ਨਵੀਂ ਦਿੱਲੀ, 9 ਜੁਲਾਈ: ਵਿਵਾਦਤ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂੰ ਅਤੇ ਉਸਦੀ ਸੰਸਥਾ ਸਿੱਖ਼ਜ ਫ਼ਾਰ ਜਸਟਿਸ ’ਤੇ ਭਾਰਤੀ ਜਾਂਚ ਏਜੰਸੀ(NIA)ਵੱਲੋਂ ਲਗਾਇਆ ਗਿਆ ਬੈਨ ਪੰਜ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਹ ਕਾਰਵਾਈ ਯੂਏਪੀਏ ਦੇ ਤਹਿਤ ਕੀਤੀ ਗਈ ਹੈ। ਇਸਤੋਂ ਇਲਾਵਾ ਐਨਆਈਏ ਵੱਲੋਂ ਗੁਰਪਤਵੰਤ ਪੰਨੂੰ ਅਤੇ ਉਸਦੀ ਸੰਸਥਾ ਦੀਆਂ ਜਾਇਦਾਦਾਂ ਵੀ ਜਬਤ ਕੀਤੀਆਂ ਜਾ ਰਹੀਆਂ ਹਨ।
ਮਾਲਕ ਦਾ ਕਤਲ ਕਰਨ ਤੋਂ ਬਾਅਦ ਬੇ-ਪਰਵਾਹੀ ਨਾਲ ਦੁਕਾਨ ਚਲਾਉਂਦਾ ਰਿਹਾ ਨੌਕਰ, ਕੀਤਾ ਗ੍ਰਿਫਤਾਰ
ਇਸਨੂੰ ਭਾਰਤ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ, ਕਿਉਂਕਿ ਉਕਤ ਪੰਨੂੰ ਦੇ ਕਥਿਤ ਕਤਲ ਦੀ ਸਾਜਸ਼ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਕਾਰ ਤਨਾਅ ਚੱਲ ਰਿਹਾ ਹੈ। ਅਮਰੀਕਾ ਤੇ ਕੈਨੇਡਾ ਦੇ ਨਾਗਰਿਕ ਪੰਨੂੰ ਦੇ ਕਥਿਤ ਕਤਲ ਦੇ ਮਾਮਲੇ ਦੀ ਅਮਰੀਕਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਹੁਣ ਤੱਕ ਇੱਕ ਭਾਰਤੀ ਨਾਗਰਿਕ ਨਿਖ਼ਿਲ ਗੁਪਤਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
Share the post "NIA ਦੀ ਵੱਡੀ ਕਾਰਵਾਈ: ਗੁਰਪਤਵੰਤ ਪੰਨੂੰ ਤੇ SFJ ’ਤੇ 5 ਸਾਲਾਂ ਲਈ ਬੈਨ ਵਧਾਇਆ"