40 Views
ਨਵੀਂ ਦਿੱਲੀ, 23 ਨਵੰਬਰ: ਪਿਛਲੇ ਦਿਨੀਂ ਦੇਸ ਦੇ ਦੋ ਸੂਬਿਆਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਹੋਈ ਵਿਧਾਨ ਸਭਾ ਚੋਣਾਂ ਦੇ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਹਾਰਾਸ਼ਟਰ ’ਚ ਐਨ.ਡੀ.ਏ ਗਠਜੋੜ ਕਾਫ਼ੀ ਅੱਗੇ ਦਿਖ਼ਾਈ ਦੇ ਰਿਹਾ। ਇੱਥੇ ਇਸ ਗਠਜੋੜ ਨੂੰ ਸ਼ੁਰੂਆਤੀ ਰੁਝਾਨਾਂ ਵਿਚ 130 ਦੇ ਕਰੀਬ ਸੀਟਾਂ ’ਤੇ ਬੜਤ ਮਿਲੀਆਂ ਦਿਖ਼ਾਈ ਦੇ ਰਹੀ ਹੈ। ਜਦੋਂਕਿ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੂੰ 80 ਦੇ ਕਰੀਬ ਸੀਟਾਂ ’ਤੇ ਬੜਤ ਹੈ। ਇਸ ਸੂਬੇ ਵਿਚ ਕੁੱਲ 288 ਸੀਟਾਂ ਹਨ। ਇਸਤੋਂ ਇਲਾਵਾ ਝਾਰਖੰਡ ਦੇ ਵਿਚ ਕੁੱਲ 81 ਸੀਟਾਂ ਲਈ ਫ਼ਸਵੀਂ ਟੱਕਰ ਦਿਖ਼ਾਈ ਦੇ ਰਹੀ ਹੈ। ਇੱਥੇ ਕਾਂਗਰਸ ਅਤੇ ਭਾਜਪਾ ਲਗਭਗ ਬਰਾਬਰ-ਬਰਾਬਰ ਚੱਲ ਰਹੇ ਹਨ।
punjab by election results: ਸ਼ੁਰੂਆਤ ਰੁਝਾਨ ਆਏ ਸਾਹਮਣੇ, 3 ’ਤੇ ਆਪ ਅਤੇ 1 ’ਤੇ ਕਾਂਗਰਸ ਅੱਗੇ
ਹਾਲੇ ਖ਼ਬਰ ਦਾ ਅੱਪਡੇਟ ਜਾਰੀ ਹੈ…
Share the post "ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਫ਼ਸਵੀਂ ਟੱਕਰ"