ਭਗਵੰਤ ਮਾਨ ’ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣ ਦੇ ਲਗਾਏ ਦੋਸ਼
ਆਪ ਨਾਲ ਗਠਜੋੜ ਦੇ ਮੁੱਦੇ ’ਤੇ ਬੋਲੇ, ਸਭ ਤੋਂ ਵੱਡਾ ਮੁੱਦਾ ਲੋਕਤੰਤਰ ਨੂੰ ਬਚਾਉਣ ਦਾ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਭਲਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿਖੇ ‘ਜਿੱਤੇਗਾ ਪੰਜਾਬ ’ ਦੇ ਨਾਅਰੇ ਹੇਠ ਵੱਡੀ ਰੈਲੀ ਕਰਕੇ ਮੁੜ ਸਿਆਸੀ ਸਰਗਰਮੀਆਂ ਵਿੱਢਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ। ਰੈਲੀ ਤੋਂ ਪਹਿਲਾਂ ਸ਼ਨੀਵਾਰ ਨੂੰ ਬਠਿੰਡਾ ਦੇ ਇੱਕ ਹੋਟਲ ਵਿੱਚ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਸਿੱਧੂ ਨੂੰ ਇਸ ਰੈਲੀ ਸਬੰਧੀ ਜਦ ਸਵਾਲ ਪੁੱਛਿਆ ਗਿਆ ਕਿ, ਕੀ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਉਹਨਾਂ ਸਪੱਸ਼ਟ ਕਿਹਾ ਕਿ ਉਹ ਬਠਿੰਡਾ ਹੀ ਨਹੀਂ ਬਲਕਿ ਹੋਰ ਕਿਤੋਂ ਵੀ ਚੋਣਾਂ ਨਹੀਂ ਲੜਨਗੇ।
ਐਡਵੋਕੇਟ ਗੁਰਵਿੰਦਰ ਸਿੰਘ ਮਾਨ ਬਣੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਹਾਲਾਂਕਿ ਉਨ੍ਹਾਂ ਦੀ ਧਰਮਪਤਨੀ ਡਾ ਨਵਜੋਤ ਕੌਰ ਸਿੱਧੂ ਵਲੋਂ ਉਮੀਦਵਾਰ ਬਣਨ ‘ਤੇ ਸਿੱਧੂ ਨੇ ਕਿਹਾ ਕਿ ਇਸਦੇ ਬਾਰੇ ਉਹ ਹੀ ਜਵਾਬ ਦੇ ਸਕਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ‘‘ਉਸ ਦਾ ਨਿਸ਼ਾਨਾ ਸੱਤਾ ਹਾਸਲ ਕਰਨਾ ਨਹੀਂ, ਬਲਕਿ ਪੰਜਾਬ ਦੇ ਵਿੱਚ ਬਦਲਾਓ ਲਿਆਉਣਾ ਹੈ ਜਿਸ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਹਨ।’’ ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਸ਼ਬਦੀ ਹਮਲਿਆਂ ਦੇ ਜਿਆਦਾਤਰ ਸਿਆਸੀ ਤੀਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ ਹੀ ਸੇਂਧਤ ਰਹੇ ਜਦੋਂ ਕਿ ਕਿਸੇ ਸਮੇਂ ਉਹਨਾਂ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪ੍ਰਤੀ ਉਹ ਉਨਾਂ ਦਾ ਰਵਈਆ ਨਰਮ ਰਿਹਾ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੀਆਂ ਘਟਨਾ ਵਿੱਚ ਮੁਆਫੀ ਮੰਗਣ ਦੇ ਮਾਮਲੇ ’ਤੇ ਉਹਨਾਂ ਤਿੱਖਾ ਪ੍ਰਤੀਕਰਮ ਦਿੱਤਾ।
Big News: ਕੌਸਲਰਾਂ ਵਲੋਂ ਮੇਅਰ ਨੂੰ ਗੱਦੀਓ ਉਤਾਰਨ ਦੇ ਫੈਸਲੇ ’ਤੇ ‘ਪੰਜਾਬ ਸਰਕਾਰ’ ਨੇ ਲਗਾਈ ਮੋਹਰ
ਸ: ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਇਹ ਸਪੱਸ਼ਟ ਕਰਨ ਸਬੰਧੀ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬੇਸ਼ੱਕ ਉਹ ਭਗਵੰਤ ਮਾਨ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਸੰਤੁਸ਼ਟ ਨਹੀਂ ਹਨ ਪ੍ਰੰਤੂ ਜੇਕਰ ਕੌਮੀ ਮੁਫਾਦਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਸਿਆਸੀ ਗੱਠਜੋੜ ਹੁੰਦਾ ਹੈ ਤਾਂ ਉਸ ਨੂੰ ਇੱਕ ਨਿਮਾਣੇ ਵਰਕਰ ਦੇ ਤੌਰ ’ਤੇ ਜਰੂਰ ਮੰਨਣਗੇ ਕਿਉਂਕਿ ਭਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਤੋਂ ਵੀ ਵੱਡਾ ਮੁੱਦਾ ਲੋਕਤੰਤਰ ਨੂੰ ਬਚਾਉਣ ਦਾ ਹੈ ਜਿਸ ਨੂੰ ਕੇਂਦਰ ਦੀ ਸਰਕਾਰ ਖਤਮ ਕਰਨ ’ਤੇ ਜੁਲੀ ਹੋਈ ਹੈ। ਇਸ ਤੋਂ ਪਹਿਲਾਂ ਉਹਨਾਂ ਆਪ ਸਰਕਾਰ ਨੂੰ ਵੱਖ ਵੱਖ ਮੁੱਦਿਆਂ ’ਤੇ ਘੇਰਦਿਆ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਦਲਾਅ ਲਿਆਉਣ ਦਾ ਨਾਅਰਾ ਦਿੱਤਾ ਗਿਆ ਸੀ ਪਰੰਤੂ ਅੱਜ ਸਰਕਾਰ ਹਰ ਫਰੰਟ ’ਤੇ ਫੇਲ ਹੋਈ ਜਾਪਦੀ ਹੈ।
ਭਲਕੇ ਬਠਿੰਡਾ ਦੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਣਗੇ ਕੇਜ਼ਰੀਵਾਲ ਤੇ ਭਗਵੰਤ ਮਾਨ
ਮੁਲਾਜ਼ਮ ਵਰਗ ਧਰਨੇ ਅਤੇ ਪ੍ਰਦਰਸ਼ਨ ਕਰ ਰਹੇ ਹਨ। ਸ਼ਰਾਬ ਤੇ ਮਾਈਨਿੰਗ ਮਾਫੀਆ ਪਹਿਲਾਂ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਦਹਾਲ ਹੈ ਅਤੇ ਨਸ਼ਾ ਮਾਫੀਆ ਪਹਿਲਾਂ ਵਾਂਗ ਸਿਆਸੀ ਆਗੂਆਂ ਤੇ ਪੁਲਿਸ ਨਾਲ ਗੱਠਜੋੜ ਬਣਾ ਕੇ ਆਪਣੀਆਂ ਕਾਰਵਾਈਆਂ ਨੂੰ ਲਗਾਤਾਰ ਜਾਰੀ ਰੱਖ ਰਿਹਾ।ਉਨਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਦਿਆ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਪ ਆਗੂ ਆਮ ਲੋਕਾਂ ਦੀ ਤਰ੍ਹਾਂ ਵਿਚਰਨ ਦਾ ਵਾਅਦਾ ਕਰਦੇ ਸਨ ਪਰੰਤੂ ਅੱਜ ਸੈਂਕੜੇ ਗੱਡੀਆਂ ਦੇ ਕਾਫਲੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ ਜਦੋਂ ਕਿ ਜੇਲਾਂ ਦੇ ਵਿੱਚ ਮੁਲਾਜ਼ਮਾਂ ਦੀ ਘਾਟ ਹੈ। ਉਹਨਾਂ ਸਰਕਾਰ ਨੂੰ ਨਿਕੰਮੀ ਐਲਾਨਦਿਆ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜੇਲਾਂ ਅਤੇ ਹੋਰ ਮੁੱਦਿਆਂ ’ਤੇ ਪਾਲਸੀ ਬਣਾਉਣ ਲਈ ਕਿਹਾ ਹੈ।
ਹਰਿਆਣਾ ਨੂੰ ਜਲਦੀ ਮਿਲੇਗਾ ਆਪਣਾ ‘ਰਾਜ’ ਗੀਤ
ਉਨ੍ਹਾਂ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਦਾ ਚਾਰਜ਼ ਸਾਬਕਾ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੇਣ ਲਈ ਵੀ ਕਿਹਾ। ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕੇ ਜਾਣ ਦੇ ਮਾਮਲੇ ’ਤੇ ਨਵਜੋਤ ਸਿੰਘ ਸਿੱਧੂ ਨੇ ਮੁੜ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੇਂਦਰ ਦੀਆਂ ਸਕੀਮਾਂ ਦਾ ਪੈਸਾ ਆਪਣੀ ਫੋਕੀ ਵਾਹ ਵਾਹ ਖੱਟਣ ਲਈ ਵਰਤਿਆ ਜਾ ਰਿਹਾ ਜਦੋਂ ਕਿ ਕੇਂਦਰੀ ਸਕੀਮਾਂ ਲਈ ਮੈਚਿੰਗ ਗਰਾਂਟ ਦੇ ਤੌਰ ’ਤੇ 40 ਫੀਸਦੀ ਰਾਸ਼ੀ ਪਾਉਣ ਤੋਂ ਕਿਨਾਰਾ ਕੀਤਾ ਜਾ ਰਿਹਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪੰਜਾਬ ਸਰਕਾਰ ਦੀ ਇਮਾਨਦਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਪੰਜਾਬ ਦੇ ਵਿੱਚ ਐਲ ਵਨ ਠੇਕੇ ਕਿਸ ਨੂੰ ਦਿੱਤੇ ਗਏ ਹਨ। ਇਸੇ ਤਰਾਂ ਮਾਈਨਿੰਗ ਕਿਸ ਦੇ ਕਹਿਣ ’ਤੇ ਹੋ ਰਹੀ ਹੈ। ਪੰਜਾਬ ਦੇ ਵਿੱਚ ਕੇਬਲ ਮਾਫੀਆ ਪਹਿਲਾਂ ਦੀ ਤਰ੍ਹਾਂ ਕਿਵੇਂ ਚੱਲ ਰਿਹਾ ਹੈ।
ਪੰਜਾਬ ਪੁਲਿਸ ਨੇ ਗਾਇਕ ਵਿਰਕ ਈਸਾਪੁਰੀਆ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਇੱਕ ਗ੍ਰਿਫ਼ਤਾਰ
ਬਰਗਾੜੀ ਮੁੱਦੇ ’ਤੇ ਸਰਕਾਰ ਨੂੰ ਘੇਰਦਿਆਂ ਸਿੱਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਫੜਨ ਦਾ ਐਲਾਨ ਕਰਨ ਦੇ ਦਮਗਜ਼ੇ ਮਾਰੇ ਜਾਂਦੇ ਸਨ ਪਰੰਤੂ ਹੁਣ ਦੋ ਸਾਲ ਬੀਤਣ ਦੇ ਬਾਅਦ ਵੀ ਸਰਕਾਰ ਦਾ ਇਸਤੇ ਮੂੰਹ ਬੰਦ ਹੈ।ਮਹਿਰਾਜ ਵਿੱਚ ਕੀਤੀ ਜਾ ਰਹੀ ਸਿਆਸੀ ਰੈਲੀ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਹੋਰ ਆਗੂਆਂ ਨੂੰ ਸੱਦਾ ਨਾ ਦੇਣ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹਰ ਇੱਕ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਉਹ ਕਾਂਗਰਸ ਦੇ ਇੱਕ ਨਿਮਾਣੇ ਵਰਕਰ ਹਨ ਅਤੇ ਵੱਡੇ ਆਗੂਆਂ ਨੂੰ ਉਹ ਇਸ ਰੈਲੀ ਵਿੱਚ ਆਉਣ ਲਈ ਮਜਬੂਰ ਨਹੀਂ ਕਰ ਸਕਦੇ ਪਰੰਤੂ ਹਰ ਵਿਅਕਤੀ ਦਾ ਇਸ ਰੈਲੀ ਵਿੱਚ ਸਵਾਗਤ ਹੈ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ, ਜਗਦੇਵ ਸਿੰਘ ਕਮਾਲੂ, ਸੁਰਜੀਤ ਸਿੰਘ ਧਮਾਨ, ਰਜਿੰਦਰ ਸਿੰਘ ਰਾਜਾ, ਮਾਨਸਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਬਿਕਰਮ ਸਿੰਘ ਮੋਫਰ, ਯੂਥ ਆਗੂ ਮਨਜੀਤ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।