ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਜੇਐਮਐਮ+ਕਾਂਗਰਸ ਦੀ ਬਣੇਗੀ ਸਰਕਾਰ

0
23

ਨਵੀਂ ਦਿੱਲੀ, 23 ਨਵੰਬਰ: ਪਿਛਲੇ ਦਿਨੀਂ ਦੇਸ ਦੇ ਦੋ ਸੂਬਿਆਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਹੋਈ ਵਿਧਾਨ ਸਭਾ ਚੋਣਾਂ ਦੇ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਹਾਰਾਸ਼ਟਰ ’ਚ ਐਨ.ਡੀ.ਏ ਗਠਜੋੜ ਕਾਫ਼ੀ ਅੱਗੇ ਦਿਖ਼ਾਈ ਦੇ ਰਿਹਾ। ਇੱਥੇ ਕੁੱਲ 288 ਸੀਟਾਂ ਵਿਚੋਂ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ 228 ਦੇ ਕਰੀਬ ਸੀਟਾਂ ਮਿਲਦੀਆਂ ਦਿਖ਼ਾਈ ਦੇ ਰਹੀ ਹੈ। ਜਦੋਂਕਿ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੂੰ ਸਿਰਫ਼ 60 ਸੀਟਾਂ ’ਤੇ ਹੀ ਸਿਮਟਣਾ ਪੈ ਰਿਹਾ।

Punjab by election results: ਆਪ ਤੇ ਕਾਂਗਰਸ ਨੇ ਪੰਜਾਬ ਵਿਚ ਜਿੱਤੀ ਇੱਕ-ਇੱਕ ਸੀਟ, ਬਾਕੀ ਦੋ ’ਤੇ ਆਪ ਅੱਗੇ

ਇੱਥੇ ਭਾਜਪਾ ਨੇ ਐਨ.ਸੀ.ਪੀ ਤੇ ਸਿਵ ਸੈਨਾ ਨੂੰ ਤੋੜ ਕੇ ਗਠਜੋੜ ਦੀ ਸਰਕਾਰ ਬਣਾਈ ਸੀ। ਹੁਣ ਜਿਸ ਤਰ੍ਹਾਂ ਭਾਜਪਾ ਨੂੰ ਇੱਥੇ ਸੀਟਾਂ ਆਈਆਂ ਹਨ, ਉਸ ਹਿਸਾਬ ਨਾਲ ਮੁੱਖ ਮੰਤਰੀ ਵੀ ਇਸੇ ਪਾਰਟੀ ਦਾ ਬਣਦਾ ਦਿਖ਼ਾਈ ਦੇ ਰਿਹਾ। ਦੂਜੇ ਪਾਸੇ ਝਾਰਖੰਡ ਦੇ ਵਿਚ ਕੁੱਲ 81 ਸੀਟਾਂ ਲਈ ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਵੱਡੇ ਬਹੁਮਤ ਵੱਲ ਵਧ ਗਿਆ ਹੈ। ਇੱਥੇ ਇਸ ਗਠਜੋੜ ਨੂੰ 51 ਅਤੇ ਭਾਜਪਾ ਨੂੰ 30 ਸੀਟਾਂ ਆਉਂਦੀਆਂ ਦਿਖ਼ਾਈ ਦੇ ਰਹੀਆਂ ਹਨ।

ਹਾਲੇ ਖ਼ਬਰ ਦਾ ਅੱਪਡੇਟ ਜਾਰੀ ਹੈ…

 

LEAVE A REPLY

Please enter your comment!
Please enter your name here