ਨਸ਼ਾ ਮੁਕਤ ਪੰਜਾਬ ਦੇ ਸੰਕਲਪ ਲਈ ਮੁਕਤਸਰ ਪੁਲਿਸ ਦੇ ਖੇਡ ਟੂਰਨਾਮੈਂਟ ਦੀ ਟੀ-ਸ਼ਰਟ ਜਾਰੀ

0
41
+1

👉ਨੌਜਵਾਨਾਂ ਨੂੰ ਅਤੇ ਆਮ ਲੋਕਾਂ ਨੂੰ ਟੂਰਨਾਮੈਂਟ ਵਿੱਚ ਆਉਣ ਦਾ ਖੁੱਲਾ ਸੱਦਾ: ਐਸ.ਐਸ.ਪੀ ਤੁਸ਼ਾਰ ਗੁਪਤਾ
Muktsar News: ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਸ਼ਾਮਿਲ ਹੋਣ ਦਾ ਸੁਨੇਹਾ ਦਿੰਦੇ ਹੋਏ ਵਾਲੀਬਾਲ ਸ਼ੂਟਿੰਗ(ਕੱਚੀ)ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਤਹਿਤ ਅੱਜ ਖਿਡਾਰੀਆਂ ਲਈ ਖੇਡ ਟੀ-ਸ਼ਰਟ ਜਾਰੀ ਕਰਦੇ ਹੋਏ ਐਸ.ਐਸ.ਪੀ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਟੂਰਨਾਮੈਂਟ ਵਿੱਚ ਭਾਗ ਲੈਣ ਅਤੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਇਸ ਟੂਰਨਾਮੈਂਟ ਵਿੱਚ ਆਉਣ ਦੇ ਲਈ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਅੱਤਵਾਦੀ ਲਖਬੀਰ ਲੰਡਾ ਦਾ ਸਹਿਯੋਗੀ ਗ੍ਰਿਫ਼ਤਾਰ;ਇੱਕ ਪਿਸਤੌਲ ਬਰਾਮਦ

ਇਸ ਮੌਕੇ ਮਨਮੀਤ ਸਿੰਘ ਢਿੱਲੋ ਐਸ.ਪੀ(ਡੀ), ਮਨਵਿੰਦਰ ਬੀਰ ਸਿੰਘ ਐਸ.ਪੀ.(ਪੀਬੀਆਈ), ਅਵਤਾਰ ਸਿੰਘ ਰਾਜਪਾਲ ਡੀ.ਐਸ.ਪੀ ਗਿੱਦੜਬਾਹਾ, ਅਮਨਦੀਪ ਸਿੰਘ ਡੀਐਸਪੀ (ਐਚ), ਨਵੀਨ ਕੁਮਾਰ ਡੀ.ਐਸ.ਪੀ, ਇੰਸਪੈਕਟਰ ਗੁਰਵਿੰਦਰ ਸਿੰਘ, ਰੀਡਰ ਅਜੀਤ ਪਾਲ ਸਿੰਘ, ਏ.ਐਸ.ਆਈ ਤਰਸੇਮ ਸਿੰਘ, ਐਸਆਈ ਸੁਖਦੇਵ ਸਿੰਘ, ਹੋਲਦਾਰ ਜਗਦੀਪ ਸਿੰਘ ਹਾਜਰ ਸਨ। ਇਸ ਮੌਕੇ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ ਮਿਤੀ 21 ਫਰਵਰੀ ਤੋਂ ਵਾਲੀਬਾਲ ਟੂਰਨਾਮੈਂਟ, ਖੇਡ ਗਰਾਊਂਡ ਪਿੰਡ ਸੰਗੂ ਧੋਣ ਵਿਖੇ ਸ਼ੁਰੂ ਹੋ ਰਹੇ ਹਨ।

ਇਹ ਵੀ ਪੜ੍ਹੋ  10 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦਾ ਮਾਮਲਾ:ਪੰਜਾਬ ਪੁਲਿਸ ਵੱਲੋਂ 3 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਹੋਰ ਨਸ਼ਾ ਤਸਕਰ ਗ੍ਰਿਫ਼ਤਾਰ

ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਅਲੱਗ ਅਲੱਗ ਪਿੰਡਾਂ ਵਿੱਚੋਂ ਤਕਰੀਬਨ 100 ਦੇ ਨੇੜੇ ਟੀਮਾਂ ਵੱਲੋਂ ਰਜਿਸਟਰੇਸ਼ਨ ਹੋ ਚੁੱਕੀ ਹੈ। ਫਾਈਨਲ ਐਤਵਾਰ 23 ਤਰੀਕ ਨੂੰ ਹੋਵੇਗਾ। ਜਿਸ ਤੇ ਪਹਿਲੀਆਂ ਛੇ ਜੇਤੂ ਟੀਮਾਂ ਨੂੰ ਪਹਿਲਾ ਇਨਾਮ 25000 ਸਮੇਤ ਟਰਾਫੀ, ਦੂਸਰਾ ਇਨਾਮ 15000 ਸਮੇਤ ਟਰਾਫੀ, ਤੀਸਰਾ ਇਨਾਮ 10000 ਸਮੇਤ ਟਰਾਫੀ, ਚੌਥਾ ਇਨਾਮ 6000 ਸਮੇਤ ਟਰਾਫੀ, ਪੰਜਵਾਂ ਇਨਾਮ 5000 ਸਮੇਤ ਟਰਾਫੀ ਤੋਂ ਇਲਾਵਾ ਛੇਵਾਂ ਇਨਾਮ 4000 ਸਮੇਤ ਟਰਾਫੀ ਮਿਲੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here