ਉਮਰ ਅਬਦੁੱਲਾ ਨੇ ਚੁੱਕੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ

0
78
+1

ਸ਼੍ਰੀਨਗਰ, 16 ਅਕਤੂਬਰ: ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਜੰਮੂ-ਕਸ਼ਮੀਰ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਹਾਲਾਂਕਿ ਐਨਸੀ ਦਾ ਕਾਂਗਰਸ ਨਾਲ ਗਠਜੋੜ ਸੀ ਤੋ ਦੋਨਾਂ ਧਿਰਾਂ ਨੇ ਮਿਲਕੇ ਚੋਣਾਂ ਲੜੀਆਂ ਸਨ ਪ੍ਰੰਤੂ ਇਸਦੇ ਬਾਵਜੂਦ ਕਾਂਗਰਸ ਨੇ ਅਬਦੁੱਲਾ ਸਰਕਾਰ ਨੂੰ ਬਾਹਰੋਂ ਸਮਰਥਨ ਦੇਣ ਦਾ ਫੈਸਲਾ ਲਿਆ ਹੈ। ਉਮਰ ਅਬਦੁੱਲਾ ਦੇ ਨਾਲ ਅੱਜ ਨੈਸ਼ਨਲ ਕਾਨਫਰੰਸ ਦੇ ਆਗੂੁ ਸੁਰਿੰਦਰ ਚੌਧਰੀ ਨੇ ਉਪ ਮੁੱਖ ਮੰਤਰੀ ਅਤੇ ਸਤੀਸ਼ ਸ਼ਰਮਾ, ਸਕੀਨਾ ਇਟੂ, ਜਾਵੇਦ ਰਾਣਾ ਨੇ ਬਤੌਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਇਹ ਵੀ ਪੜ੍ਹੋ: ਪੰਚਾਇਤ ਚੋਣਾਂ:ਗਿੱਦੜਬਾਹਾ ਹਲਕਾ ਮੁੜ ਚਰਚਾ ’ਚ,ਸੁਖਨਾ ਅਬਲੂ ’ਚ ਰਾਤ ਤੋਂ ਵੋਟਾਂ ਦੀ ਗਿਣਤੀ ਜਾਰੀ

ਸਹੁੰ ਚੁੱਕਣ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਆਪਣੇ ਮਹਰੂਮ ਦਾਦਾ ਤੇ ਜੰਮੂ ਕਸ਼ਮੀਰ ਦੇ ਆਗੂ ਸ਼ੇਖ ਮੁਹੰਮਦ ਅਬਦੁੱਲਾ ਦੀ ਯਾਦਗਾਰ ’ਤੇ ਪੁੱਜ ਕੇ ਉਨ੍ਹਾਂ ਨੂੰ ਸਿਜ਼ਦਾ ਕੀਤਾ। ਸਹੁੰ ਚੁੱਕਣ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਦਿੱਲੀ ਤੋਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਐਨਸੀਪੀ ਆਗੂ ਸੁਪ੍ਰੀਆ ਸੁਲੇ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਸਹਿਤ ਵੱਡੀ ਤਾਦਾਦ ਵਿਚ ਇੰਡੀਆ ਗਠਜੋੜ ਦੇ ਆਗੂ ਸ਼੍ਰੀਨਗਰ ਪੁੱਜੇ ਹੋਏ ਸਨ।

 

+1

LEAVE A REPLY

Please enter your comment!
Please enter your name here