Narain Singh Chaura Exclusive Interview: ਨਰਾਇਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਨੂੰ ਗੋ/ਲੀ ਮਾਰਨ ਦੀ ਦੱਸੀ ਅਸਲ ਵਜ੍ਹਾ

0
297
Narain Singh Chaura Exclusive Interview
+4

Narain Singh Chaura Exclusive Interview: ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਹੁਣ ਮੀਡੀਆਂ ਵਿਚ ਖੁਲ੍ਹੀ ਤਰ੍ਹਾਂ ਬੋਲਦੇ ਨਜ਼ਰ ਆਏ ਹਨ। ਉਨ੍ਹਾਂ ਵੱਲੋਂ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਸ਼ੱਪਸ਼ਟ ਕੀਤਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਮਾਰਨਾ ਚਾਹੁੰਦੇ ਸੀ। ਨਰਾਇਣ ਚੌੜਾ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖ ਪੰਥ ਨੂੰ ਬਦਨਾਮ ਕੀਤਾ ਹੈ ਤੇ ਬਾਦਲ ਸਰਕਾਰ ਦੇ ਵੇਲੇ ਹੋਈ ਬੇਅਦਬੀ ਵਿਚ ਵੀ ਸੁਖਬੀਰ ਬਾਦਲ ਦਾ ਅਹਿਮ ਯੋਗਦਾਨ ਸੀ।

ਸੁਖਬੀਰ ਬਾਦਲ ਨੇ ਆਪਣੀ ਧਾਰਮਿਕ ਸਜ਼ਾ ਨਹੀਂ ਕੀਤੀ ਪੂਰੀ

ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਗਏ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਵਿਖੇ ਹੋਈ ਸੀ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਸਮੇਂ ਹੋਏ ਸਾਰੇ ਹੀ ‘ਗੁਨਾਹਾਂ’ ਨੂੰ ਕਬੂਲ ਕਰ ਲਿਆ ਸੀ। ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਬਾਦਲ ਨੂੰ ਉਨ੍ਹਾਂ ਵੱਲੋਂ ਕੀਤੇ ‘ਗੁਨਾਹਾਂ’ ਲਈ ਸਜ਼ਾ ਦਾ ਐਲਾਨ ਕੀਤਾ ਗਿਆ ਸੀ। ਪਰ ਨਰਾਇਣ ਸਿੰਘ ਚੌੜਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਧਾਰਮਿਕ ਸਜ਼ਾ ਪੂਰੀ ਨਹੀਂ ਕੀਤੀ ਗਈ। ਚੌੜਾ ਨੇ ਕਿਹਾ ਕਿ ਸੁਖਬੀਰ ਸਿੰਘ ਜਦੋਂ ਦਰਬਾਰ ਸਾਹਿਬ ਵਿਚ ਤਖ਼ਤੀ ਪਾ ਕੇ ਸੇਵਾ ਕਰ ਰਹੇ ਸਨ ਤਾਂ ਇਕ ਔਰਤ ਵੱਲੋਂ ਉਨ੍ਹਾਂ ਦੇ ਪੈਰਾਂ ਹੱਥ ਲਗਾਏ ਜਾਂਦੇ ਹਨ, ਜੋ ਕਿ ਸਜ਼ਾ ਦੌਰਾਨ ਸਰਾ-ਸਰ ਗਲਤ ਹੈ।

ਪਾਕਿਸਤਾਨ ਨਾਲ ਸਬੰਧ

ਨਰਾਇਣ ਸਿੰਘ ਚੌੜਾ ਨੇ ਆਪਣੀ ਇੰਟਰਵਿਊ ਵਿਚ ਇਹ ਗੱਲ ਸਾਫ਼ ਕੀਤੀ ਕੀ ਉਨ੍ਹਾਂ ਨੂੰ ਜਿਸ ਤਰਫ਼ ਤੋਂ ਵੀ ਮਦਦ ਮਿਲੇਗੀ ਉਹ ਉਸਦੀ ਵਰਤੋਂ ਕਰਦੇ ਰਹੇ ਹਨ। ਹੁਣ ਇਸ ਜਵਾਬ ਵਿਚ ਪਾਕਿਸਤਾਨ ਤੋਂ ਮੰਗਵਾਏ ਗਏ ਹਥਿਆਰ ਵੀ ਸ਼ਾਮਲ ਹੋ ਸਕਦੇ ਹਨ।


ਨੋਟ : – ਨਿਜੀ ਚੈਨਲ ਨੂੰ ਦਿੱਤੇ ਗਏ ਆਧਾਰ ‘ਤੇ ‘ਪੰਜਾਬੀ ਖ਼ਬਰਸਾਰ‘ ਅਦਾਰੇ ਵਲੋਂ ਇਹ ਖ਼ਬਰ ਵੈਬਸਾਈਟ ‘ਤੇ ਨਸ਼ਰ ਕੀਤੀ ਗਈ ਹੈ। ਉਪਰੋਕਤ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੇ ਅਧਾਰ ‘ਤੇ ‘ਪੰਜਾਬੀ ਖ਼ਬਰਸਾਰ’ ਅਦਾਰੇ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਹੈ ਅਤੇ ਇਸ ਖਬਰ ਵਿੱਚ ਆਪਣੇ ਵੱਲੋਂ ਕੋਈ ਵੀ ਪੱਖ ਨਹੀਂ ਰੱਖਿਆ ਗਿਆ ਹੈ।

+4

LEAVE A REPLY

Please enter your comment!
Please enter your name here