ਪ੍ਰਧਾਨ ਮੰਤਰੀ ਨੇ ਗੁਰੂਗ੍ਰਾਮ ਤੋਂ ਵੱਖ-ਵੱਖ ਸੂਬਿਆਂ ਨੂੰ ਦਿੱਤੀ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਸੜਕ ਪਰਿਯੋਜਨਵਾਂ ਦੀ ਦਿੱਤੀ ਸੌਗਾਤ
ਚੰਡੀਗੜ੍ਹ, 11 ਮਾਰਚ: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਨੂੰ ਵਿਕਾਸ ਦੇ ਪੱਥ ’ਤੇ ਅੱਗੇ ਲੈ ਜਾਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸਪਨੇ ਨੁੰ ਆਪਣੇ ਮਜਬੂਤ ਸੰਕਲਪ ਦੇ ਨਾਲ ਪੁਰਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਵਿਕਾਸ ਦੀ ਸਾਕਾਰਤਮਕ ਸੋਚ ਦੇ ਨਾਲ ਹਰਿਆਣਾ ਨੂੰ ਆਧੁਨਿਕਤਾ ਦੇ ਰਸਤੇ ’ਤੇ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈ-ਵੇ ਦੇ ਉਦਘਾਟਨ ਸਮੇਤ 1 ਲੱਖ ਕਰੋੜ ਰੁਪਏ ਦੀ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਦੇ ਬਾਅਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਗਤੀ ਦੀ ਰਫਤਾਰ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ।
ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹਾਂ-ਮੁੱਖ ਮੰਤਰੀ
ਪ੍ਰਧਾਨ ਮੰਤਰੀ ਨੇ ਦਵਾਰਕਾ ਐਕਸਪ੍ਰੈਸ-ਵੇ ਨੂੰ ਲੋਕਾਂ ਦੀ ਜਿੰਦਗੀ ਵਿਚ ਗਿਅਰ ਸ਼ਿਫਟ ਕਰਨ ਵਾਲਾ ੰਮ ਦੱਸਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਛੋਟੀ ਯੋਜਨਾ ਬਣਾ ਕੇ 5 ਸਾਲ ਤਕ ਉਸ ਦੀ ਡੁਗਡੁਗੀ ਵਜਾਉਂਦੀ ਸੀ।ਉੱਥੇ ਹੀ ਭਾਜਪਾ ਸਰਕਾਰ ਦੇ ਕੋਲ ਨੀਂਹ ਪੱਥਰ ਤੇ ਉਦਘਾਟਨ ਕਰਨ ਦਾ ਸਮੇਂ ਘੱਟ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿਚ ਹੁਣ ਤਕ 10 ਲੱਖ ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਉਹ ਖੁਦ ਜਾਂ ਤਾਂ ਨੀਂਹ ਪੱਥਰ ਰੱਖ ਚੁੱਕੇ ਹਨ ਜਾਂ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਜ ਇਕ ਦਿਨ ਵਿਚ ਹੀ ਇਕ ਲੱਖ ਕਰੋੜ ਰੁਪਏ ਦੀ 100 ਤੋਂ ਵੱਧ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਸਿਆਵਾਂ ਨੂੰ ਸੰਭਾਵਨਾਵਾਂ ਵਿਚ ਬਦਲਣਾ ਹੀ ਮੋਦੀ ਦੀ ਗਾਰੰਟੀ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਹਰਿਆਣਾ ਦੀ ਧਰਤੀ ’ਤੇ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ।
PM ਮੋਦੀ ਨੇ ਜਲੰਧਰ ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਕੀਤਾ ਉਦਘਾਟਨ
ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਦੀ 2 ਕਰੋੜ 82 ਲੱਖ ਜਨਤਾ ਵੱਲੋਂ ਉਨ੍ਹਾਂ ਦੇ ਵੰਲੋਂ ਦਿੱਤੀ ਜਾ ਰਹੀ ਵਿਕਾਸ ਯੋਜਨਾਵਾਂ ਲਈ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪ੍ਰਤੀ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲਗਾਵ ਰਿਹਾ ਹੈ ਅਤੇ ਇੰਨ੍ਹਾਂ 10 ਸਾਲਾਂ ਵਿਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਉਦਘਾਟਨ ਕੀਤਾ ਗਿਆ ਹੈ, ਉਹ ਸਟੇਟ ਆਫ ਦ ਆਰਟ ਪ੍ਰੋਜੈਕਟ ਹੈ। ਇਸ ਮੌਕੇ ’ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਕੇਂਦਰੀ ਸਾਂਖਿਅਕਤੀ ਅਤੇ ਲਾਗੂ ਕਰਲ ਰਾਜ ਮੰਤਰੀ ਅਤੇ ਗੁਰੂਗ੍ਰਾਮ ਲੋਕਸਭਾ ਖੇਤਰ ਤੋਂ ਸਾਂਸਦ ਰਾਓ ਇੰਦਰਜੀਤ ਸਿੰਘ, ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁਰਜਰ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਟਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਲੋਕਸਭਾ ਸਾਂਸਦ ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਨਾਇਬ ਸੈਨੀ, ਰੋਹਤਕ ਲੋਕਸਭਾ ਖੇਤਰ ਤੋਂ ਸਾਂਸਦ ਡਾ. ਅਰਵਿੰਦ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
Share the post "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਕਾਸਮੁਖੀ ਸੋਚ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਕੀਤੀ ਸ਼ਲਾਘਾ"