ਬਰਨਾਲਾ, 18 ਜੂਨ: ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਐਮ.ਪੀ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਵਿਧਾਇਕਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸੌਪਿਆਂ, ਜਿੰਨ੍ਹਾਂ ਵੱਲੋਂ ਇਹ ਅਸਤੀਫ਼ਾ ਮੰਨਜੂਰ ਕਰ ਲਏ ਜਾਣ ਦੀ ਵੀ ਸੂਚਨਾ ਹੈ। ਜਿਕਰਯੋਗ ਹੈ ਕਿ ਜੇਕਰ ਕੋਈ ਐਮ.ਐਲ.ਏ ਜਾਂ ਰਾਜ ਸਭਾ ਮੈਂਬਰ ਜਾਂ ਕੋਈ ਹੋਰ ਲਾਭਦਾਈਕ ਅਹੁੱਦੇ ਉਪਰ ਸੁਸੋਭਿਤ ਵਿਅਕਤੀ ਲੋਕ ਸਭਾ ਚੋਣਾਂ ਵਿਚ ਜਿੱਤ ਜਾਂਦਾ ਹੈ ਤਾਂ ਨਿਯਮਾਂ ਤਹਿਤ ਨਤੀਜਿਆਂ ਦਾ ਨੋਟੀਫਿਕੇਸ਼ਨ ਹੋਣ ਦੇ 14 ਦਿਨਾਂ ਅੰਦਰ-ਅੰਦਰ ਉਸਨੂੰ ਇੱਕ ਅਹੁੱਦਾ ਛੱਡਣਾ ਪੈਂਦਾ ਹੈ। ਲੰਘੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ 4 ਜੂਨ ਨੂੰ ਨੋਟੀਫਿਕੇਸ਼ਨ ਹੋਇਆ ਸੀ ਤੇ ਹੁਣ 20 ਜੂਨ ਨੂੰ 14 ਦਿਨ ਹੋਣ ਜਾ ਰਹੇ ਸਨ।
ਨਸ਼ਿਆਂ ਵਿਰੁਧ ਜੰਗ,ਹੁਣ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਅੰਦਰ ਹੋਣਗੀਆਂ ਜਾਇਦਾਦਾਂ ਜਬਤ:ਮੁੱਖ ਮੰਤਰੀ
ਮੀਤ ਹੇਅਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਰਨਾਲਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਬਣੇ ਹੋਏ ਹਨ ਤੇ ਮੌਜੂਦਾ ਸਮੇਂ ਉਹ ਭਗਵੰਤ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਹਨ। ਦਸਣਾ ਬਣਦਾ ਹੈ ਕਿ ਇੰਨ੍ਹਾਂ ਲੋਕ ਸਭਾ ਚੋਣਾਂ ਵਿਚ ਮੀਤ ਹੇਅਰ ਸਹਿਤ 4 ਵਿਧਾਇਕ ਐਮ.ਪੀ ਚੁਣੇ ਗਏ ਹਨ, ਜਿੰਨ੍ਹਾਂ ਵਿਚੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਏ ਡਾ ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ। ਇੰਨ੍ਹਾਂ ਤਿੰਨਾਂ ਵੱਲੋਂ ਪਹਿਲਾਂ ਹੀ ਅਸਤੀਫ਼ੇ ਦਿੱਤੇ ਜਾ ਚੁੱਕੇ ਹਨ। ਹੁਣ ਆਉਣ ਵਾਲੇ ਸਮੇਂ ਵਿਚ ਪੰਜਾਬ ’ਚ 4 ਹੋਰ ਵਿਧਾਨ ਸਭਾ ਹਲਕਿਆਂ ਲਈ ਉਪ ਚੋਣ ਤੈਅ ਹੋ ਗਈ ਹੈ।