Punjabi Khabarsaar
ਸਿੱਖਿਆ

ਐਮ.ਆਰ.ਐਸ.ਪੀ.ਟੀ.ਯੂ. ਅਤੇ ਐਨ.ਐਚ.ਪੀ.ਸੀ. ਵੱਲੋਂ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਨੂੰ ਸਾਂਝੇ ਯਤਨਾਂ ਨਾਲ ਅੱਗੇ ਵਧਾਉਣ ਲਈ ਸਮਝੌਤਾ ਸਹੀਬੱਧ

ਬਠਿੰਡਾ/ਚੰਡੀਗੜ੍ਹ, 18 ਜੂਨ: ਮਹੱਤਵਪੂਰਨ ਖੇਤਰਾਂ ਵਿੱਚ ਸਹਿਯੋਗੀ ਯਤਨਾਂ ਨੂੰ ਵਧਾਉਣ ਲਈ ਇੱਕ ਅਹਿਮ ਪਹਿਲਕਦਮੀ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਗਏ ਹਨ।ਇਸ ਸਮਝੌਤੇ ਦਾ ਉਦੇਸ਼ ਟਿਕਾਊ ਵਿਕਾਸ ਲਈ ਮਹੱਤਵਪੂਰਨ ਖੋਜ ਅਤੇ ਵਿਕਾਸ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਸਬੰਧਿਤ ਸ਼ਕਤੀਆਂ ਦਾ ਲਾਭ ਉਠਾਉਣਾ ਹੈ। ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਰਾਜੀਵ ਜੈਰਥ ਜੀ.ਜੀ.ਐਮ. (ਸਿਵਲ) ਐਨ.ਐਚ.ਪੀ.ਸੀ. ਵੱਲੋਂ ਮੈਮੋਰੇਂਡਮ ਆਫ ਐਗਰੀਮੈਂਟ ’ਤੇ ਹਸਤਾਖਰ ਕੀਤੇ ਗਏ।

ਮਾਤਾ ਨੂੰ ਪੁਲਸੀਏ ਪੁੱਤ ਦਾ ਸਰਕਾਰੀ ਬੱਸ ਦੇ ਕੰਢਕਟਰ ’ਤੇ ਰੋਹਬ ਮਾਰਨਾਂ ਪਿਆ ਮਹਿੰਗਾ, ਮਾਂ-ਪੁੱਤ ਵਿਰੁਧ ਪਰਚਾ ਦਰਜ਼

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਐਨ.ਐਚ.ਪੀ.ਸੀ. ਲਿਮਟਿਡ ਦੇ ਡਾਇਰੈਕਟਰ ਡਾ: ਅਮਿਤ ਕਾਂਸਲ ਦੀ ਗਤੀਸ਼ੀਲ ਅਗਵਾਈ ਹੇਠ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਹਸਤਾਖਰਤ ਸਮਾਰੋਹ ਵਿੱਚ ਸ਼੍ਰੀ ਰਾਮਵੀਰ, ਸਕੱਤਰ, ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ, ਸ਼੍ਰੀ ਨਿਰਮਲ ਸਿੰਘ, ਐਗਜ਼ੈਕਟਿਵ ਡਾਇਰੈਕਟਰ, ਐਨ.ਐਚ.ਪੀ.ਸੀ. ਸਮੇਤ ਦੋਨਾਂ ਅਦਾਰਿਆਂ ਦੇ ਅਹਿਮ ਪਤਵੰਤੇ ਮੌਜੂਦ ਸਨ ।

ਨਸ਼ਿਆਂ ਵਿਰੁਧ ਜੰਗ,ਹੁਣ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਅੰਦਰ ਹੋਣਗੀਆਂ ਜਾਇਦਾਦਾਂ ਜਬਤ:ਮੁੱਖ ਮੰਤਰੀ

ਇਸ ਮੌਕੇ ਸ੍ਰੀਮਤੀ ਰੂਬੀ ਰੈਨਾ, ਜੀ.ਐਮ.(ਲਾਅ ਐਂਡ ਐਚ.ਆਰ), ਸ੍ਰੀ ਅੰਮ੍ਰਿਤਪਾਲ ਸਿੰਘ (ਦੋਵੇਂ ਐਨ.ਐਚ.ਪੀ.ਸੀ.), ਐਮ.ਆਰ.ਐਸ.ਪੀ.ਟੀ.ਯੂ. ਤੋਂ ਡਾਇਰੈਕਟਰ ਪਬਲਿਕ ਰਿਲੇਸ਼ਨ ਹਰਜਿੰਦਰ ਸਿੰਘ ਸਿੱਧੂ ਅਤੇ ਡਾ. ਹਰਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ।ਐਮ.ਆਰ.ਐਸ.ਪੀ.ਟੀ.ਯੂ. ਦੇ ਕੰਸਲਟੈਂਸੀ ਅਤੇ ਇੰਡਸਟਰੀ ਲਿੰਕੇਜ ਦੇ ਡੀਨ ਡਾ. ਮਨਜੀਤ ਬਾਂਸਲ ਨੇ ਇਸ ਸਮਝੌਤੇ ਨੂੰ ਸਹੀਬੱਧ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ।ਡਾ: ਅਮਿਤ ਕਾਂਸਲ ਨੇ ਪੰਜਾਬ ਵਿੱਚ ਨਵੇਂ ਪ੍ਰੋਜੈਕਟਾਂ ਵਿਚ ਹੋਰ ਸਾਂਝੇਦਾਰੀ ਦੀ ਖੋਜ ਕਰਨ ਲਈ ਐਨ.ਐਚ.ਪੀ.ਸੀ. ਦੀ ਵਚਨਬੱਧਤਾ ’ਤੇ ਜ਼ੋਰ ਦਿੰਦੇ ਹੋਏ ਸਹਿਯੋਗੀ ਸੰਭਾਵਨਾਵਾਂ ਨੂੰ ਉਜਾਗਰ ਕੀਤਾ।

 

Related posts

ਬਾਬਾ ਫ਼ਰੀਦ ਕਾਲਜ ਨੇ ’ਕੁਆਲਿਟੀ ਖੋਜ ਪੱਤਰ ਲਿਖਣ ਦੇ ਹੁਨਰਾਂ’ ਬਾਰੇ ਇੱਕ ਰੋਜ਼ਾ ਵਰਕਸ਼ਾਪ ਦਾ ਕੀਤਾ ਆਯੋਜਨ

punjabusernewssite

ਐਸ.ਐਸ.ਡੀ. ਗਰਲਜ਼ ਕਾਲਜ ਦੇ ਆਰਟਸ ਅਤੇ ਸਾਇੰਸ ਵਿਭਾਗ ਨੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

punjabusernewssite

ਪ੍ਰਧਾਨ ਮੰਤਰੀ ਰੋਜਗਾਰ ਮੇਲੇ ਦੇ ਪਹਿਲੇ ਪੜਾਅ ਤਹਿਤ ਕੇਂਦਰੀ ਯੂਨੀਵਰਸਿਟੀ ’ਚ 27 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ

punjabusernewssite