ਕਾਂਗਰਸ ਦੀ ਸਰਕਾਰ ’ਚ ਦੇਸ਼ ਦੇ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਹੋਵੇਗੀ ਸੁਰੱਖਿਆ ਯਕੀਨੀ : ਯੂਥ ਕਾਂਗਰਸੀ ਆਗੂ

0
5
25 Views

ਬਠਿੰਡਾ, 11 ਮਾਰਚ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੱਲੋਂ ਦੇਸ਼ ਵਾਸੀਆਂ ਨੂੰ ਨੌਕਰੀਆਂ ਦੀ ਭਰਤੀ, ਦੇਸ਼ ਦੀ ਸੁਰੱਖਿਆ ਅਤੇ ਵਪਾਰੀਆਂ ਦੇ ਜਾਣ ਮਾਲ ਦੀ ਸੁਰੱਖਿਆ ਆਦਿ ਪੰਜ ਗਰੰਟੀਆਂ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਅੱਜ ਯੂਥ ਕਾਂਗਰਸ ਦੇ ਅਹੁਦੇਦਾਰਾਂ ਵੱਲੋਂ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੁੱਖ ਤੌਰ ’ਤੇ ਮਨਜੀਤ ਸਿੰਘ ਸਟੇਟ ਮੀਡੀਆ ਸਹਿ ਕੁਆਡੀਨੇਟਰ ਯੂਥ ਕਾਂਗਰਸ ਪੰਜਾਬ,ਲਖਵਿੰਦਰ ਸਿੰਘ ਚੰਨੂ ਲੋਕ ਸਭਾ ਕੋਆਡੀਨੇਟਰ,ਹਿਤੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਬਠਿੰਡਾ ਸ਼ਹਿਰੀ ,ਰਾਜਨਦੀਪ ਸਿੰਘ ਉਪ

ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹਾਂ-ਮੁੱਖ ਮੰਤਰੀ

ਪ੍ਰਧਾਨ ਯੂਥ ਕਾਂਗਰਸ ਬਠਿੰਡਾ ਸ਼ਹਿਰੀ , ਅਵਤਾਰ ਸਿੰਘ ਉਪ ਪ੍ਰਧਾਨ ਯੂਥ ਕਾਂਗਰਸ ਬਠਿੰਡਾ ਦਿਹਾਤੀ,ਗੁਰਪੰਥ ਸਿੰਘ ਜਿਲ੍ਹਾ ਦਿਹਾਤੀ ਹਲਕਾ ਪ੍ਰਧਾਨ ਯੂਥ ਕਾਂਗਰਸ, ਰਾਕੇਸ਼ ਕੁਮਾਰ ਦੀਪਾ, ਮੰਕੁਵਰ , ਸ਼ੀਨਾਵ ਗਰਗ ਆਦੀ ਸ਼ਾਮਿਲ ਹੋਏ। ਇਸ ਮੌਕੇ ਇੰਨ੍ਹਾਂ ਯੂਥ ਆਗੂਆਂ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਦੇਸ਼ ਦੀ ਰਾਹ ਖੁਸ਼ਹਾਲੀ ਵੱਲ ਵਧਣਗੇ ਅਤੇ ਹਰ ਨੌਜਵਾਨ ਨੂੰ ਨੌਕਰੀ ਮਿਲੇਗੀ ਸੁਰੱਖਿਆ ਯਕੀਨੀ ਹੋਵੇਗੀ ਜਿਸ ਲਈ ਆਉਂਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨੂੰ ਮਜਬੂਤ ਕਰਨਾ ਹਰ ਦੇਸ਼ ਵਾਸੀ ਦਾ ਫਰਜ਼ ਬਣਦਾ ਹੈੇ।

 

LEAVE A REPLY

Please enter your comment!
Please enter your name here