ਸਟਾਰ ਸਪੋਰਟਸ ਚੈਨਲ ’ਤੇ 22 ਮਾਰਚ ਤੋਂ ਕੁਮੈਂਟਰੀ ਕਰਦੇ ਨਜ਼ਰ ਆਉਣਗੇ ਸਿੱਧੂ
ਪਟਿਆਲਾ, 19 ਮਾਰਚ : ਪੰਜਾਬ ਦੇ ਲਈ ਲੋਕ ਸਭਾ ਦੀ ਮੈਂਬਰੀ ਤੋਂ ਲੈ ਕੇ ਕਪਿਲ ਸਰਮਾ ਸੋਅ ਛੱਡਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਮੁੜ ਟੈਲੀਵੀਯਨ ’ਤੇ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਉਨ੍ਹਾਂ ਵੱਲੋਂ ਸਟਾਰ ਸਪੋਰਟਸ ਚੈਨਲ ਵਾਲਿਆਂ ਨਾਲ ਕੰਟਰੈਕਟ ਕੀਤਾ ਗਿਆ ਦਸਿਆ ਜਾ ਰਿਹਾ ਹੈ, ਜਿਸਦੇ ਤਹਿਤ ਉਹ 22 ਮਾਰਚ ਸ਼ਾਮ 6:30 ਵਜੇਂ ਤੋਂ ਅਪਣੇ ਪੁਰਾਣੇ ਰੂਪ ਵਿਚ ਦਿਖਾਈ ਦੇਣਗੇ। ਇਸ ਸਬੰਧ ਵਿਚ ਸਟਾਰ ਸਪੋਰਟਸ ਨੈਟਵਰਕ ਵੱਲੋਂ ਬੀਤੇ ਕੱਲ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ, ਜਿਸਨੂੰ ਖ਼ੁਦ ਸ: ਸਿੱਧੂ ਨੇ ਵੀ ਰੀ-ਪੋਸਟ ਕਰਕੇ ਇਸਦੀ ਪੁਸ਼ਟੀ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ
ਹਾਲਾਂਕਿ ਪਹਿਲਾਂ ਵੀ ਸ: ਸਿੱਧੂ ਇਸ ਖੇਤਰ ਵਿਚ ਰਹੇ ਹਨ ਪ੍ਰੰਤੂ ਹੁਣ ਜਦ ਦੇਸ ਭਰ ਵਿਚ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤਦ ਉਸ ਸਮੇਂ ਕੁਮੈਂਟਰੀ ਦੀ ਦੁਨੀਆ ਵਿਚ ਸ਼ਾਮਲ ਹੋਣ ਕਾਰਨ ਸਿਆਸੀ ਹਲਕਿਆਂ ਵਿਚ ਇਸਦੀ ਚਰਚਾ ਚਲ ਰਹੀ ਹੈ। ਦਸਣਾ ਬਣਦਾ ਹੈ ਕਿ ਦੇਸ ਦੇ ਨਾਮਵਾਰ ਕ੍ਰਿਕਟਰ ਰਹੇ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਨੂੰ ਛੱਡਣ ਦੇ ਬਾਅਦ ਹੀ ਕੁਮੈਂਟਰੀ ਦੀ ਦੁਨੀਆਂ ਵਿਚ ਪੈ ਰੱਖਿਆ ਸੀ ਤੇ ਇੱਥੇ ਵੀ ਉਨ੍ਹਾਂ ਅਪਣਾ ਇੱਕ ਵੱਖਰਾ ਮੁਕਾਮ ਬਣਾਇਆ ਸੀ। ਇਸਤੋਂ ਇਲਾਵਾ ਉਹ ਕਪਿਲ ਸ਼ਰਮਾ ਸ਼ੋਅ ਦੇ ਵਿਚ ਵੀ ਲੰਮਾ ਸਮਾਂ ਨਜ਼ਰ ਆਉਂਦੇ ਰਹੇ, ਜਿੱਥੋਂ ਉਨ੍ਹਾਂ ਨੂੰ ਮਹੀਨੇ ਦੀ ਕਰੋੜਾਂ ਰੁਪਏ ਦੀ ਆਮਦਨੀ ਹੁੰਦੀ ਸੀ।
10 ਸਾਲਾਂ ਬਾਅਦ ਬਠਿੰਡਾ ਲੋਕ ਸਭਾ ਹਲਕੇ ‘ਚ ਮੁੜ ਆਹਮੋ-ਸਾਹਮਣੇ ਹੋ ਸਕਦਾ ਹੈ ਬਾਦਲ ਪ੍ਰਵਾਰ!
ਪ੍ਰੰਤੂ ਸਿਆਸਤ ਵਿਚ ਆਉਣ ਕਾਰਨ ਜਿੱਥੇ ਉਨ੍ਹਾਂ ਕੁਮੈਂਟਰੀ ਦੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ, ਉਥੇ ਮੰਤਰੀ ਬਣਦੇ ਹੀ ਕਪਿਲ ਸ਼ਰਮਾ ਸੋਅ ਨੂੰ ਵੀ ਛੱਡਣਾ ਪਿਆ। ਇਸਦੇ ਇਲਾਵਾ ਉਨ੍ਹਾਂ ਵੱਲੋਂ ਅਕਸਰ ਹੀ ਦਾਅਵਾ ਕੀਤਾ ਜਾਂਦਾ ਹੈ ਕਿ ਭਾਜਪਾ ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਲੋਕ ਸਭਾ ਸੀਟ ਛੱਡਣ ਬਦਲੇ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਤੇ ਕੇਂਦਰੀ ਵਜੀਰ ਦੀ ਆਫ਼ਰ ਦਿੱਤੀ ਗਈ ਸੀ ਪ੍ਰੰਤੂ ਉਸਨੂੰ ਠੁਕਰਾ ਦਿੱਤਾ ਸੀ। ਕਾਂਗਰਸ ਵਿਚ ਆਉਣ ਤੋਂ ਬਾਅਦ ਵੀ ਉਨ੍ਹਾਂ ਦਾ ਅਪਣੀ ਸਮਕਾਲੀ ਲੀਡਰਸ਼ਿਪ ਨਾਲ ਕਿਸੇ ਨਾ ਕਿਸੇ ਕਾਰਨ ਦੇ ਚੱਲਦੇ ਵਿਵਾਦ ਚੱਲਦਾ ਰਿਹਾ ਹੈ ਤੇ ਹੁਣ ਵੀ ਮੌਜੂਦਾ ਲੀਡਰਸ਼ਿਪ ਨਾਲ ਸਬੰਧ ਠੀਕ ਨਹੀਂ ਦੱਸੇ ਜਾ ਰਹੇ।