ਫਾਜ਼ਿਲਕਾ, 3 ਸਤੰਬਰ: ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ ਸੰਦੀਪ ਰਿਣਵਾ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਮੱਦੇ ਨਜ਼ਰ ਕਿਸਾਨਾਂ ਨੂੰ ਸੂਚਿਤ ਕੀਤਾ ਹੈ ਕਿ ਅਬੋਹਰ ਇਲਾਕੇ ਵਿੱਚ ਕਿਤੇ ਵੀ ਟਿੱਡੀ ਦਲ ਦਾ ਕੋਈ ਹਮਲਾ ਨਹੀਂ ਹੈ। ਉਹਨਾਂ ਨੇ ਆਖਿਆ ਹੈ ਕਿ ਵਾਇਰਲ ਵੀਡੀਓ ਵਿੱਚ ਜਿਸ ਕੀਟ ਨੂੰ ਟਿੱਡੀ ਦਲ ਦੱਸਿਆ ਜਾ ਰਿਹਾ ਹੈ ਉਹ ਅਸਲ ਵਿੱਚ ਡਰੈਗਨ ਫਲਾਈ ਹੈ ਅਤੇ ਫਾਜ਼ਲਕਾ ਜ਼ਿਲੇ ਵਿੱਚ ਕਿਧਰੇ ਟਿੱਡੀ ਦਲ ਦਾ ਕੋਈ ਹਮਲਾ ਨਹੀਂ ਹੈ।
ਫ਼ਿਰੋਜਪੁਰ ’ਚ ਸ਼ੂਟ+ਰਾਂ ਨੇ ਅੰਨੇਵਾਹ ਗੋ.ਲੀਆਂ ਚਲਾ ਕੇ ਤਿੰਨ ਭੈਣ-ਭਰਾਵਾਂ ਦਾ ਕੀਤਾ ਕਤ+ਲ
ਉਹਨਾਂ ਨੇ ਕਿਹਾ ਕਿ ਉਕਤ ਵੀਡੀਓ ਨੂੰ ਟਿੱਡੀ ਦਲ ਦਾ ਹਵਾਲਾ ਦੇ ਕੇ ਅੱਗੇ ਸ਼ੇਅਰ ਕਰਕੇ ਲੋਕਾਂ ਵਿੱਚ ਭਰਮ ਪੈਦਾ ਨਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਵਿਭਾਗ ਦੀ ਟੀਮ ਅਬੋਹਰ ਸ਼ਹਿਰ ਦੀ ਉਸ ਕਲੋਨੀ ਵਿੱਚ ਪਹੁੰਚ ਗਈ ਹੈ ਅਤੇ ਉਸਨੇ ਮੁਆਇਨਾ ਕਰ ਲਿਆ ਹੈ ਅਤੇ ਉੱਥੇ ਜੋ ਕੀਟ ਉੱਡ ਰਹੇ ਸਨ ਉਹ ਸਧਾਰਨ ਡਰੈਗਨ ਫਲਾਈ ਕੀਟ ਹਨ ਅਤੇ ਟਿੱਡੀ ਦਲ ਨਹੀਂ ਹੈ।ਉਹਨਾਂ ਨੇ ਕਿਸਾਨਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੱਥਾਂ ਤੋਂ ਰਹਿਤ ਜਾਣਕਾਰੀ ਵਾਲੀ ਕੋਈ ਵੀ ਵੀਡੀਓ ਅੱਗੇ ਸ਼ੇਅਰ ਕਰਕੇ ਸਮਾਜ ਵਿੱਚ ਭਰਮ ਪੈਦਾ ਨਾ ਕਰਨ।
Share the post "ਅਬੋਹਰ ਇਲਾਕੇ ਵਿੱਚ ਟਿੱਡੀ ਦਲ ਦਾ ਕਿਤੇ ਵੀ ਕੋਈ ਹਮਲਾ ਨਹੀਂ ਹੋਇਆ:ਮੁੱਖ ਖੇਤੀਬਾੜੀ ਅਫਸਰ"