ਭਾਰਤੀ ਪੰਜਾਬਣ ਸਰਬਜੀਤ ਕੌਰ ਨਾਲ ‘ਨਿਕਾਹ’ ਕਰਵਾਉਣ ਵਾਲਾ ਨਾਸਿਰ ਹੁਸੈਨ ਬੁਰਾ ਫ਼ਸਿਆ !

Date:

spot_img

Lahore News : ਪਿਛਲੇ ਸਾਲ ਨਵੰਬਰ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਉੱਪਰ ਭਾਰਤੀ ਜਥੇ ਨਾਲ ਪਾਕਿਸਤਾਨ ਆਈ ਚੜ੍ਹਦੇ ਪੰਜਾਬ ਦੇ ਕਪੂਰਥਲਾ ਦੀ ਸਰਬਜੀਤ ਕੌਰ ਨਾਲ ਨਿਕਾਹ ਕਰਵਾਉਣ ਵਾਲਾ ਨਾਸਿਰ ਹੁਸੈਨ ਹੁਣ ਬੁਰਾ ਫ਼ਸ ਗਿਆ ਹੈ। ਸਰਬਜੀਤ ਕੌਰ ਤੋਂ ਧਰਮ ਤਬਦੀਲ ਕਰਕੇ ਨੂਰ ਹੁਸੈਨ ਨਾਲ ਵਿਆਹ ਤੋਂ ਬਾਅਦ ਕੁੱਝ ਦਿਨ ਫ਼ਰਾਰ ਰਹਿਣ ਵਾਲੇ ਨਾਸਿਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨੇ ਉਸਦੇ ਵਿਰੁਧ ਅਦਾਲਤ ਵਿਚ ਕੇਸ ਕਰ ਦਿੱਤਾ ਹੈ। ਸਾਇਮਾ ਦਾ ਦੋਸ਼ ਹੈ ਕਿ ਨੂਰ ਹੁਸੈਨ ਨਾਲ ‘ਵਸੇਵਾ’ ਕਰਨ ਤੋਂ ਬਾਅਦ ਨਾਸਿਰ ਨੇ ਉਸਨੂੰ ਅਤੇ ਉਸਦੇ ਚਾਰ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਹੈ ਤੇ ਨਾਂ ਹੀ ਕੋਈ ਖਰਚਾ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ 👉ਸ*ਲ*ਫ਼ਾ*ਸ ਖਾਣ ਵਾਲੇ ਗੁਲਜ਼ਾਰ ਸਿੰਘ ਦੀ ਹੋਈ ਮੌ/ਤ !

ਆਪਣੇ ਵਕੀਲ ਅਲੀ ਚੰਗੇਜ਼ ਸੰਧੂ ਰਾਹੀਂ ਦਾਈਰ ਇਸ ਪਿਟੀਸ਼ਨ ਵਿਚ ਸਾਇਮਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਦੇ ਹੁੰਦਿਆਂ ਜਾਂ ਉਸਦੀ ਸਹਿਮਤੀ ਤੋਂ ਬਿਨ੍ਹਾਂ ਉਸਦੇ ਪਤੀ ਵੱਲੋਂ ਕਰਵਾਇਆ ਗਿਆ ਦੂਜਾ ਵਿਆਹ ਵੀ ਗੈਰ-ਕਾਨੂੰਨੀ ਹੈ, ਜਿਸਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਕੋਲੋਂ ਇਨਸਾਫ਼ ਮੰਗਦਿਆਂ ਸਾਇਮਾ ਨੇ ਗੁਜ਼ਾਰਾ ਭੱਤਾ ਅਤੇ ਰਿਹਾਇਸ਼ ਦੇਣ ਦੀ ਮੰਗ ਕੀਤੀ ਹੈ। ਉਕਤ ਮਹਿਲਾ ਦੇ ਵਕੀਲ ਮੁਤਾਬਕ ਅਦਾਲਤ ਨੇ ਨਾਸਿਰ ਹੁਸੈਨ ਨੂੰ ਨੋਟਿਸ ਜਾਰੀ ਕੀਤਾ ਹੈ। ਜੇਕਰ ਉਹ ਅਦਾਲਤ ਵਿੱਚ ਪੇਸ਼ ਹੋਣ ਜਾਂ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ ਅਤੇ ਉਸਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ 👉ਚਿੱਟੇ ਦੀ ਵੀਡੀਓ ਵਾਈਰਲ ਹੁੰਦੇ ਹੀ ਬਠਿੰਡਾ ਪੁਲਿਸ Action ‘ਚ; ਤੜਕਸਾਰ ਘੇਰਿਆ ਪਿੰਡ, 2 ਦਰਜ਼ਨ ਤੋਂ ਵੱਧ ਹਿਰਾਸਤ ‘ਚ ਲਏ

ਜਿਕਰਯੋਗ ਹੈ ਕਿ ਸਰਬਜੀਤ ਕੌਰ ਆਪਣੇ ਪ੍ਰਵਾਰ ਵਿਚੋਂ ਇਕੱਲੀ ਹੀ 4 ਨਵੰਬਰ 2025 ਨੂੰ ਪਾਕਿਸਤਾਨ ਜਥੈ ਨਾਲ ਗਈ ਸੀ। ਹਾਲਾਂਕਿ ਇਹ ਜਥਾ 13 ਨਵੰਬਰ 2025 ਨੂੰ ਵਾਪਸ ਆ ਗਿਆ ਪ੍ਰੰਤੂ ਉਹ ਪਾਕਿਸਤਾਨ ਵਿਚ ਹੀ ਲੁਕ ਗਈ। ਇਸਤੋਂ ਬਾਅਦ 18 ਨਵੰਬਰ ਨੂੰ ਉਸਦੇ ਵੱਲੋਂ ਨਾਸਿਰ ਹੁਸੈਨ ਨਾਲ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹਾਲਾਂਕਿ ਪਹਿਲਾਂ ਉਸਨੂੰ ਵਾਪਸ ਭਾਰਤ ਭੇਜਣ ਦੀ ਵੀ ਚਰਚਾ ਚੱਲੀ ਸੀ ਪ੍ਰੰਤੂ ਬਾਅਦ ਵਿਚ ਉਸਨੂੰ ਨਾਸਿਰ ਹੁਸੈਨ ਦੇ ਨਾਲ ਰਹਿਣ ਦੀ ਇਜ਼ਾਜਤ ਮਿਲ ਗਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸ*ਲ*ਫ਼ਾ*ਸ ਖਾਣ ਵਾਲੇ ਗੁਲਜ਼ਾਰ ਸਿੰਘ ਦੀ ਹੋਈ ਮੌ/ਤ , ਮਹਿਲਾ ਸਰਪੰਚ ਸਮੇਤ 5 ਵਿਰੁਧ ਪਰਚਾ ਦਰਜ਼

Sangrur News: ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜਬਾ 'ਚ ਵਿੱਤ...

Guru Kashi University ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਵਿਸ਼ੇ ‘ਤੇ ਰਿਫ੍ਰੈਸ਼ਰ ਕੋਰਸ

Talwandi Sabo News: Guru Kashi University; ਗੁਰੂ ਕਾਸ਼ੀ ਯੂਨੀਵਰਸਿਟੀ...

ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਅੰਗ ਬਚਾਉਣ ਦਾ ਮੌਕਾ ਦਿੱਤਾ

👉ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 560 ਮਰੀਜ਼ਾਂ ਦੇ ਡਾਇਬਿਟਿਕ...