Monday, May 18, 2026
spot_img
spot_img
spot_img

ਮਿੱਡੂਖੇੜਾ ਤੇ ਝਿੰਜਰ ਦੀ ਨਿਊਜ਼ੀਲੈਂਡ ਫੇਰੀ ਦੌਰਾਨ NRI ਪੰਜਾਬੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ

Date:

spot_img

Auckland(New Zealand): NRI Punjabis; ਸ਼੍ਰੋਮਣੀ ਅਕਾਲੀ ਦਲ ਦੀ ਅੰਤਰਰਾਸ਼ਟਰੀ ਪਹੁੰਚ ਮੁਹਿੰਮ ‘’ਗੱਲ ਪੰਜਾਬ ਦੀ ‘’ਨੂੰ ਵੱਡਾ ਬਲ ਮਿਲਿਆ ਜਦੋਂ ਹਜ਼ਾਰਾਂ ਪੰਜਾਬੀ NRI ਵੀਰਾਂ ਜਿਨ੍ਹਾਂ ਵਿੱਚ ਸਿੱਖ ਕਮੇਟੀਆਂ, ਕਬੱਡੀ ਫੈਡਰੇਸ਼ਨਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਸ਼ਾਮਲ ਸਨ, ਸ਼ੁੱਕਰਵਾਰ ਸ਼ਾਮ ਆਕਲੈਂਡ ਵਿੱਚ ਇਕੱਠੇ ਹੋ ਕੇ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।ਇਹ ਸਮਰਥਨ ਉਸ ਵੇਲੇ ਆਇਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਿਛਲੇ ਇੱਕ ਹਫ਼ਤੇ ਤੋਂ ਨਿਊਜ਼ੀਲੈਂਡ ਵਿੱਚ ਦੌਰੇ ’ਤੇ ਹਨ ਅਤੇ ਉਨ੍ਹਾਂ ਨੇ ਆਕਲੈਂਡ ਵਿੱਚ ਪੰਜਾਬੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ ਸਰਕਾਰ ਏ ਖ਼ਾਲਸਾ; ਇੱਕ ਪੁਨਰ ਚਿੰਤਨ ਵਿਸ਼ੇ ’ਤੇ ਕਰਵਾਇਆ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

ਮਿੱਡੂਖੇੜਾ ਅਤੇ ਝਿੰਜਰ ਦੀ ਅਗਵਾਈ ਵਿੱਚ ਦੋ ਮੈਂਬਰੀ ਵਫ਼ਦ ਨਾਲ ਨਿਊਜ਼ੀਲੈਂਡ ਦਾ ਦੌਰਾ ਕਰ ਰਹੇ ਹਨ, ਜੋ 2027 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪੰਜਾਬੀ ਸੰਸਥਾਵਾਂ, ਸਥਾਨਕ ਆਗੂਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਸਾਂਝਾ ਕੀਤਾ ਅਤੇ ਆਉਣ ਵਾਲੀਆਂ ਚੋਣਾਂ ਸੰਬੰਧੀ ਚਰਚਾ ਕੀਤੀ ।ਪਾਰਟੀ ਆਗੂਆਂ ਦੇ ਅਨੁਸਾਰ NRI ਭਾਈਚਾਰੇ ਵੱਲੋਂ ਬਹੁਤ ਹੀ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਲਈ ਜ਼ੋਰਦਾਰ ਉਤਸ਼ਾਹ ਦਰਸਾਇਆ ਹੈ।

👉ਇਹ ਵੀ ਪੜ੍ਹੋ Bathinda Suicide Case; ਜੱਜ ਦੀ ਰੀਡਰ ਤੇ ਉਸਦਾ ਪਤੀ ਗ੍ਰਿਫਤਾਰ, DSP ਦੀ ਭੂਮਿਕਾ ਦੀ ਹੋਵੇਗੀ ਜਾਂਚ

‘ਆਪ ਨੇ ਧੋਖਾ ਦਿੱਤਾ’: NRI ਗਰੁੱਪ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ

ਸ਼ੁੱਕਰਵਾਰ ਦੀ ਵੱਡੇ ਇਕੱਠ ਦੌਰਾਨ ਇੱਕ ਮਹੱਤਵਪੂਰਨ ਰਾਜਨੀਤਿਕ ਵਿਕਾਸ ਵੀ ਵੇਖਣ ਨੂੰ ਮਿਲਿਆ ਜਦੋਂ ਕਈ ਗਰੁੱਪ, ਜੋ ਪਹਿਲਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਸਨ, ਖੁੱਲ੍ਹੇਆਮ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਅਤੇ ਦੋਸ਼ ਲਗਾਇਆ ਕਿ ਆਪ ਨੇ ਉਨ੍ਹਾਂ ਨਾਲ ਧੋਖਾ ਕੀਤਾ ਅਤੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।ਗਰੁੱਪਾਂ ਦੇ ਪ੍ਰਤਿਨਿਧੀਆਂ ਨੇ ਕਿਹਾ, “ਆਪ ਨੇ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਇਸਦੇ ਨਾਲ ਖੜ੍ਹੇ ਰਹਿਣ ਲਈ ਤਿਆਰ ਹਾਂ।” ਉਨ੍ਹਾਂ ਦਾ ਸਵਾਗਤ ਕਰਦੇ ਹੋਏ ਮਿੱਡੂਖੇੜਾ ਨੇ ਕਿਹਾ, “ਜੋ ਲੋਕ ਪੰਜਾਬ, ਪੰਜਾਬੀਅਤ ਅਤੇ ਪੰਥ ’ਤੇ ਵਿਸ਼ਵਾਸ ਕਰਦੇ ਹਨ, ਉਨ੍ਹਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।”ਮਿੱਡੂਖੇੜਾ ਅਤੇ ਝਿੰਜਰ ਨੇ ਕਿਹਾ ਕਿ ਇਸ ਵੱਡੇ ਇਕੱਠ ਨੇ ਇਹ ਦੁਬਾਰਾ ਸਾਬਤ ਕੀਤਾ ਹੈ ਕਿ ਵਿਦੇਸ਼ ਵੱਸਦੇ ਪੰਜਾਬੀਆਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜਜ਼ਬਾਤੀ ਅਤੇ ਰਾਜਨੀਤਿਕ ਰਿਸ਼ਤਾ ਅਜੇ ਵੀ ਮਜ਼ਬੂਤ ਹੈ।

ਇਹ ਵੀ ਪੜ੍ਹੋ CM Bhagwant Mann ਦਾ AAP ਦੇ ਬਾਗੀ ਸੰਸਦ ਮੈਂਬਰਾਂ ‘ਤੇ ਮਸਾਲੇਦਾਰ ਤੰਜ਼…

ਸਮਾਗਮ ਦੌਰਾਨ ਕਮਿਊਨਿਟੀ ਮੈਂਬਰਾਂ ਨੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਨੂੰ ਦੇਖਣਾ ਚਾਹੁੰਦੇ ਹਨ, ਨਾਲ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਤੇ ਭਰੋਸਾ ਜਤਾਇਆ।‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਵਿਸ਼ਵ ਪੱਧਰ ’ਤੇ ਇਸ ਸਮਾਗਮ ਵਿੱਚ ਇੱਕ ਸੁਹਿਰਦ ਮਾਹੌਲ ਵੀ ਦੇਖਣ ਨੂੰ ਮਿਲਿਆ। ਯੂਥ ਅਕਾਲੀ ਦਲ ਦੇ ਮੈਂਬਰਾਂ ਨੇ ਕੇਸਰੀ ਦਸਤਾਰਾਂ ਪਹਿਨ ਕੇ ਡੈਲੀਗੇਸ਼ਨ ਦਾ ਸਵਾਗਤ ਕੀਤਾ ਅਤੇ ਆਕਲੈਂਡ ਵਿੱਚ ਰੋਡ ਸ਼ੋਅ ਕੀਤਾ , ਜੋ ਕਿ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਦੇ ਵਿਸ਼ਵ ਪੱਧਰ ’ਤੇ ਫੈਲਣ ਦਾ ਸੰਕੇਤ ਸੀ।ਝਿੰਜਰ ਨੇ ਵਿਦੇਸ਼ੀ ਪੰਜਾਬੀ ਨੌਜਵਾਨਾਂ ਨੂੰ ਦਸਤਾਰ ਮਾਣ ਨਾਲ ਪਹਿਨਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਮੁਹਿੰਮ ਦੁਨੀਆ ਭਰ ਵਿੱਚ ਫੈਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹ ਰਾਜਨੀਤਿਕ ਤਾਕਤ ਹੈ ਜੋ ਲੋਕਾਂ ਦੇ ਧਰਮ ਅਤੇ ਪਹਿਚਾਣ ਤੋਂ ਆਪਣੀ ਤਾਕਤ ਰੱਖਦੀ ਹੈ ।ਇਸ ਸਮਾਗਮ ਵਿੱਚ ਕਈ ਪ੍ਰਮੁੱਖ ਕਮਿਊਨਿਟੀ ਮੈਂਬਰ ਸ਼ਾਮਲ ਹੋਏ, ਜਿਨ੍ਹਾਂ ਵਿੱਚ ਨਿਊਜ਼ੀਲੈਂਡ ਸੈਂਟ੍ਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ,ਸਕੱਤਰ ਕਰਮਜੀਤ ਸਿੰਘ ,ਦਲਜੀਤ ਸਿੰਘ ਸਿੱਧੂ, ਤਾਰਾ ਸਿੰਘ ਬੈਂਸ, ਰਵੀ ਸਿੰਘ ਵਿਰਕ, ਗੁਰਪ੍ਰੀਤ ਸਿੰਘ ਗੋਪੀ ਸੈਂਗਰ, ਨਵ ਪੱਢਾ, ਮਨਜਿੰਦਰ ਸਿੰਘ ਬਾਸੀ,ਮਾਰਸ਼ਲ ਵਾਲੀਆ,ਖੜਕ ਸਿੰਘ ,ਗੁਰਵਿੰਦਰ ਸਿੰਘ ਔਲਖ ਅਤੇ ਪਿਰਥੀਪਾਲ ਸਿੰਘ ਬਸਰਾ ਵੀ ਸ਼ਾਮਲ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Kharar News : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਦਾ ਖਰੜ ਵਿੱਚ ਰੋਸ਼ ਪ੍ਰਦਰਸ਼ਨ

Kharar News : ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ...