spot_img
spot_img

ਪੀਜੀਆਈਐਮਐਸ ਰੋਹਤਕ ਵਿਚ ਸ਼ੁਰੂ ਹੋਵੇਗਾ ਸਟੇਟ ਟਰਾਂਸਪਲਾਂਟ ਸੈਂਟਰ:ਮੁੱਖ ਮੰਤਰੀ ਨਾਇਬ ਸਿੰਘ

Date:

spot_img

ਚੰਡੀਗੜ੍ਹ, 18 ਜੂਨ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪੋਸਟ ਗਰੈਜੂਏਟ ਇੰਸਟੀਟਿਯੂਟ ਆਫ ਮੈਡੀਕਲ ਸਾਇੰਸ ਰੋਹਤਕ ਵਿਚ ਜਲਦੀ ਹੀ ਸਟੇਟ ਟਰਾਂਸਪਲਾਂਟ ਸੈਂਟਰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਕਿਡਨੀ ਸਮੇਤ ਹੋਰ ਅੰਗਾਂ ਦੇ ਟਰਾਂਸਪਲਾਂਟ ਨੁੰ ਹੋਰ ਬਿਹਤਰ ਬਨਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।ਮੁੱਖ ਮੰਤਰੀ ਅੱਜ ਇੱਥੇ ਗੁਰਦਾ ਟਰਾਂਸਪਲਾਂਟ ਟੀਮ ਦੇ ਸਨਮਾਨ ਵਿਚ ਪ੍ਰਬੰਧਿਤ ਅਭਿਨੰਦਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਗੁਰਦਾ ਟਰਾਂਸਪਲਾਂਟ ਕਰਨ ਵਾਲੀ ਸਮੂਚੀ ਟੀਮ ਨੂੰ ਸਨਮਾਨਿਤ ਵੀ ਕੀਤਾ। ਟੀਮ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਇਸ ਸਫਲ ਸਿਸਟਮ ਦਾ ਲਾਭ ਸੂਬੇ ਦੇ ਜਰੂਰਤਮੰਦ ਲੋਕਾਂ ਨੂੰ ਹੀ ਨਹੀਂ ਸਗੋ ਦੇਸ਼ ਅਤੇ ਦੁਨੀਆ ਨੂੰ ਵੀ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਹੁਣ ਹਰਿਆਣਾ ਦੀਆਂ ਰੋਡਵੇਜ ਬੱਸਾਂ ਵਿਚ ਯਾਤਰੀਆਂ ਨੂੰ ਪੀਣ ਲਈ ਮਿਲੇਗਾ ਠੰਢਾ ਪਾਣੀ

ਸੂਬੇ ਦੀ ਜਨਤਾ ਨੂੰ ਸਸਤਾ ਅਤੇ ਸੁਗਮ ਇਲਾਜ ਉਪਲਬਧ ਕਰਵਾਉਣਾ ਸਾਡੀ ਪ੍ਰਾਥਮਿਕਤਾ ਹੈ। ਜਿਸ ਤਰ੍ਹਾ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ 24 ਏਮਸ ਸੰਚਾਲਤ ਹੋ ਗਏ ਹਨ ਉਸੀ ਤਰ੍ਹਾ ਹਰਿਆਣਾ ਵਿਚ ਵੀ ਸਿਹਤ ਦੀ ਬੁਨਿਆਦੀ ਸਹੂਲਤਾਂ ਵਿਚ ਵਿਲੱਖਣ ਵਿਕਾਸ ਯਕੀਨੀ ਕੀਤਾ ਗਿਆ ਹੈ। ਅੱਜ ਹਰਿਆਣਾ ਵਿਚ 2 ਏਮਸ ਹਨ ਜਿਸ ਵਿੱਚੋਂ ਇਕ ਝੱਜਰ ਜਿਲ੍ਹੇ ਵਿਚ ਸੰਚਾਲਿਤ ਹੈ ਤਾਂ ਦੂਜਾ ਏਮਸ ਦਾ ਨੀਂਹ ਪੱਥਰ ਰਿਵਾੜੀ ਜਿਲ੍ਹੇ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਰੱਖਿਆ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਹਰੇਕ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਚੰਗੇ ਡਾਕਟਰ ਤਿਆਰ ਕੀਤੇ ਜਾ ਸਕਣ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋ ਸਕਣ। ਮੌਜੂਦਾ ਵਿਚ ਸੂਬੇ ਦੇ ਲਗਭਗ 18 ਮੈਡੀਕਲ ਕਾਲਜ ਸਥਾਪਿਤ ਹੋ ਚੁੱਕੇ ਹਨ ਅਤੇ ਹੋਰ ਦੀ ਸਥਾਪਨਾ ਪ੍ਰਕ੍ਰਿਆਧੀਨ ਹੈ।

ਨਵੇਂ ਚੁਣੇ ਗਏ ਐਮ.ਪੀ ਮੀਤ ਹੇਅਰ ਨੇ ਦਿੱਤਾ ਵਿਧਾਇਕੀ ਤੋਂ ਅਸਤੀਫ਼ਾ

ਇਸ ਮੌਕੇ ’ਤੇ ਸੂਬੇ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਸੂਬੇ ਦਾ ਸਿਵਲ ਏਵੀਏਸ਼ਨ ਮੰਤਰੀ ਹੋਣ ਦੇ ਨਾਤੇ ਮੈਨੁੰ ਆਦੇਸ਼ ਹਨ ਕਿ ਸਾਰੇ ਮੈਡੀਕਲ ਕਾਲਜ ਅਤੇ ਜਿਲ੍ਹਾ ਹਸਪਤਾਲਾਂ ਵਿਚ ਹੈਲੀਪੈ ਵੀ ਬਣਾਇਆ ਜਾਵੇ ਤਾਂ ਜੋ ਜਰੂਰਤ ਪੈਣ ’ਤੇ ਰਿਸਰਚ ਆਦਿ ਨਾਲ ਸਬੰਧਿਤ ਕੰਮਾਂ ਅਤੇ ਟਰਾਂਸਪਲਾਂਟ ਦੇ ਮਾਮਲੇ ਵਿਚ ਓਰਗੰਨਸ ਅਤੇ ਮਰੀਜਾਂ ਨੂੰ ਏਅਰਲਿਫਟ ਕੀਤਾ ਜਾ ਸਕੇ। ਨਾਲ ਹੀ, ਉਨ੍ਹਾਂ ਨੇ ਪੀਜੀਆਈਐਮਐਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਨਵੇਂ ਹੋਸਟਲ ਬਨਣ ਉੱਥੇ ਏਅਰਕੰਡੀਸ਼ਨ ਇਕ ਦਾ ਵੀ ਧਿਆਨ ਕਰਨ। ਇਸ ਦੇ ਲਈ ਰਾਜ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।ਇਸ ਮੌਕੇ ’ਤੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੁਮਿਤਾ ਮਿਸ਼ਰਾ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦੇ ਨਿਦੇਸ਼ਕ ਡਾ. ਸਾਕੇਤ ਕੁਮਾਰ, ਪੀਜੀਆਈਐਮਐਸ, ਰੋਹਤਕ ਦੇ ਨਿਦੇਸ਼ਕ ਡਾ. ਐਸਐਸ ਲੋਹਚਬ, ਪੀਜੀਆਈਐਮਐਸ, ਰੋਹਤਕ ਦੀ ਵਾਇਸ ਚਾਂਸਲਰ ਪ੍ਰੋਫੈਸਰ ਅਨੀਤਾ ਸਕਸੇਨਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Goniana Civil Hospital ਦੇ ਸਫਾਈ ਕਰਮੀ ਦੀ ਬਾਥਰੂਮ ਵਿੱਚ ਸ਼ੱਕੀ ਹਾਲਾਤਾਂ ‘ਚ ਮੌਤ

👉ਰਾਤ ਨੂੰ ਡਿਊਟੀ 'ਤੇ ਆਇਆ, ਸਵੇਰੇ ਬਾਥਰੂਮ ਵਿੱਚੋਂ ਮਿਲੀ...

ਮੋਦੀ ਸਰਕਾਰ ਨੇ ਲੋਕਾਂ ‘ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆਂ ਤੋਂ ਝੂਠ ਬੁਲਵਾਇਆ- ਕੇਜਰੀਵਾਲ

👉ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਝੂਠ...

Vigilance Bureau ਨੇ ਰਿਕਵਰੀ ਏਜੰਟ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...