ਮੋਗਾ/ਬਰਨਾਲਾ, 29 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਦੇ ਵਿਚ ਜੇਲ੍ਹ ’ਚ ਹੀ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਹਲਕੇ ਤੋਂ ਹੋਈ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਜਿਮਨੀ ਚੋਣਾਂ ਲੜਣ ਦਾ ਐਲਾਨ ਕੀਤਾ ਹੈ। ਪਹਿਲਾਂ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੁੱਤਰ ਵੱਲੋਂ ਸੋਸਲ ਮੀਡੀਆ ’ਤੇ ਆਪਣੇ ਪਿਤਾ ਦੇ ਗਿੱਦੜਵਾਹਾ ਹਲਕੇ ਤੋਂ ਚੋਣ ਲੜਣ ਦਾ ਐਲਾਨ ਕੀਤਾ ਸੀ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੀ ਡਿਬਰੂਗੜ੍ਹ ਜੇਲ੍ਹ ’ਚ ਐਨਐਸਏ ਤਹਿਤ ਬੰਦ ਕੁਲਵੰਤ ਸਿੰਘ ਰਾਊਕੇ ਦੇ ਪ੍ਰਵਾਰ ਵੱਲੋਂ ਵੀ ਅਜਿਹਾ ਫੈਸਲਾ ਲਿਆ ਗਿਆ ਹੈ। ਸ: ਰਾਊਕੇ ਦੇ ਭਰਾ ਮਹਾਂ ਸਿੰਘ ਨੇ ਇਸ ਫੈਸਲੇ ਬਾਰੇ ਖੁਦ ਮੀਡੀਆ ਨੂੰ ਦਸਿਆ ਹੈ।
ਨੌਜਵਾਨ ਨੂੰ ਮੁਸਟੰਡਿਆਂ ਨੂੰ ਸਿਗਰਟ ਪੀਣ ਤੋਂ ਰੋਕਣਾ ਪਿਆ ਮਹਿੰਗਾ, ਚੱਲਦੀ ਰੇਲ ਗੱਡੀ ਵਿਚੋਂ ਦਿੱਤਾ ਧੱਕਾ
ਉਨ੍ਹਾਂ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਕੁਲਵੰਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਬਰਨਾਲਾ ਜਿਮਨੀ ਚੋਣ ਵਿਚ ਉਹ ਜੇਲ੍ਹ ਵਿਚੋਂ ਬੈਠ ਕੇ ਹੀ ਚੋਣ ਮੈਦਾਨ ਵਿਚ ਨਿੱਤਰਨਗੇ। ਜਿਕਰਯੋਗ ਹੈ ਕਿ ਬਰਨਾਲਾ ਸੀਟ ਇੱਥੋਂ ਕੈਬਨਿਟ ਮੰਤਰੀ ਰਹੇ ਮੀਤ ਹੇਅਰ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਕਾਰਨ ਖ਼ਾਲੀ ਹੋਈ ਹੈ। ਜਦੋਂਕਿ ਗਿੱਦੜਵਾਹਾ ਸੀਟ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਬਤੌਰ ਐਮ.ਪੀ ਚੋਣ ਜਿੱਤਣ ਕਾਰਨ ਅਗਲੇ ਮਹੀਨਿਆਂ ਦੌਰਾਨ ਜਿਮਨੀ ਚੋਣ ਹੋਣ ਜਾ ਰਹੀ ਹੈ।
ਛੁੱਟੀ ਕੱਟਣ ਆਏ ਫ਼ੌਜੀ ਦੀ ਸ਼ੱਕੀ ਹਾਲਾਤਾਂ ’ਚ ਮੌ+ਤ
ਵੱਡੀ ਗੱਲ ਇਹ ਵੀ ਹੈ ਕਿ ਕੁਲਵੰਤ ਸਿੰਘ ਰਾਊਕੇ ਪੰਥਕ ਪ੍ਰਵਾਰ ਨਾਲ ਸਬੰਧ ਰੱਖਦਾ ਹੈ ਤੇ ਉਨ੍ਹਾਂ ਦੇ ਪਿਤਾ ਚੜਤ ਸਿੰਘ ਨੂੰ ਵੀ ਖ਼ਾੜਕੂਵਾਦ ਦੌਰਾਨ ਮਾਰਚ 1993 ਵਿਚ ਘਰੋਂ ਚੁੱਕ ਕੇ ਗਾਇਬ ਕਰ ਦਿੱਤਾ ਸੀ ਤੇ ਅੱਜ ਤੱਕ ਉਨ੍ਹਾਂ ਦਾ ਥਹੁ ਪਤਾ ਨਹੀਂ ਲੱਗਿਆ ਹੈ।ਕੁਲਵੰਤ ਸਿੰਘ ਖੁਦ ਪਾਵਰਕਾਮ ਵਿਚ ਕਲਰਕ ਸਨ ਤੇ ਉਨ੍ਹਾਂ ਦੀ ਨੇੜਤਾ ‘‘ਵਾਰਿਸ ਪੰਜਾਬ ਦੇ’’ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਕਾਫ਼ੀ ਨੇੜਤਾ ਸੀ। ਪੁਲਿਸ ਨੇ ਕੁਲਵੰਤ ਸਿੰਘ ਨੂੰ ਵੀ ਮਾਰਚ 2023 ਵਿਚੋਂ ਘਰੋਂ ਚੁੱਕ ਕੇ ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਉਂਝ ਭਾਈ ਅੰਮ੍ਰਿਤਪਾਲ ਸਿੰਘ ਸਹਿਤ ਉਨ੍ਹਾਂ ਦੇ ਸਾਰੇ ਸਾਥੀਆਂ ਵਿਚੋਂ ਕੁਲਵੰਤ ਸਿੰਘ ਰਾਊਕੇ ਪਹਿਲੇ ਬੰਦੀ ਹਨ, ਜਿੰਨ੍ਹਾਂ ਨੂੰ ਇਸ ਸਾਲ ਜਨਵਰੀ ਦੇ ਵਿਚ ਆਪਣੇ ਚਾਚੇ ਦੀ ਮੌਤ ਕਾਰਨ ਪੈਰੋਲ ਉਪਰ ਪੰਜਾਬ ਆਉਣ ਦਾ ਮੌਕਾ ਮਿਲਿਆ ਸੀ।
Share the post "ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵੱਲੋਂ ਬਰਨਾਲਾ ਦੀ ਉੱਪ ਚੋਣ ਲੜਣ ਦਾ ਐਲਾਨ"