WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਕਤਸਰ

ਮੁਕਤਸਰ ਪੁਲਿਸ ਵੱਲੋਂ ਖੇਤਾਂ ਵਿੱਚੋਂ ਟਰਾਂਸਫਾਰਮਰ, ਤਾਂਬਾ,ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 9 ਮੈਂਬਰ ਕਾਬੂ

156 ਕਿਲੋਗ੍ਰਾਮ ਤਾਂਬਾ, 5 ਖੋਲ੍ਹ ਟਰਾਂਸਫਾਰਮਰ, 2 ਟਰੈਕਟਰ ਸਮੇਤ ਟਰਾਲੇ, ਇੱਕ ਮੋਟਰਸਾਇਕਲ ਅਤੇ ਟੂਲ ਬਰਾਮਦ
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ: ਜ਼ਿਲ੍ਹਾ ਪੁਲਿਸ ਸ਼੍ਰੀ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ, ਜਿਹੜੇ ਖੇਤਾਂ ਵਿੱਚੋਂ ਟਰਾਂਸਫਾਰਮਰ, ਤਾਂਬਾ, ਮੋਟਰਾਂ ਚੋਰੀ ਕਰਦੇ ਸਨ। ਇੱਥੇ ਇਸਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਨੇ ਦਸਿਆ ਕਿ ਐਸਪੀ ਡੀ ਮਨਮੀਤ ਸਿੰਘ ਢਿੱਲੋਂ ਅਤੇ ਡੀਐਸਪੀ ਡੀ ਜਸਪਾਲ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ, ਸਬ ਇੰਸਪੈਕਟਰ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਦੀਆਂ ਟੀਮਾਂ ਨੇ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਜਿਲ੍ਹਿਆਂ ਵਿੱਚ ਟਰਾਂਸਫਾਰਮਰਾਂ ਵਿੱਚੋ ਤਾਂਬਾ ਅਤੇ ਤੇਲ ਚੋਰੀ ਕਰਨ

ਪੁਲਿਸ ਨੇ ਨਸ਼ਾ ਤਸਕਰ ਦੀ 9 ਲੱਖ 65 ਹਜ਼ਾਰ ਦੀ ਜਾਇਦਾਦ ਨੂੰ ਕੀਤਾ ਸੀਲ

ਵਾਲੇ ਗਿਰੋਹ ਦੇ 09 ਮੈਂਬਰਾਂ ਨੂੰ ਸਮੇਤ 156 ਕਿਲੋਗ੍ਰਾਮ ਤਾਂਬਾ, 5 ਖੋਲ੍ਹ ਟਰਾਂਸਫਰ, 02 ਟਰੈਕਟਰ ਸਮੇਤ ਟਰਾਲੇ, ਇੱਕ ਮੋਟਰਸਾਇਕਲ ਅਤੇ ਟੂਲ ਬਰਾਮਦ ਟਰਾਂਸਫਰਮਰਾਂ ਨੂੰ ਖੋਲਣ ਲਈ ਵਰਤੇ ਜਾਂਦੇ ਟੂਲ ਦੇ ਕਾਬੂ ਕੀਤਾ ਗਿਆ ਹੈ। ਪਿੰਡ ਲੰਬੀ ਢਾਬ ਵਿਚ ਕੀਤੀ ਇਸ ਕਾਰਵਾਈ ਦੌਰਾਨ ਇਸ ਗਿਰੋਹ ਦੇ ਮੈਂਬਰ ਜਸਵੀਰ ਸਿੰਘ ਪੁੱਤਰ ਜੰਗੀਰ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ ਪੁੱਤਰਾਨ ਪ੍ਰੀਤਮ ਸਿੰਘ, ਜਗਤਾਰ ਸਿੰਘ ਉਰਫ ਤੇਜੂ, ਕਿਰਪਾਲ ਸਿੰਘ ਉਰਫ ਗੁੱਲੂ ਪੁੱਤਰਾਨ ਸੁੱਚਾ ਸਿੰਘ ਅਤੇ ਦਲੀਪ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀਆਨ ਪਿੰਡ ਕਾਨਿਆਂਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁਲਜਮ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਵਿੱਚੋ ਤਾਂਬਾ ਅਤੇ ਤੇਲ ਚੋਰੀ ਕਰਕੇ ਵੇਚਣ ਦੇ ਆਦੀ ਹਨ ਅਤੇ ਪਿਛਲੇ ਕਈ ਦਿਨਾਂ ਤੋ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚ ਲੱਗੇ ਟਰਾਸਫਾਰਮਰਾਂ ਵਿੱਚੋ ਤਾਂਬਾ ਚੋਰੀ ਕਰਕੇ ਲਿਆਏ ਹਨ।

ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਦੌਰਾਨ ਭਾਜਪਾਈਆਂ ਵੱਲੋਂ ਹਰਸਿਮਰਤ ਬਾਦਲ ਦਾ ਵਿਰੋਧ

ਇਸ ਸਬੰਧ ਵਿਚ ਥਾਣਾ ਸਦਰ ਵਿਖੇ ਅ/ਧ 379/411 ਆਈਪੀਸੀ ਤਹਿਤ ਪਰਚਾ ਦਰਜ਼ ਕੀਾਤ ਗਿਆ ਹੈ। ਇੰਨ੍ਹਾਂ ਮੁਲਜਮਾਂ ਕੋਲੋਂ 86 ਕਿਲੋ ਗ੍ਰਾਮ ਤਾਂਬਾ, ਟਰੈਕਟਰ ਸੋਨਾਲੀਕਾ, ਟਰਾਲੀ ਅਤੇ ਮੋਟਰਸਾਇਕਲ ਦੇ ਕਾਬੂ ਕੀਤਾ ਗਿਆ। ਇਸੇ ਤਰਾਂ ਹੌਲਦਾਰ ਸ਼ਮਿੰਦਰ ਸਿੰਘ ਥਾਣਾ ਬਰੀਵਾਲਾ ਵੱਲੋਂ ਰਾਮ ਜੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਾਨਿਆਂਵਾਲੀ, ਭੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸਰੂਪ ਸਿੰਘ ਵਾਲਾ ਜਿਲ੍ਹਾ ਫਿਰੋਜ਼ਪੁਰ, ਧਰਮਿੰਦਰ ਸਿੰਘ, ਜੋਗਿੰਦਰ ਸਿੰਘ ਉਰਫ ਨੋਨੀ ਪੁੱਤਰਾਨ ਬਲਵੀਰ ਸਿੰਘ ਵਾਸੀਆਨ ਟਿੱਬਾ ਬਸਤੀ ਲੱਖੇਵਾਲੀ ਨੂੰ ਕਾੁਬੂ ਕੀਤਾ ਗਿਆ। ਇੰਨ੍ਹਾਂ ਕੋਲੋਂ 70 ਕਿਲੋ ਤਾਂਬਾ, 05 ਖੋਲ ਟਰਾਂਸ਼ਫਾਰਮਰ ਅਤੇ ਟਰੈਕਟਰ ਟਰਾਲਾ ਦੇ ਕਾਬੂ ਕੀਤਾ ਗਿਆ।ਇੰਨ੍ਹਾਂ ਵਿਰੁਧ ਥਾਣਾ ਬਰੀਵਾਲਾ ਵਿਖੇ ਅ/ਧ 379/411 ਆਈਪੀਸੀ ਪਰਚਾ ਦਰਜ਼ ਕੀਤਾ ਗਿਆ ਹੈ।

 

Related posts

ਮੰਦਭਾਗੀ ਖ਼ਬਰ: ਕੈਨੈਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

punjabusernewssite

ਦਰਦਨਾਕ ਸੜਕ ਹਾਦਸੇ ‘ਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ

punjabusernewssite

ਅਨਾਜ ਟੈਂਡਰ ਘੁਟਾਲਾ, ਪੰਜ ਠੇਕੇਦਾਰਾਂ ਵਿਰੁਧ ਵਿਜੀਲੈਂਸ ਵੱਲੋਂ ਮਾਮਲਾ ਦਰਜ

punjabusernewssite