ਮੋਦੀ ਦੇ ਨਾਲ 72 ਮੰਤਰੀ ਬਣੇ
ਨਵੀਂ ਦਿੱਲੀ, 8 ਜੂਨ: ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਅੱਜ ਸ਼ਾਮ ਲਗਾਤਾਰ ਤੀਜੀ ਵਾਰ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਭਵਨ ਵਿੱਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਹਨਾਂ ਦੇ ਨਾਲ 72 ਹੋਰ ਆਗੂਆਂ ਨੇ ਬਤੌਰ ਮੰਤਰੀ ਸਹੁੰ ਚੁੱਕੀ ਹੈ। ਇਹਨਾਂ ਵਿੱਚੋਂ 61 ਭਾਰਤੀ ਜਨਤਾ ਪਾਰਟੀ ਅਤੇ 11 ਸਹਿਯੋਗੀ ਪਾਰਟੀਆਂ ਦੇ ਵਿੱਚੋਂ ਮੰਤਰੀ ਲਏ ਗਏ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਬਣਨਗੇ ਮੋਦੀ ਸਰਕਾਰ ਵਿਚ ਮੰਤਰੀ
ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚੋਂ ਸਭ ਤੋਂ ਵੱਧ ਅੱਠ-ਅੱਠ ਮੰਤਰੀ ਬਣਾਏ ਗਏ ਹਨ। ਮੋਦੀ ਦੇ ਤੀਜੇ ਕਾਰਜਕਾਲ ਦੌਰਾਨ ਬਣਾਏ ਮੰਤਰੀ ਮੰਡਲ ਦੇ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ‘ਚ ਹਾਰਨ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਸਟੇਟ ਮਨਿਸਟਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਸਿੱਖ ਚਿਹਰੇ ਹਰਦੀਪ ਸਿੰਘ ਪੁਰੀ ਨੂੰ ਮੁੜ ਮੋਦੀ ਦੀ ਵਜਾਰਤ ਵਿੱਚ ਥਾਂ ਮਿਲੀ ਹੈ।
ਸਾਬਕਾ ਮੁੱਖ ਮੰਤਰੀ ਸਹਿਤ ਮੋਦੀ ਸਰਕਾਰ’ਚ ਹਰਿਆਣਾ ਦੇ ਵਿਚੋਂ ਤਿੰਨ ਬਣਨਗੇ ਮੰਤਰੀ
ਜੇਕਰ ਗੱਲ ਕੀਤੀ ਜਾਵੇ ਤਾਂ ਕੁੱਲ 72 ਮੰਤਰੀਆਂ ਦੇ ਵਿੱਚੋਂ 36 ਨੂੰ ਦੂਜੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਹੈ ਜਦੋਂ ਕਿ 36 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ। ਇਹਨਾਂ ਵਿੱਚ ਕਈ ਸਾਬਕਾ ਮੁੱਖ ਮੰਤਰੀ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਦੂਜਾ ਸਥਾਨ ਰਾਜਨਾਥ ਸਿੰਘ ਨੂੰ ਮਿਲਿਆ ਹੈ।