ਸ*ਲ*ਫ਼ਾ*ਸ ਖਾਣ ਵਾਲੇ ਗੁਲਜ਼ਾਰ ਸਿੰਘ ਦੀ ਹੋਈ ਮੌ/ਤ , ਮਹਿਲਾ ਸਰਪੰਚ ਸਮੇਤ 5 ਵਿਰੁਧ ਪਰਚਾ ਦਰਜ਼

Date:

spot_img

Sangrur News: ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜਬਾ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਪ੍ਰੋਗਰਾਮ ਵਿਚ ਨਸ਼ਿਆਂ ਦੀ ਵਿਕਰੀ ਬਾਰੇ ਸਵਾਲ ਕਰਨ ਵਾਲੇ ਗੁਲਜ਼ਾਰ ਸਿੰਘ ਵਾਸੀ ਤੂਰਬੰਜ਼ਾਰਾ ਦੀ ਬੀਤੀ ਰਾਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਮੌਤ ਤੋਂ ਪਹਿਲਾਂ ਗੁਲਜ਼ਾਰ ਸਿੰਘ ਵੱਲੋਂ ਬਣਾਏ ਇੱਕ ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਦੀ ਮਹਿਲਾ ਸਰਪੰਚ ਤੇ ਉਸਦੇ ਪਤੀ ਸਮੇਤ 5 ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪ੍ਰੰਤੂ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਐਫ਼ਆਈਆਰ (ਨੰਬਰ 0204) ਥਾਣਾ ਦਿੜਬਾ ਦੇ ਵਿਚ ਬੀਐਨਐਸ ਦੀ ਧਾਰਾ 108, 3(1)(r) ਅਤੇ 3(1)(s) ਤਹਿਤ ਇਹ ਮੁਕੱਦਮਾ ਦਰਜ਼ ਕੀਤਾ ਗਿਆ।

ਇਹ ਵੀ ਪੜ੍ਹੋ 👉ਚਿੱਟੇ ਦੀ ਵੀਡੀਓ ਵਾਈਰਲ ਹੁੰਦੇ ਹੀ ਬਠਿੰਡਾ ਪੁਲਿਸ Action ‘ਚ; ਤੜਕਸਾਰ ਘੇਰਿਆ ਪਿੰਡ, 2 ਦਰਜ਼ਨ ਤੋਂ ਵੱਧ ਹਿਰਾਸਤ ‘ਚ ਲਏ

ਇਸ ਮੁਕੱਦਮੇ ਵਿਚ ਮਹਿਲਾ ਸਰਪੰਚ ਬਲਜਿੰਦਰ ਕੌਰ, ਉਸਦੇ ਪਤੀ ਬਲਜੀਤ ਸਿੰਘ ਉਰਫ਼ ਰਾਜ, ਸੁਖਦੇਵ ਸਿੰਘ ਸੁੱਖਾ, ਟੀਨਾ ਅਤੇ ਵਿੱਕੀ ਮੈਂਬਰ ਦੇ ਨਾਮ ਸ਼ਾਮਲ ਹਨ। ਉਧਰ, ਇਸ ਮਾਮਲੇ ਦੇ ਵੀ ਸਿਆਸੀ ਰੰਗਤ ਫ਼ੜਣ ਦੀ ਸੰਭਾਵਨਾ ਬਣ ਗਈ ਹੈ। ਵਿਰੋਧੀ ਧਿਰਾਂ ਵੱਲੋਂ ਲਾਲਜੀਤ ਸਿੰਘ ਭੁੱਲਰ ਦੀ ਤਰ੍ਹਾਂ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਘੇਰਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਦੋਸ਼ ਹੈ ਕਿ ਗੁਲਜ਼ਾਰ ਸਿੰਘ ਵੱਲੋਂ ਨਸ਼ਿਆਂ ਬਾਰੇ ਕੀਤੇ ਸਵਾਲ ਤੋਂ ਬਾਅਦ ਪੁਲਿਸ ਉਸਦੇ ਘਰ ਗਈ ਅਤੇ ਉਸਨੂੰ ਕਥਿਤ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ। ਇਸੇ ਤਰ੍ਹਾਂ ਮਹਿਲਾ ਸਰਪੰਚ ਦੇ ਪਤੀ ਸਮੇਤ ਕੁੱਝ ਹੋਰਨਾਂ ਮੋਹਤਬਰਾਂ ‘ਤੇ ਵੀ ਗੰਭੀਰ ਦੋਸ਼ ਲਗਾਏ ਗਏ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related