ਚੰਡੀਗੜ੍ਹ, 12 ਮਾਰਚ: ਭਾਜਪਾ ਦੇ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਤੋਂ ਐਮ.ਪੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਹਰਿਆਣਾ ਦੇ 11ਵੇਂ ਮੁੱਖ ਮੰਤਰੀ ਬਣਨ ਵਾਲੇ ਸ਼੍ਰੀ ਸੈਣੀ ਦੇ ਨਾਲ 5 ਹੋਰ ਮੰਤਰੀ ਵੀ ਬਣਾਏ ਗਏ ਹਨ। ਚੰਡੀਗੜ੍ਹ ਸਥਿਤ ਹਰਿਆਣਾ ਰਾਜ ਭਵਨ ’ਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਹਿਤ ਭਾਜਪਾ ਦੇ ਕਈ ਵੱਡੇ ਲੀਡਰ ਮੌਜੂਦ ਰਹੇ। ਨਵੇਂ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲੇ ਕੰਵਰਪਾਲ ਸਿੰਘ ਗੁਜਰ, ਮੂਲਚੰਦ ਸ਼ਰਮਾ, ਰਣਜੀਤ ਸਿੰਘ ਚੌਟਾਲਾ, ਜੈਪ੍ਰਕਾਸ਼ ਦਲਾਲ ਅਤੇ ਡਾ: ਬਨਵਾਰੀ ਲਾਲ ਪਹਿਲਾਂ ਵੀ ਮਨੋਹਰ ਲਾਲ ਮੰਤਰੀ ਮੰਡਲ ਵਿੱਚ ਮੌਜੂਦ ਰਹੇ ਹਨ।
ਕਿਸਾਨਾਂ ਲਈ ਵੱਡੀ ਖ਼ੁਸਖਬਰੀ: ਖੇਤੀਬਾੜੀ ਲਈ 90 ਹਜ਼ਾਰ ਨਵੇਂ ਸੋਲਰ ਪੰਪ ਮੁਹੱਈਆ ਕਰਵਾਏਗੀ ਮਾਨ ਸਰਕਾਰ
ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸੂਬੇ ਦੇ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਇੰਨ੍ਹਾਂ ਸਮਾਗਮਾਂ ਤੋਂ ਦੂਰੀ ਬਣਾਈ ਰੱਖੀ। ਚਰਚਾ ਤਾਂ ਇਹ ਵੀ ਸੁਣਾਈ ਦੇ ਰਹੀ ਹੈ ਕਿ ਪਾਰਟੀ ਤੋਂ ਭਾਰੀ ਨਰਾਜ਼ ਦਿਖ਼ਾਈ ਦੇ ਰਹੇ ਸ਼੍ਰੀ ਵਿਜ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਨਾਇਬ ਸਿੰਘ ਸੈਣੀ ਦਾ ਨਵੇਂ ਮੁੱਖ ਮੰਤਰੀ ਵਜਂੋ ਨਾਮ ਸਾਹਮਣੇ ਆਉਣ ਤੋਂ ਬਾਅਦ ਅੱਧ ਵਿਚਾਲੇ ਹੀ ਮੀਟਿੰਗ ਛੱਡ ਕੇ ਅਪਣੇ ਘਰ ਵਾਪਸ ਚਲੇ ਗਏ ਸਨ। ਉਨ੍ਹਾਂ ਨੇ ਅੰਬਾਲਾ ਸਥਿਤ ਘਰ ਵਾਪਸ ਜਾਣ ਲਈ ਸਰਕਾਰੀ ਗੱਡੀ ਵੀ ਨਹੀਂ ਵਰਤੀ। ਸੂਚਨਾ ਮੁਤਾਬਕ ਪਾਰਟੀ ਨੇ ਊਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸਨੂੰ ਉਨਾਂ ਨਾਮੰਨਜੂਰ ਕਰ ਦਿੱਤਾ।
ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਦਿੱਤਾ ਅਸਤੀਫ਼ਾ, ਨਵੇਂ ਮੁੱਖ ਮੰਤਰੀ ਦਾ ਨਾਂਅ ਆਇਆ ਸਾਹਮਣੇ
ਦਸਣਾ ਬਣਦਾ ਹੈ ਕਿ ਅੱਜ ਸਵੇਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸਤੋਂ ਬਾਅਦ ਭਾਜਪਾ ਦਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਜਜਪਾ ਨਾਲ ਚੱਲਿਆ ਆ ਰਿਹਾ ਗਠਜੋੜ ਵੀ ਸਮਾਪਤ ਹੋ ਗਿਆ। ਦਸਿਆ ਜਾ ਰਿਹਾ ਹੈ ਕਿ 41 ਮੈਂਬਰੀ ਭਾਜਪਾ ਦੇ ਨਾਲ ਅੱਧੀ ਦਰਜ਼ਨ ਅਜਾਦ ਵਿਧਾਇਕ ਵੀ ਡਟੇ ਹੋਏ ਹਨ। ਇਸਤੋਂ ਇਲਾਵਾ ਜਜਪਾ ਦੇ ਦਸ ਵਿਧਾਇਕਾਂ ਵਿਚੋਂ ਵੀ ਅੱਧਿਆਂ ਦੇ ਭਾਜਪਾ ਖੇਮੇ ਵਿਚ ਆਉਣ ਦੀ ਚਰਚਾ ਸੁਣਾਈ ਦੇ ਰਹੀ ਹੈ।