ਏਟੀਐਮ ਬਦਲ ਕੇ ਬਜ਼ੁਰਗ ਦੇ ਖ਼ਾਤੇ ਵਿਚੋਂ ਕਢਵਾਏ ਸਵਾ ਚਾਰ ਲੱਖ ਰੁਪਏ
ਸੁਨਾਮ, 12 ਜੁਲਾਈ: ਸ਼ਾਤਰ ਅਤੇ ਠੱਗ ਕਿਸਮ ਦੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸ਼ੈਤਾਨੀਆਂ ਦੇ ਨਾਲ ਆਮ ਲੋਕ ਪ੍ਰੇਸ਼ਾਨ ਹਨ। ਇਸੇ ਹੀ ਤਰ੍ਹਾਂ ਦਾ ਇਕ ਮਾਮਲਾ ਸਥਾਨਕ ਸ਼ਹਿਰ ਵਿਚ ਸਾਹਮਣੇ ਆਇਆ ਹੈ, ਜਿੱਥੇ ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਇੱਕ ਬਜੁਰਗ ਦੇ ਨਾਲ ਇੱਕ ਸ਼ਾਤਰ ਨੌਜਵਾਨ ਨੇ ਏਟੀਐਮ ਕਾਰਡ ਬਦਲ ਕੇ ਲੱਖਾਂ ਦੀ ਠੱਗੀ ਮਾਰ ਲਈ। ਹੁਣ ਇਹ ਬਜੁਰਗ ਸਾਈਬਰ ਵਿੰਗ ਅਤੇ ਸਥਾਨਕ ਪੁਲਿਸ ਥਾਣੇ ਦੇ ਚੱਕਰ ਮਾਰ ਰਿਹਾ ਹੈ।
ਦਿਨ-ਦਿਹਾੜੇ ਐਕਟਿਵਾ ਸਵਾਰ ਲੜਕੀ ਦੇ ਗਲੇ ਵਿਚੋਂ ਸੋਨੇ ਦੀ ਚੈਨ ਝਪਟੀ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਸ ਬਜੁਰਗ ਨੇ ਦਸਿਆ ਕਿ ਬੀਤੇ ਕੱਲ ਉਹ ਐਚਡੀਐਫ਼ਸੀ ਬੈਂਕ ਦੇ ਏਟੀਐਮ ਵਿਚੋਂ ਕੁੱਝ ਪੈਸੇ ਕਢਵਾਉਣ ਆਇਆ ਸੀ ਪ੍ਰੰਤੂ ਕਾਰਡ ਨਹੀਂ ਚੱਲਿਆ। ਇਸ ਦੌਰਾਨ ਇੱਕ ਨੌਜਵਾਨ ਆਇਆ ਤੇ ਉਸਨੇ ਮੱਦਦ ਕਰਨ ਦਾ ਭਰੋਸਾ ਦੇ ਕੇ ਉਸਦਾ ਕਾਰਡ ਫ਼ੜ ਲਿਆ। ਇਸ ਮੌਕੇ ਉਸਨੂੰ ਕੁੱਝ ਪੈਸੇ ਕੱਢ ਕੇ ਵੀ ਦਿੱਤੇ ਪ੍ਰੰਤੂ ਬਾਅਦ ਵਿਚ ਮੁੜ ਕਾਰਡ ਨਾ ਚੱਲਣ ਦਾ ਦਾਅਵਾ ਕੀਤਾ ਗਿਆ। ਇਸ ਸ਼ਾਤਰ ਨੌਜਵਾਨ ਨੇ ਵਾਪਸੀ ’ਤੇ ਉਸਦੇ ਕਾਰਡ ਦੀ ਬਜਾਏ ਕੋਈ ਹੋਰ ਕਾਰਡ ਦੇ ਦਿੱਤਾ,
ਡੇਰਾ ਬੱਸੀ ਤੋਂ ਭੱਜੇ 7 ਬੱਚਿਆਂ ਵਿਚੋਂ 2 ਦਿੱਲੀ ਤੋਂ ਬਰਾਮਦ
ਜਿਸਨੂੰ ਲੈਕੇ ਉਹ ਘਰ ਆ ਗਿਆ ਪ੍ਰੰਤੂ ਦੇਖਿਆ ਕਿ ਬਾਅਦ ਵਿਚ ਮੋਬਾਇਲ ’ਤੇ ਵਾਰ-ਵਾਰ ਪੈਸੇ ਕਢਵਾਊਣ ਦੇ ਮੈਸੇਜ ਆਏ ਹੋਏ ਸਨ ਜਦ ਉਹ ਇਸਦੇ ਬਾਰੇ ਪਤਾ ਕਰਨ ਲਈ ਬੈਂਕ ਗਿਆ ਤਾਂ ਬੈਂਕ ਵਾਲਿਆਂ ਨੇ ਦਸਿਆ ਕਿ ਉਸਦੇ ਖ਼ਾਤੇ ਵਿਚੋਂ ਏਟੀਐਮ ਕਾਰਡ ਰਾਹੀਂ ਸਵਾ ਚਾਰ ਲੱਖ ਰੁਪਏ ਕਢਵਾ ਗਏ ਹਨ। ਇਸ ਬਜੁਰਗ ਨੇ ਦਸਿਆ ਕਿ ਇਹ ਪੈਸੇ ਉਸਦੀ ਪੈਨਸਨ ਦੇ ਸਨ ਤੇ ਹੋਰ ਉਸਦੇ ਕੋਲ ਕੋਈ ਆਮਦਨ ਦਾ ਸਾਧਨ ਨਹੀਂ, ਜਿਸਦੇ ਚੱਲਦੇ ਉਸਨੇਪੁਲਿਸ ਅਧਿਕਾਰੀਆਂ ਨੂੰ ਫ਼ਰਿਆਦ ਕੀਤੀ ਹੈ ਕਿ ਠੱਗ ਨੂੰ ਕਾਬੂ ਕਰਕੇ ਉਸਦੇ ਪੈਸੇ ਦਿਵਾਏ ਜਾਣ।
Share the post "ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਬਜ਼ੁਰਗ ਨਾਲ ਨੌਸਰਬਾਜ਼ ਨੇ ਮਾਰੀ ਲੱਖਾਂ ਦੀ ਠੱਗੀ"