨੇ ਕੈਡਿਟਾਂ ਦੀ ਕੀਤੀ ਸ਼ਲਾਘਾ ਅਤੇ ਸਿਖਲਾਈ ਵਿੱਚ ਸਫਲਤਾ ਦੀ ਕੀਤੀ ਕਾਮਨਾ
Mohali News: MRSAFPI; ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ ਦੇ 25 ਕੈਡਿਟਾਂ ਦੀ ਪਿਛਲੇ ਤਿੰਨ ਮਹੀਨਿਆਂ ਵਿੱਚ ਰੱਖਿਆ ਸੇਵਾਵਾਂ ਦੀਆਂ ਵੱਖ-ਵੱਖ ਅੰਡਰ-ਗਰੈਜੂਏਟ ਅਤੇ ਪ੍ਰੀ-ਕਮਿਸ਼ਨਿੰਗ ਸਿਖਲਾਈ ਅਕੈਡਮੀਆਂ ਵਿੱਚ ਚੋਣ ਹੋਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਸ ਇੰਸਟੀਚਿਊਟ ਦੇ ਕੁੱਲ 175 ਕੈਡਿਟਾਂ ਦੀ ਚੋਣ ਹੋਈ ਹੈ।ਇਨ੍ਹਾਂ ਕੈਡਿਟਾਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਇੰਡੀਅਨ ਨੇਵਲ ਅਕੈਡਮੀ (ਆਈਐਨਏ), ਏਅਰ ਫੋਰਸ ਅਕੈਡਮੀ (ਏਐਫਏ) ਅਤੇ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਟੀਏ) ਸਮੇਤ ਦੇਸ਼ ਦੀਆਂ ਪ੍ਰਮੁੱਖ ਰੱਖਿਆ ਸੰਸਥਾਵਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਬਹਿਬਲ ਕਲਾਂ ਗੋਲੀ ਕਾਂਡ ‘ਚ SIT ਨੇ ਸੁਖਬੀਰ ਬਾਦਲ ਨੂੰ ਜਾਰੀ ਕੀਤਾ ਨੋਟਿਸ

ਸੰਸਥਾ ਦੇ 16 ਕੈਡਿਟ ਅੰਡਰ ਗਰੈਜੂਏਟ ਸਿਖਲਾਈ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ), ਖੜਕਵਾਸਲਾ ਵਿਖੇ ਐਨਡੀਏ -156 ਕੋਰਸ ਵਿੱਚ ਸ਼ਾਮਲ ਹੋਏ ਹਨ। ਚੁਣੇ ਗਏ ਕੈਡਿਟਾਂ ਵਿੱਚ ਮੋਹਾਲੀ ਤੋਂ ਅਭਿਸ਼, ਅਗਮਜੀਤ ਵਿਰਕ, ਭੁਵਨ ਧੀਮਾਨ ਅਤੇ ਵਿਸ਼ੇਸ਼ ਕਰਦਵਾਲ ਸ਼ਾਮਲ ਹਨ ਜਦਕਿ ਮਲੇਰਕੋਟਲਾ ਤੋਂ ਗੁਰਕਰਨਜੀਤ ਸਿੰਘ; ਗੁਰਦਾਸਪੁਰ ਤੋਂ ਪਰਮਜੋਤ ਸਿੰਘ ਅਤੇ ਰਾਜਪਾਲ ਸਿੰਘ; ਬਠਿੰਡਾ ਤੋਂ ਗੁਨਤਾਜ਼ ਸਚਦੇਵਾ; ਅੰਮ੍ਰਿਤਸਰ ਤੋਂ ਏਕਨੂਰ ਸਿੰਘ ਅਤੇ ਲਵਿਸ਼; ਪਠਾਨਕੋਟ ਤੋਂ ਸੁਖਮਨਜੀਤ ਸਿੰਘ ਮਾਨ; ਬਰਨਾਲਾ ਤੋਂ ਚੰਨਪ੍ਰੀਤ ਸਿੰਘ ਸਿੱਧੂ; ਫਰੀਦਕੋਟ ਤੋਂ ਅਰਮਾਨ ਸ਼ਰਮਾ; ਰੂਪਨਗਰ ਤੋਂ ਹਰਸ਼ਵੀਰ ਸਿੰਘ; ਪਟਿਆਲਾ ਤੋਂ ਦੀਪਇੰਦਰ ਸਿੰਘ ਅਤੇ ਹੁਸ਼ਿਆਰਪੁਰ ਤੋਂ ਜਸਜੋਤ ਸਿੰਘ ਸ਼ਾਮਲ ਹਨ।ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਅਭੈ ਪ੍ਰਤਾਪ ਸਿੰਘ ਢਿੱਲੋਂ ਇੰਡੀਅਨ ਨੇਵਲ ਅਕੈਡਮੀ (ਆਈ.ਐਨ.ਏ.), ਇਜ਼ੀਮਾਲਾ ਵਿੱਚ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ 👉ਸਹਿਕਾਰੀ ਵਿਭਾਗ ਦਾ ਇੰਸਪੈਕਟਰ 50,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਇਸੇ ਤਰ੍ਹਾਂ ਗੁਰਦਾਸਪੁਰ ਦੇ ਮਨਨੂਰਪ੍ਰੀਤ ਸਿੰਘ, ਪਠਾਨਕੋਟ ਤੋਂ ਸੰਕੇਤ ਅਤੇ ਜਲੰਧਰ ਤੋਂ ਸਮਰਥ ਸਿੰਘ ਢਿੱਲੋਂ ਨੇ ਮਿਲਟਰੀ ਕਾਲਜ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ, ਸਿਕੰਦਰਾਬਾਦ ਅਤੇ ਮਿਲਟਰੀ ਕਾਲਜ ਆਫ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ, ਮਹੂ ਵਿਖੇ ਟੀਈਐਸ-55 ਕੋਰਸ ਵਿੱਚ ਦਾਖਲਾ ਹਾਸਲ ਕੀਤਾ ਹੈ।ਇਸੇ ਤਰ੍ਹਾਂ ਇਸ਼ਪ੍ਰੀਤ ਸਿੰਘ ਢਿੱਲੋਂ ਨੇ ਆਫੀਸਰਜ਼ ਟਰੇਨਿੰਗ ਅਕੈਡਮੀ (ਓ.ਟੀ.ਏ.), ਚੇਨਈ ਵਿੱਚ ਦਾਖ਼ਲਾ ਲਿਆ ਹੈ। ਲੁਧਿਆਣਾ ਤੋਂ ਮਨਵੀਰ ਸਿੰਘ ਬੇਦੀ ਨੇ ਇੰਡੀਅਨ ਨੇਵਲ ਅਕੈਡਮੀ (ਆਈ.ਐਨ.ਏ.), ਇਜ਼ੀਮਾਲਾ ਵਿੱਚ ਐਨ.ਓ.ਸੀ. (ਐਕਸਟੈਂਸ਼ਨ) ਕੋਰਸ ਲਈ ਦਾਖ਼ਲਾ ਲਿਆ ਹੈ, ਜਦਕਿ ਪਠਾਨਕੋਟ ਤੋਂ ਜਸਨੂਰ ਸਿੰਘ ਨੇ ਏਅਰ ਫੋਰਸ ਅਕੈਡਮੀ (ਏ.ਐਫ.ਏ.), ਡੁੰਡੀਗਲ ਵਿਖੇ ਦਾਖਲਾ ਲਿਆ ਹੈ।

ਇਹ ਵੀ ਪੜ੍ਹੋ 👉Powercom ਦੇ JE ਨੂੰ ਨਸ਼ੇ ਦੇ ਝੂਠੇ ਕੇਸ ‘ਚ ਫ਼ਸਾਉਣ ਵਾਲੇ DSP ਵਿਰੁਧ ਪਰਚਾ ਦਰਜ਼

ਰੂਪਨਗਰ ਤੋਂ ਸੁਖਰਾਜ ਸਿੰਘ ਹੀਰਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਜਗਬੀਰ ਸਿੰਘ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.), ਦੇਹਰਾਦੂਨ ਵਿੱਚ ਸ਼ਾਮਲ ਹੋਏ ਹਨ।ਇਹਨਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕੈਡਿਟਾਂ ਨੂੰ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਦੇ 25 ਕੈਡਿਟ ਇਸ ਸਮੇਂ ਐਸ.ਐਸ.ਬੀ. ਇੰਟਰਵਿਊ ਅਤੇ ਮੈਡੀਕਲ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਸੰਸਥਾ ਹਥਿਆਰਬੰਦ ਬਲਾਂ ਲਈ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਵਾਲੀ ਪ੍ਰਮੁੱਖ ਸੰਸਥਾ ਵਜੋਂ ਉਭਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MLA Kulwant Singh ਵੱਲੋਂ ਹਲਕਾ ਮੋਹਾਲੀ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਜਾਰੀ

👉ਵਾਅਦੇ ਅਤੇ ਦਿੱਤੀਆਂ ਗਰੰਟੀਆਂ ਭਗਵੰਤ ਸਿੰਘ ਮਾਨ ਸਰਕਾਰ ਨੇ...