Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਗੋਲ਼ੀ ਕਾਂਡ ਤੋਂ ਬਾਅਦ ਸਾਹਮਣੇ ਆਇਆ ਗਿੱਪੀ ਗਰੇਵਾਲ, ਕਿਹਾ ਮੇਰੀ ਨਹੀਂ ਹੈ ਸਲਮਾਨ ਨਾਲ ਦੋਸਤੀ

9 Views

 

ਵੈਨਕੂਵਰ, 27 ਨਵੰਬਰ: ਪਰਸੋਂ ਰਾਤ ਨੂੰ ਆਪਣੇ ਘਰ ਉਪਰ ਹੋਈ ਗੋਲੀਬਾਰੀ ਤੋਂ ਬਾਅਦ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸਾਹਮਣੇ ਆਇਆ ਹੈ। ਉਸਨੇ ਇਕ ਨਿੱਜੀ ਚੈਨਲ news 18 ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਉਸਦੀ ਸਲਮਾਨ ਖਾਨ ਨਾਲ ਕੋਈ ਦੋਸਤੀ ਨਹੀਂ ਹੈ। ਇਸ ਘਟਨਾ ਤੋਂ ਬਾਅਦ ਸਦਮੇ ਵਿਚ ਦਿਖਾਈ ਦੇ ਰਹੇ ਗਿੱਪੀ ਨੇ ਕਿਹਾ ਕਿ ਪਹਿਲਾਂ ਉਸਨੂੰ ਕੁਝ ਨਹੀਂ ਪਤਾ ਸੀ ਕਿ ਇਹ ਗੋਲੀ ਕਿਸਨੇ ਚਲਾਈ ਹੈ ਪਰੰਤੂ ਲੌਰੈਂਸ ਬਿਸ਼ਨੋਈ ਦੀ ਪੋਸਟ ਤੋਂ ਬਾਅਦ ਉਸਨੂੰ ਹੋਰ ਝਟਕਾ ਲੱਗਿਆ ਹੈ। ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਇਸ ਘਟਨਾ ਦੀ ਜਾਣਕਾਰੀ ਉਸਨੇ ਕੈਨੇਡਾ ਪੁਲਿਸ ਨੂੰ ਦੇ ਦਿੱਤੀ ਹੈ।

ਜਨਮਦਿਨ ਮੌਕੇ ਦੁਬਈ ਨਹੀਂ ਲੈ ਕੇ ਗਿਆ ਪਤੀ, ਘਰਵਾਲੀ ਨੇ ਮੁੱਕਾ ਮਾਰ ਕੇ ਲਈ ਜਾਨ

ਉਨ੍ਹਾਂ ਦਾਅਵਾ ਕੀਤਾ ਕਿ ਇਸ ਘਟਨਾ ਤੋਂ ਪਹਿਲਾਂ ਕਦੇ ਵੀ ਉਸਦੇ ਨਾਲ ਕੋਈ ਵਿਵਾਦ ਜਾ ਦੁਸ਼ਮਣੀ ਨਹੀਂ ਰਹੀ ਕਿਉਂਕਿ ਉਹ ਹਮੇਸ਼ਾ ਵਿਵਾਦਾਂ ਤੋਂ ਦੂਰ ਰਿਹਾ ਹੈ। ਇਸਤੋਂ ਇਲਾਵਾ ਉਸਨੇ ਇਹ ਵੀ ਦਸਿਆ ਕਿ ਅੱਜ ਤੱਕ ਉਸਨੂੰ ਲੌਰੈਂਸ ਬਿਸ਼ਨੋਈ ਦਾ ਕੋਈ ਧਮਕੀ ਵਾਲਾ ਜਾਂ ਫਿਰੌਤੀ ਲਈ ਫੋਨ ਨਹੀਂ ਆਇਆ। ਸਲਮਾਨ ਖਾਨ ਨਾਲ ਆਪਣੇ ਸਬੰਧਾਂ ਬਾਰੇ ਗਿੱਪੀ ਨੇ ਕਿਹਾ ਕਿ ਉਹ ਉਸਨੂੰ ਪਹਿਲਾਂ ਬਿਗ ਬੌਸ ਅਤੇ ਹੁਣ ਮੁੰਬਈ ਵਿਚ ਆਪਣੀ ਫ਼ਿਲਮ ਮੌਜਾਂ ਹੀ ਮੌਜਾਂ ਦੇ ਟ੍ਰੇਲਰ ਰਿਲੀਜ਼ ਮੌਕੇ ਮਿਲਿਆ ਸੀ। ਉਸਦੇ ਨਾਲ ਉਸਦੀ ਕੋਈ ਦੋਸਤੀ ਨਹੀਂ, ਬਲਕਿ ਇਕ ਆਰਟਿਸਟ ਵਾਲੇ ਸਬੰਧ ਹਨ।

ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੇ ਘਰੇ ਚੱਲੀਆਂ ਗੋਲੀਆਂ, ਲਾਰੈਂਸ ਬਿਸ਼ਨੋਈ ਨੇ ਲਈ ਜਿੰਮੇਵਾਰੀ

ਗੌਰਤਲਬ ਹੈ ਕਿ ਇਸ ਘਟਨਾ ਤੋਂ ਬਾਅਦ ਲੌਰੈਂਸ ਬਿਸ਼ਨੋਈ ਗਰੁੱਪ ਵਲੋਂ ਸੋਸ਼ਲ ਮੀਡੀਆ ਤੇ ਪਾਈ ਆਪਣੀ ਪੋਸਟ ਵਿੱਚ ਦਾਅਵਾ ਕੀਤਾ ਸੀ ਕਿ ਅਜਿਹਾ ਗਿੱਪੀ ਗਰੇਵਾਲ ਦੀ ਸਲਮਾਨ ਖਾਨ ਨਾਲ ਦੋਸਤੀ ਕਰਕੇ ਕੀਤਾ ਹੈ ਕਿਉਂਕਿ ਉਹ ਸਲਮਾਨ ਨੂੰ ਬਾਈ ਬਾਈ ਕਹਿੰਦਾ ਹੈ ਤੇ ਹੁਣ ਆਪਣੇ ਬਾਈ ਨੂੰ ਕਹੇ ਕਿ ਉਹ ਉਸਨੂੰ ਬਚਾ ਕੇ ਦਿਖਾਵੇ। ਇਸਦੇ ਨਾਲ ਹੀ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਮਲੇ ਵਿੱਚ ਗਿੱਪੀ ਉਪਰ ਓਵਰਰਿਕੈਟਿੰਗ ਦੇ ਦੋਸ਼ ਲਗਾਏ ਹਨ। ਇਸ ਘਟਨਾ ਦੀ ਪੰਜਾਬੀ ਮਿਊਜਿਕ ਇੰਡਸਟਰੀ ਤੋਂ ਇਲਾਵਾ ਹਿੰਦੀ ਫਿਲਮ ਜਗਤ ਵਿਚ ਚਰਚਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਲੌਰੈਂਸ ਬਿਸ਼ਨੋਈ ਗੁਜਰਾਤ ਦੀ ਇਕ ਜੇਲ੍ਹ ਵਿਚ ਬੰਦ ਹੈ।

 

Related posts

ਮੋਦੀ ਸਰਕਾਰ ਵਿੱਚ ਅੱਧੀ ਦਰਜਨ ਸਾਬਕਾ ਮੁੱਖ ਮੰਤਰੀ ਬਣੇ ਮੰਤਰੀ

punjabusernewssite

ਜੰਮੂ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ, ਜੰਗਲਾਂ ’ਚ ਛੁਪੇ ਹੋਣ ਦੀ ਮਿਲੀ ਸੂਹ

punjabusernewssite

ਬਠਿੰਡਾ ਜ਼ਿਲ੍ਹੇ ਦੇ ਪਿੰਡ ਦੀ ਲੜਕੀ ਦੀ ਕੈਨੇਡਾ ’ਚ ਸੜਕ ਹਾਦਸੇ ਵਿਚ ਹੋਈ ਮੌਤ

punjabusernewssite