MRSPTU ਵੱਲੋਂ ਟਿਕਾਊ ਗਰੀਨ ਊਰਜਾ ਅਤੇ ਜਲਵਾਯੂ ਸੰਕਟ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

Date:

spot_img

Bathinda News: MRSPTU; ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਏ.ਆਈ.ਸੀ.ਟੀ.ਈ.-ਵਾਣੀ ਪਹਿਲਕਦਮੀ ਤਹਿਤ “ਟਿਕਾਊ ਹਰੀ ਊਰਜਾ ਪਹਿਲਕਦਮੀਆਂ ਅਤੇ ਜਲਵਾਯੂ ਸੰਕਟ: ਸਥਾਨਕ ਤੋਂ ਵਿਸ਼ਵ ਪੱਧਰ ਤੱਕ” ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ।ਇਸ ਦਾ ਆਯੋਜਨ ਯੂਨੀਵਰਸਿਟੀ ਦੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਜੀ.ਜ਼ੈਡ.ਐਸ.ਸੀ.ਸੀ.ਈ.ਟੀ.) ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਵੱਲੋਂ ਕੀਤਾ ਗਿਆ। ਵਰਕਸ਼ਾਪ ਦਾ ਉਦੇਸ਼ ਟਿਕਾਊ ਊਰਜਾ ਹੱਲਾਂ, ਊਰਜਾ ਤਬਦੀਲੀ ਅਤੇ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਵਿਗਿਆਨਕ ਜਾਣਕਾਰੀ ਨੂੰ ਆਮ ਲੋਕਾਂ ਤੱਕ ਸੁਖਾਲੇ ਢੰਗ ਨਾਲ ਪਹੁੰਚਾਉਣ ਲਈ ਵਰਕਸ਼ਾਪ ਦੇ ਸਾਰੇ ਸੈਸ਼ਨ ਪੰਜਾਬੀ ਭਾਸ਼ਾ ਵਿੱਚ ਕਰਵਾਏ ਗਏ।ਵਰਕਸ਼ਾਪ ਦੇ ਉਦਘਾਟਨੀ ਸਮਾਗਮ ਵਿੱਚ ਇੰਜੀ. ਹਰਪ੍ਰਵੀਨ ਸਿੰਘ ਬਿੰਦਰਾ, ਚੀਫ਼ ਇੰਜਨੀਅਰ (ਇਲੈਕਟ੍ਰੀਕਲ), ਵੈਸਟ ਜ਼ੋਨ, ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ 👉ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਬੂਤ ਲੈ ਕੇ ਪੁੱਜੀ ਬੀਬੀ ਰੂਪ ਕੌਰ ਸੰਧੂ…

ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ, ਰਜਿਸਟਰਾਰ ਪ੍ਰੋ. ਪਰਮਜੀਤ ਸਿੰਘ, ਵਰਕਸ਼ਾਪ ਕੋਆਰਡੀਨੇਟਰ ਡਾ. ਸਰਬਜੀਤ ਕੌਰ ਬਾਠ, ਕੋ-ਕੋਆਰਡੀਨੇਟਰ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਗਗਨਦੀਪ ਕੌਰ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਨੀਰਜ ਗਿੱਲ ਅਤੇ ਕਾਲਜ ਡਿਵੈਲਪਮੈਂਟ ਕੌਂਸਲ ਦੇ ਸਹਾਇਕ ਡਾਇਰੈਕਟਰ ਡਾ. ਯਾਦਵਿੰਦਰ ਪਾਲ ਸ਼ਰਮਾ ਵੀ ਮੌਜੂਦ ਸਨ। ਬੁਲਾਰਿਆਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਊਰਜਾ ਦੀ ਟਿਕਾਊ ਵਰਤੋਂ, ਹਰੀਆਂ ਤਕਨੀਕਾਂ ਅਪਣਾਉਣ ਅਤੇ ਸਮੂਹਿਕ ਯਤਨਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਵਰਕਸ਼ਾਪ ਦੌਰਾਨ ਸਿੱਖਿਆ ਸੰਸਥਾਵਾਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ।ਸਮਾਪਤੀ ਸੈਸ਼ਨ ਦੌਰਾਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਸਕੂਲ ਆਫ਼ ਇਨਵਾਇਰਨਮੈਂਟ ਐਂਡ ਅਰਥ ਸਾਇੰਸਿਜ਼ ਦੇ ਪ੍ਰੋ. (ਡਾ.) ਸੁਨੀਲ ਮਿੱਤਲ ਦੀ ਅਗਵਾਈ ਹੇਠ ਪੈਨਲ ਚਰਚਾ ਕਰਵਾਈ ਗਈ।

ਇਹ ਵੀ ਪੜ੍ਹੋ 👉ਦਾਦੇ ਦੀ ਜਾਇਦਾਦ ’ਤੇ ਪੋਤੇ-ਪੋਤੀਆਂ ਦਾ ਹੱਕ ਹੈ ਜਾਂ ਨਹੀਂ? ਹਾਈ ਕੋਰਟ ਦਾ ਅਹਿਮ ਫ਼ੈਸਲਾ, ਜਾਣੋ ਪੂਰਾ ਕਾਨੂੰਨ

ਇਸ ਵਿੱਚ ਪ੍ਰੋ. (ਡਾ.) ਸਰਬਜੀਤ ਕੌਰ ਬਾਠ, ਡਾ. ਰਾਮ ਸਿੰਘ ਸਰਾੰ, ‘ਮੌਸਮ ਪੰਜਾਬ ਦਾ’ ਨਾਲ ਜੁੜੇ ਮੌਸਮ ਪੂਰਵ ਅਨੁਮਾਨ ਮਾਹਿਰ ਸ. ਬਲਜਿੰਦਰ ਸਿੰਘ ਮਾਨ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੀ ਖੋਜਾਰਥਣ ਮਿਸ ਰਮਨਦੀਪ ਕੌਰ ਨੇ ਸ਼ਿਰਕਤ ਕੀਤੀ।ਦੋਵੇਂ ਦਿਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਅਨੁਮੀਤ ਕੌਰ ਨੇ ਬਾਖ਼ੂਬੀ ਨਿਭਾਈ, ਜਦਕਿ ਧੰਨਵਾਦ ਦਾ ਮਤਾ ਡਾ. ਵੇਦ ਪ੍ਰਕਾਸ਼ ਅਰੋੜਾ ਨੇ ਪੇਸ਼ ਕੀਤਾ। ਵਰਕਸ਼ਾਪ ਦੇ ਸਫ਼ਲ ਆਯੋਜਨ ਵਿੱਚ ਡਾ. ਰਾਜੇਸ਼ ਗੁਪਤਾ, ਡਾ. ਹਰਸਿਮਰਨ ਸਿੰਘ, ਇੰਜੀ. ਸੰਦੀਪ ਪਾਲ ਸਿੰਘ, ਇੰਜੀ. ਕਾਜਲ, ਇੰਜੀ. ਤੇਜਿੰਦਰ ਸਿੰਘ, ਸ. ਨਾਇਬ ਸਿੰਘ, ਸ. ਗੁਰਬਖ਼ਸ਼ਿਸ਼ ਸਿੰਘ, ਡਾ. ਹਰਅੰਮ੍ਰਿਤਪਾਲ ਸਿੰਘ , ਡਾ. ਸੁਖਜਿੰਦਰ ਸਿੰਘ, ਮਿਸ ਕੋਮਲ ਰਾਣੀ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਤੇ ਕਰਮਚਾਰੀਆਂ ਨੇ ਅਹਿਮ ਯੋਗਦਾਨ ਪਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

‘ਆਪ੍ਰੇਸ਼ਨ ਕਵਚ’: ਵਿਦਿਆਰਥੀ-ਕੇਂਦਰਿਤ ਰੋਕਥਾਮ ਪੁਲਿਸਿੰਗ ਪਹਿਲਕਦਮੀ ਦਾ ਮਕਸਦ ਤਿੰਨ-ਪੱਖੀ ਮਾਡਲ

👉'ਕਨੈਕਟ, ਡਿਟੈਕਟ, ਪ੍ਰੋਟੈਕਟ' ਜ਼ਰੀਏ ਸਾਥੀਆਂ ਦੇ ਦਬਾਅ ਨੂੰ ਸੁਰੱਖਿਆ...