spot_img

Sukhbir Badal ਦੀ ਜਾਨ ਬਚਾਉਣ ਵਾਲੇ ਇੰਸਪੈਕਟਰ ਦਾ ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ

Date:

spot_img

Sri Nanded Sahib: Attack on Sukhbir Badal; ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਪ੍ਰਵਾਰ ਸਮੇਤ ਨਿੱਜੀ ਦੌਰੇ ‘ਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਇੱਕ ਨਿਹੰਗ ਸਿੰਘ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਬੇਸ਼ੱਕ ਸ: ਬਾਦਲ ਦੀ ਸੱਜ਼ੀ ਬਾਂਹ ਉੱਪਰ ਗੰਭੀਰ ਸੱਟ ਲੱਗੀ ਸੀ ਪ੍ਰੰਤੂ ਉਨ੍ਹਾਂ ਦੀ ਜਾਨ ਬਚਾਉਣ ਵਾਲੇ ਮਹਾਰਾਸ਼ਟਰ ਪੁਲਿਸ ਦੇ ਇੰਸਪੈਕਟਰ ਵੀ ਖੁਦ ਜਖ਼ਮੀ ਹੋ ਗਏ ਸਨ। ਜਿਸਦੇ ਚੱਲਦੇ ਉਨ੍ਹਾਂ ਨੂੰ ਵੀ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਆਪਣੇ ਪਤੀ ਦੀ ਜਾਨ ਬਚਾਉਣ ਲਈ ਬਹਾਦਰੀ ਭਰਿਆ ਹੌਂਸਲਾ ਦਿਖਾਉਣ ਵਾਲੇ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਦਾ ਧੰਨਵਾਦ ਕਰਨ ਅਤੇ ਉਸਦਾ ਹਾਲਚਾਲ ਜਾਣਨ ਦੇ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਸ਼ੇਸ ਤੌਰ ‘ਤੇ ਪੁੱਜੇ।

ਇਹ ਵੀ ਪੜ੍ਹੋ 👉ਡੌਂਕੀ ਗਿਰੋਹ ਦੇ ਸਿਕੰਜ਼ੇ ‘ਚ ਫ਼ਸੇ ਨੌਜਵਾਨ ਦੀ ਵੀਡੀਓ ਵਾਈਰਲ…, ਦੇਖੋ ਵੀਡੀਓ

ਉਨ੍ਹਾਂ ਇਸ ਪੁਲਿਸ ਅਫ਼ਸਰ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ ਕਿ, ‘‘ਸੰਤੋਸ਼, ਤੁਸੀਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਸੁਖਬੀਰ ਜੀ ਦੀ ਰੱਖਿਆ ਲਈ ਇੱਕ ਮਨੁੱਖੀ ਢਾਲ ਵਾਂਗ ਖੜ੍ਹੇ ਹੋਏ। ਅਜਿਹਾ ਕਰਕੇ, ਤੁਸੀਂ ਸਾਨੂੰ ਯਾਦ ਦਿਵਾਇਆ ਹੈ ਕਿ ਵਰਦੀ ਪਹਿਨਣ ਦਾ ਅਸਲ ਮਤਲਬ ਕੀ ਹੁੰਦਾ ਹੈ – ਆਪਣੇ ਆਪ ਤੋਂ ਪਹਿਲਾਂ ਫ਼ਰਜ਼ ਨੂੰ ਅਤੇ ਡਰ ਤੋਂ ਪਹਿਲਾਂ ਹਿੰਮਤ ਨੂੰ ਰੱਖਣਾ।ਬਾਦਲ ਪਰਿਵਾਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਤੁਹਾਡੀ ਬਹਾਦਰੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਵਾਹਿਗੁਰੂ ਤੁਹਾਨੂੰ ਜਲਦੀ ਸਿਹਤਯਾਬੀ ਬਖਸ਼ਣ।” ਇਸ ਮੌਕੇ ਬੀਬੀ ਬਾਦਲ ਨੇ ਯਸ਼ੋਸਾਈ ਹਸਪਤਾਲ ਦੇ ਡਾਕਟਰਾਂ ਅਤੇ ਸਮੁੱਚੇ ਸਟਾਫ਼ ਦਾ ਇਸ ਮੁਸ਼ਕਿਲ ਦੀ ਘੜੀ ਵਿਚ ਹੌਂਸਲਾ ਵਧਾਉਣ ਅਤੇ ਅਣਥੱਕ ਸੇਵਾਵਾਂ ਲਈ ਵਿਸ਼ੇਸ਼ ਧੰਨਵਾਦ ਕੀਤਾ। ਦਸਣਾ ਬਣਦਾ ਹੈ ਕਿ ਡੂੰਘਾ ਜਖ਼ਮ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਦੀ ਬਾਂਹ ਉੱਪਰ ਕਈ ਟੰਕੇ ਲਗਾਉਣੇ ਪਏ ਹਨ। ਪ੍ਰੰਤੂ ਉਹ ਚੜ੍ਹਦੀ ਕਲਾਂ ਵਿਚ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ 👉SIR 2026:ਪੰਜਾਬ ਵਿੱਚ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ:ਅਨਿੰਦਿਤਾ ਮਿੱਤਰਾ ਸੀਈਓ ਪੰਜਾਬ

ਜਿਕਰਯੋਗ ਹੈ ਕਿ ਹਮਲਾਵਾਰ ਦੀ ਪਹਿਚਾਣ ਪੁਨੇ ਦੇ ਰਹਿਣ ਵਾਲੇ ਜਸਪਾਲ ਸਿੰਘ ਵਜੋਂ ਹੋਈ ਸੀ, ਜੋਕਿ ਪਹਿਲਾਂ ਪੇਸ਼ੇ ਵਜੋਂ ਵਕੀਲ ਰਿਹਾ ਤੇ ਹੁਣ ਕਰੀਬ ਦੋ ਸਾਲਾਂ ਤੋਂ ਨਾਦੇੜ ਸਾਹਿਬ ਦੇ ਨਜ਼ਦੀਕ ਨਿਹੰਗ ਸਿੰਘਾਂ ਦੇ ਪ੍ਰਬੰਧਾਂ ਵਾਲੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਸੇਵਾ ਕਰ ਰਿਹਾ ਸੀ। ਜਸਪਾਲ ਸਿੰਘ ਨੇ ਜਦ ਸੁਖਬੀਰ ਪ੍ਰਵਾਰ ਸਮੇਤ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਮੌਕਾ ਦੇਖ ਕੇ ਖੰਜਰ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਤੋਂ ਬਚਣ ਲਈ ਸੁਖਬੀਰ ਬਾਦਲ ਨੇ ਬਾਂਹ ਅੱਗੇ ਕੀਤੀ ਤਾਂ ਉਹ ਜਖ਼ਮੀ ਹੋ ਗਈ। ਇਸ ਘਟਨਾ ਦੀ ਸਿਆਸੀ ਤੇ ਧਾਰਮਿਕ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫ਼ੜਨਵੀਸ, ਉੱਪ ਮੁੱਖ ਮੰਤਰ ਏਕਨਾਥ ਸ਼ਿੰਦੇ ਵੱਲੋਂ ਫ਼ੋਨ ਕਰਕੇ ਸੁਖਬੀਰ ਸਿੰਘ ਬਾਦਲ ਦਾ ਹਾਲਚਾਲ ਪੁੱਛਿਆ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

CM Bhagwant Singh Mann ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ

👉ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ...

PSEB ਦਾ ਅਹਿਮ ਕਦਮ; ਹੁਣ ਘਰ ਬੈਠੇ ਹੋਵੇਗੀ ਸਰਟੀਫਿਕੇਟਾਂ ਵਿੱਚ ਨਾਮ,ਜਨਮ ਮਿਤੀ ਤੇ ਹੋਰ ਵੇਰਵਿਆਂ ਦੀ ਸੋਧ

PSEB ਵੱਲੋਂ ਸਰਟੀਫਿਕੇਟ ਸੋਧ ਸੇਵਾ ਡਿਜੀਟਲ, ਬਿਨੈਕਾਰਾਂ ਨੂੰ ਦਫ਼ਤਰਾਂ...