ਵੱਖ-ਵੱਖ ਵਿਭਾਗਾਂ ਦੇ 27 ਕਰਮਚਾਰੀਆਂ ਨੂੰ ਲਗਾਇਆ ਏਡੀਟੀਓ
ਇੱਕ ਮਾਸਟਰ ਜੀ ਵੀ ਬਣੇ ਏ.ਡੀ.ਟੀ.ਓ
ਚੰਡੀਗੜ੍ਹ, 8 ਦਸੰਬਰ: ਸੂਬੇ ਦੇ ਵਿਚ ਹੁਣ ਦੂਜੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਡੈਪੂਟੇਸ਼ਨ ’ਤੇ ਲੈ ਕੇ ਟ੍ਰਾਂਸਪੋਰਟ ਵਿਭਾਗ ਵਿਚ ਅਫ਼ਸਰਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ। ਇਸੇ ਪਹਿਲਕਦਮੀ ਤਹਿਤ ਅੱਧੀ ਦਰਜ਼ਨ ਵਿਭਾਗਾਂ ਦੇ ਸਵਾ ਦੋ ਦਰਜ਼ਨ ਮੁਲਾਜਮਾਂ ਨੂੰ ਏਡੀਟੀਓ ਤੈਨਾਤ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੀ ਮੰਗ ’ਤੇ ਵੱਖ ਵੱਖ ਵਿਭਾਗਾਂ ਵਿਚੋਂ ਕਰੀਬ 70 ਮੁਲਾਜਮਾਂ ਨੇ ਅਪਲਾਈ ਕੀਤਾ ਸੀ ਤੇ ਇੰਨ੍ਹਾਂ ਵਿਚੋਂ ਪਹਿਲ ਪੜਾਅ ਤਹਿਤ 27 ਮੁਲਾਜਮਾਂ ਨੂੰ ਚੁਣਿਆ ਗਿਆ ਹੈ। ਨਵੇਂ ਬਣਨ ਜਾ ਰਹੇ ਏਡੀਟੀਓਜ਼ ਵਿਚ ਇੱਕ ਪ੍ਰਾਇਮਰੀ ਸਕੂਲ ਦਾ ਅਧਿਆਪਕ ਵੀ ਸ਼ਾਮਲ ਹੈ।
ਦਫ਼ਤਰੀ ਬਾਬੂਆਂ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਟਰ ਸਾਇਕਲ ਰੈਲੀ ਤੋਂ ਬਾਅਦ ਘੇਰਿਆ ਹਲਕਾ ਵਿਧਾਇਕ ਦਾ ਘਰ
ਇਹ ਵੀ ਸਾਹਮਣੇ ਆਇਆ ਹੈ ਕਿ ਇੰਨ੍ਹਾਂ 27 ਸਹਾਇਕ ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰਾਂ ਵਿਚ ਇਕੱਲੇ ਫ਼ੂਡ ਸਪਲਾਈ ਵਿਭਾਗ ਦੇ ਹੀ 10 ਜੂਨੀਅਰ ਅਡੀਟਰ ਸ਼ਾਮਲ ਹਨ। ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਰਕਾਰ ਵਲੋਂ ਚੁਣੇ 27 ਮੁਲਾਜਮਾਂ ਵਿਚੋਂ ਜਿਆਦਾਤਰ ਪਹਿਲਾਂ ਹੀ ਅਪਣੇ ‘ਪਿੱਤਰੀ’ ਵਿਭਾਗਾਂ ਵਿਚੋਂ ਦੂਜੇ ਵਿਭਾਗਾਂ ਵਿਚ ਡੈਪੂਟੇਸ਼ਨ ‘ਤੇ ਬੈਠੇ ਹੋਏ ਸਨ। ਇੰਨ੍ਹਾਂ ਨੂੰ ਏਡੀਟੀਓ ਦੀ ਪੋਸਟ ’ਤੇ ਨਿਯੁਕਤ ਕਰਨ ਤੋਂ ਪਹਿਲਾਂ ਇੱਕ ਹਫ਼ਤੇ ਦੀ ਚੰਡੀਗੜ੍ਹ ਵਿਖੇ ਦਫ਼ਤਰੀ ਕੰਮਕਾਜ਼ ਸਬੰਧੀ ਟਰੈਨਿੰਗ ਦਿੱਤੀ ਜਾਵੇਗੀ, ਜਿਸਤੋਂ ਬਾਅਦ ਇੰਨ੍ਹਾਂ ਨੂੰ ਫ਼ੀਲਡ ਵਿਚ ਤੈਨਾਤ ਕੀਤਾ ਜਾਵੇਗਾ।
ਲਾਲਚ ਬੁਰੀ ਬਲਾ: ਜਿਹੜੇ ਥਾਣੇ ਦਾ ਸੀ ਮੁਖੀ, ਉਸੇ ਥਾਣੇ ਦਾ ਬਣਿਆ ਹਵਾਲਾਤੀ
ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਟ੍ਰਾਂਸਪੋਰਟ ਵਿਭਾਗ ਵਿਚ ਸਹਾਇਕ ਟ੍ਰਾਂਸਪੋਰਟ ਅਧਿਕਾਰੀਆਂ ਦੀ ਵੱਡੀ ਕਮੀ ਹੈ। ਸੂਬਾ ਸਰਕਾਰ ਵਲੋਂ ਸੈਕਸ਼ਨ 47 ਪੋਸਟਾਂ ਵਿਚੋਂ ਸਿਰਫ਼ ਦੋ ਹੀ ਮੌਜੂਦ ਹਨ ਜਦੋਂ ਕਿ 45 ਪੋਸਟਾਂ ਖ਼ਾਲੀ ਪਈਆਂ ਸਨ। ਇੰਨ੍ਹਾਂ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੇ ਲਈ ਸਰਕਾਰ ਨੇ ਹੁਣ ਇਹ ਰਾਹ ਕੱਢਿਆ ਹੈ। ਇਸਦੇ ਲਈ ਲੰਘੀ 14 ਸਤੰਬਰ ਨੂੰ ਪੱਤਰ ਨੰਬਰ 1657 ਰਾਹੀਂ ਜਾਰੀ ਇੱਕ ਇਸਤਿਹਾਰ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਤੋਂ ਅਰਜੀਆਂ ਮੰਗੀਆਂ ਗਈਆਂ ਸਨ। ਜਿਸਦੇ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵਿਚ ਪੰਜ ਸਾਲ ਦੇ ਤਜਰਬੇ ਵਾਲੇ ਸੀਨੀਅਰ ਸਹਾਇਕਾਂ, ਜੁੂਨੀਅਰ ਅਡੀਟਰਾਂ, ਡਰਾਫ਼ਸਮੈਨ ਆਦਿ ਦੇ ਬਰਾਬਰ ਦੀ ਯੋਗਤਾ ਮੰਗੀ ਗਈ ਸੀ।
ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਜਾ ਰਹੇ ਇੰਨ੍ਹਾਂ ਨਵੇਂ ਏਡੀਟੀਓਜ਼ ਵਿਚ 2 ਕੇਂਦਰ ਸਰਕਾਰ ਨਾਲ ਸਬੰਧਤ ਫ਼ੂਡ ਸਪਲਾਈ ਕਾਰਪੋਰੇਸ਼ਨ ਦੇ ਡਿੱਪੂ ਮੈਨੇਜਰ ਵੀ ਸ਼ਾਮਲ ਹਨ। ਇਸੇ ਤਰ੍ਹਾਂ ਬਾਕੀ 15 ਵਿਚ 2 ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅਤੇ ਇੱਕ ਪਠਾਨਕੋਟ ’ਚ ਤੈਨਾਤ ਸੀਨੀਅਰ ਸਹਾਇਕ, ਇੱਕ ਕਮਿਸ਼ਨਰ ਦਫ਼ਤਰ ਫ਼ਿਰੋਜਪੁਰ, ਦੋ ਇੰਸਪੈਕਟਰ ਸਹਿਕਾਰਤਾ ਵਿਭਾਗ, ਇੱਕ ਮੁਲਾਜਮ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਚੋਂ, ਇੱਕ ਸਿੱਖਿਆ ਵਿਭਾਗ ਚੰਡੀਗੜ੍ਹ, ਇੱਕ ਉਦਯੋਗ ਤੇ ਕਾਮਰਸ ਵਿਭਾਗ ਦਾ ਉਪ ਡਾਇਰੈਕਟਰ, ਇੱਕ ਲੋਕ ਨਿਰਮਾਣ ਵਿਭਾਗ ਵਿਚੋਂ, ਇੱਕ ਪੰਜਾਬ ਐਗਰੋ, ਇੱਕ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਅਤੇ ਇੱਕ ਸੀਨੀਅਰ ਸਹਾਇਕ ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋਂ ਏਡੀਟੀਓ ਦੀ ਪੋਸਟ ਲਈ ਚੁਣਿਆ ਗਿਆ ਹੈ।
Share the post "ਹੁਣ ‘ਡੈਪੂਟੇਸ਼ਨ’ ਉੱਤੇ ਲਏ ਮੁਲਾਜਮਾਂ ਦੇ ਸਹਾਰੇ ਟ੍ਰਾਂਸਪੋਰਟ ਵਿਭਾਗ ਦਾ ਕੰਮ ਚਲਾਏਗੀ ਪੰਜਾਬ ਸਰਕਾਰ!"