spot_img
spot_img

ਭਿਆਨਕ ਸੜਕ ਹਾਦਸੇ ਵਿੱਚ ਨਵਵਿਆਹੀ ਲੜਕੀ ਤੇ ਉਸਦੇ ਰਿਸ਼ਤੇਦਾਰਾਂ ਦੀ ਹੋਈ ਮੌਤ

Date:

spot_img
  1. ਜਲੰਧਰ, 16 ਜਨਵਰੀ: ਬੀਤੇ ਕੱਲ ਇੱਥੇ ਜਲੰਧਰ- ਅੰਮ੍ਰਿਤਸਰ ਕੌਮੀ ਮਾਰਗ ‘ਤੇ ਵਾਪਰੇ ਦਰਦਨਾਕ ਹਾਦਸੇ ਦੇ ਵਿੱਚ ਇੱਕ ਨਵਵਿਆਹੀ ਲੜਕੀ ਅਤੇ ਉਸਦੇ ਦੋ ਰਿਸ਼ਤੇਦਾਰਾਂ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਲੜਕੀ ਆਪਣੇ ਪਤੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੇ ਪਤੀ ਨੂੰ ਅਮਰੀਕਾ ਦੀ ਫਲਾਈਟ ਚੜਾ ਕੇ ਵਾਪਸ ਆ ਰਹੀ ਸੀ। ਮ੍ਰਿਤਕ ਲੜਕੀ ਦੀ ਪਹਿਚਾਣ ਸਰਬਜੀਤ ਕੌਰ ਅਤੇ ਉਸਦੇ ਰਿਸ਼ਤੇਦਾਰ ਮੋਹਨ ਸਿੰਘ ਤੇ ਉਸਦੀ ਪਤਨੀ ਰਾਜਵੰਤ ਕੌਰ ਦੇ ਤੌਰ ‘ਤੇ ਹੋਈ ਹੈ।ਇਹ ਸਾਰੇ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਹਾਦਸਾ ਜਲੰਧਰ ਨੇੜੇ ਬਲ ਹਸਪਤਾਲ ਕੋਲ ਸੜਕ ‘ਤੇ ਖੜ੍ਹੀ ਟਰਾਲੀ ਦੇ ਵਿੱਚ ਵੱਜਣ ਕਾਰਨ  ਵਾਪਰਿਆ ਹੈ।
ਦਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਦੇ ਜ਼ਿਆਦਾ ਤੇਜ਼ ਰਫਤਾਰ ਹੋਣ ਕਾਰਨ ਵਾਪਰਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮਿਰਤਕ ਸਰਬਜੀਤ ਕੌਰ ਦਾ ਲੰਘੀ 25 ਦਸੰਬਰ ਨੂੰ ਅਮਰੀਕਾ ਵਾਸੀ ਨੌਜਵਾਨ ਪ੍ਰਤੀਕ ਸਿੰਘ ਦੇ ਨਾਲ ਵਿਆਹ ਹੋਇਆ ਸੀਅਤੇ ਬੀਤੇ ਕੱਲ ਉਹ ਪ੍ਰਤੀਕ ਨੂੰ ਵਾਪਸ ਯੂਐਸਏ ਦੀ ਫਲਾਈਟ ਚੜਾਉਣ ਲਈ ਅੰਮ੍ਰਿਤਸਰ ਏਅਰਪੋਰਟ ਤੇ ਗਏ ਸਨ। ਜਿੱਥੋਂ ਇਹ ਪਰਿਵਾਰ ਕਾਰ ਰਾਹੀਂ ਵਾਪਸ ਆ ਰਿਹਾ ਸੀ। ਇਸ ਦੌਰਾਨ ਇਹ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰ ਗਿਆ। ਉਹਨਾਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੇ CIA Staff-2 ਨੂੰ ਮਿਲੀ ਵੱਡੀ ਸਫਲਤਾ; ਲੱਖਾਂ ਨਸ਼ੀਲੇ ਕੈਪਸੂਲ ਸਮੇਤ ਪਤੀ-ਪਤਨੀ ਕਾਬੂ

Bathinda News: Bathinda Police ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ...