spot_img

ਸੁਖਬੀਰ ‘ਤੇ ਹੋਏ ਹਮਲੇ ਦੀ NIA ਕਰੇਗਾ ਜਾਂਚ !, ਹਰਸਿਮਰਤ ਬਾਦਲ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ

Date:

spot_img

Ferozpur News: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਸ਼੍ਰੀ ਨਾਦੇੜ ਸਾਹਿਬ ਦੀ ਫ਼ੇਰੀ ਦੌਰਾਨ ਹੋਏ ਹਮਲੇ ਦੀ ਜਾਂਚ NIA ਕੋਲੋਂ ਕਰਵਾਉਣ ਦੀ ਮੰਗ ਉੱਠੀ ਹੈ। ਇਹ ਮੰਗ ਖੁਦ ਸ: ਬਾਦਲ ਦੇ ਧਰਮਪਤਨੀ ਹਰਸਿਮਰਤ ਕੌਰ ਬਾਦਲ, ਜੋਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਵੀ ਹਨ, ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਕੇ ਕੀਤੀ ਗਈ ਹੈ।ਇਸਦੀ ਜਾਣਕਾਰੀ ਉਨ੍ਹਾਂ ਵੱਲੋਂ ਖੁਦ ਫ਼ਿਰੋਜਪੁਰ ‘ਚ ਇੱਕ ਮੀਡੀਆ ਸੰਮੇਲਨ ਦਿੱਤੀ ਗਈ।

ਇਹ ਵੀ ਪੜ੍ਹੋ 👉ਭਿਆਨਕ ਸੜਕ ਹਾਦਸੇ ਵਿੱਚ DIG ਦੀ ਦਰਦਨਾਕ ਮੌ*ਤ, ਡਰਾਈਵਰ ਨੇ ਵੀ ਤੋੜਿਆ ਦਮ

ਬੀਬੀ ਬਾਦਲ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ 4 ਦਸੰਬਰ 2024 ਅਤੇ ਹੁਣ 13 ਅਗਸਤ 2026 ਨੂੰ ਹੋਏ ਹਮਲੇ ਦੀ ਕਹਾਣੀ ਇੱਕੋਂ ਜਿਹੀ ਹੈ। ਬੀਬੀ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਅੰਮ੍ਰਿਤਸਰ ‘ਚ ਹੋਏ ਹਮਲੇ ਦੌਰਾਨ ਸਹੀ ਕਾਰਵਾਈ ਹੋਈ ਹੁੰਦੀ ਤਾਂ ਦੁਬਾਰਾ ਅਜਿਹੀ ਘਟਨਾ ਨਹੀਂ ਵਾਪਰਨੀ ਸੀ। ਉਨ੍ਹਾਂ ਇਹ ਵੀ ਦਸਿਆ ਕਿ ਇਸ ਹਮਲੇ ਦਾ ਇਰਾਦਾ ਸੁਖਬੀਰ ਬਾਦਲ ਨੂੰ ਜਾਨੋਂ-ਮਾਰਨ ਦਾ ਸੀ। ਪ੍ਰੰਤੂ ਵਹਿਗੁਰੂ ਦੀ ਕ੍ਰਿਪਾ ਨਾਲ ਬਚਾਅ ਹੋ ਗਿਆ ਪਰ ਹੱਥ ‘ਤੇ ਡੂੰਘਾ ਜਖ਼ਮ ਹੋਣ ਕਾਰਨ 150 ਦੇ ਕਰੀਬ ਟੰਕੇ ਲੱਗੇ ਹਨ।

ਇਹ ਵੀ ਪੜ੍ਹੋ 👉ਸਿੱਖ ਬੰਦੀਆਂ ਦੀ ਰਿਹਾਈ ਲਈ ਕੱਢੇ ਰੋਸ਼ ਮਾਰਚ ਦੌਰਾਨ ਤਿੱਖੀਆਂ ਝੜਪਾਂ

ਜਿਕਰਯੋਗ ਹੈ ਕਿ ਤਖ਼ਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਪ੍ਰਵਾਰ ਸਮੇਤ 12 ਅਗਸਤ ਨੂੰ ਗਏ ਸਨ, ਜਿੱਥੇ 13 ਅਗਸਤ ਨੂੰ ਜਦ ਉਹ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਦੇ ਵਿਚੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਜਸਪਾਲ ਸਿੰਘ ਨਾਂ ਦੇ ਇੱਕ ਨਿਹੰਗ ਸਿੰਘ ਨੇ ਉਨ੍ਹਾਂ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਇਸਤੋਂ ਇਲਾਵਾ 4 ਦਸੰਬਰ 2024 ਨੂੰ ਤਦ ਹਮਲਾ ਹੋਇਆ ਸੀ ਜਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਧਾਰਮਿਕ ਸਜ਼ਾ ਨਿਭਾ ਰਹੇ ਸਨ ਤਾਂ ਉਸ ਸਮੇਂ ਨਰਾਇਣ ਸਿੰਘ ਚੌੜਾ ਨਾਂ ਦੇ ਸਾਬਕਾ ਖ਼ਾੜਕੂ ਨੇ ਗੋਲੀ ਚਲਾ ਦਿੱਤੀ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

Punjab ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

👉ਸਮੁੱਚੇ ਜੀਐਸਟੀ ਵਿੱਚ 17.39% ਵਾਧਾ, ਐਸਜੀਐਸਟੀ ਨਕਦ ਵਾਧਾ ਦੇਸ਼...