ਬਠਿੰਡਾ, 30 ਅਗਸਤ: ਐਸ. ਐਸ. ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ ਐਸ ਐਸ ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਸਰਪ੍ਰਸਤੀ ਵਿਚ ਐਨ ਐਸ ਐਸ , ਰੈੱਡ ਰਿਬਨ ਕਲੱਬਾਂ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਜਿਸ ਵਿੱਚ ਐਨ ਐਸ ਐਸ ਦੇ 100 ਵਲੰਟੀਅਰਾਂ ਨੇ ਭਾਗ ਲਿਆ। ਇਸ ਸਮੇਂ ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਦੁਆਰਾ ਹਰੀ ਚੰਡੀ ਦੇ ਕੇ ਲੈਮਨ ਰੇਸ, ਚਾਟੀ ਰੇਸ ਅਤੇ ਰੱਸਾ-ਕੱਸੀ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਮੈਡਮ ਰਾਜਪਾਲ ਕੌਰ ਦਾ ਸਹਿਯੋਗ ਰਿਹਾ।
ਆਪਣੀ ਮਾਸੂਮ ਧੀ ਨਾਲ ਬਲਾਤਕਾਰ ਕਰਨ ਵਾਲੇ ਕਲਯੁਗੀ ‘ਪਿਊ’ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਰੱਸਾ-ਕਸੀ ਟੀਮ ਵਿੱਚ ਜੈਸਮੀਨ ਕੌਰ ਦੀ ਟੀਮ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ।ਲੈਮਨ ਰੇਸ ਵਿੱਚ ਬੀ.ਕਾਮ ਭਾਗ-ਤੀਜਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਪਹਿਲੇ ਅਤੇ ਬੀ.ਏ ਭਾਗ-ਦੂਜਾ ਦੀ ਖੁਸ਼ਬੂ ਦੂਜੇ ਸਥਾਨ ਤੇ ਰਹੀਆਂ। ਚਾਟੀ ਰੇਸ ਵਿੱਚ ਬੀ.ਕਾਮ ਭਾਗ-ਤੀਜਾ ਦੀ ਵਿਦਿਆਰਥਣ ਜੋਤੀ ਪਹਿਲੇ ਅਤੇ ਜਸਪ੍ਰੀਤ ਦੂਜੇ ਸਥਾਨ ਤੇ ਰਹੀਆਂ।ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐਨ. ਐਸ. ਐਸ. ਯੂਨਿਟਾਂ ਦੇ ਪ੍ਰੋਗਰਾਮ ਅਫ਼ਸਰਾਂ ਨੂੰ ਵਧਾਈ ਦਿੱਤੀ।