ਗਿੱਦੜਬਾਹਾ, 16 ਅਕਤੂਬਰ: ਆਗਾਮੀ ਵਿਧਾਨ ਸਭਾ ਚੋਣਾਂ ਲਈ ਹੋਣ ਜਾ ਰਹੀ ਜਿਮਨੀ ਚੋਣ ਤੋਂ ਪਹਿਲਾਂ ਹਲਕਾ ਗਿੱਦੜਬਾਹਾ ਮੁੜ ਚਰਚਾ ਵਿਚ ਹੈ। ਇਸ ਹਲਕੇ ਵਿਚ ਜਿੱਥੇ ਕੁੱਝ ਦਿਨ ਪਹਿਲਾਂ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ, ਉਥੇ ਹੁਣ ਹਲਕੇ ਦੇ ਪਿੰਡ ਸੁਖਨਾ ਅਬਲੂ ’ਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਰਾਤ ਭਰ ਤੋਂ ਵਾਰ-ਵਾਰ ਗਿਣਤੀ ਚੱਲ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਕੈਬਨਿਟ ਮੰਤਰੀ ਦੀ ‘ਪਤਨੀ’ ਨੇ ਜਿੱਤੀ ਸਰਪੰਚੀ ਦੀ ਚੋਣ
ਪਿੰਡ ਦੇ ਲੋਕ ਰਾਤ ਤੋਂ ਹੀ ਸਰਕਾਰੀ ਸਕੂਲ ਦੇ ਗੇਟ ਅੱਗੇ ਧਰਨੇ ’ਤੇ ਡਟੇ ਹੋਏ ਹਨ ਅਤੇ ਹੁਣ ਤੱਕ ਚਾਰ ਵਾਰ ਹੋਈ ਗਿਣਤੀ ਨੂੰ ਰੱਦ ਕਰ ਦਿੱਤਾ ਗਿਆ ਹੈ। ਖ਼ਬਰ ਲਿਖੇ ਜਾਣ ਸਮੇਂ ਪੰਜਵੀਂ ਵਾਰ ਵੋਟਾਂ ਦੀ ਗਿਣਤੀ ਚੱਲਦੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਹਲਕੇ ਦੇ ਡੀਐਸਪੀ ਸਹਿਤ ਭਾਰੀ ਗਿਣਤੀ ਵਿਚ ਪੁਲਿਸ ਤੈਨਾਤ ਕੀਤੀ ਹੋਈ ਹੈ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਲਗਾਤਾਰ ਪਿੰਡ ’ਤੇ ਨਜ਼ਰ ਰੱਖੇ ਹੋਏ ਹਨ।
ਇਹ ਵੀ ਪੜ੍ਹੋ:ਪੰਜਾਬ ਦੇ ਇਸ ਪਿੰਡ ’ਚ ਮਤਦਾਨ ਪੇਟੀਆਂ ’ਚ ਸਿਆਹੀ ਸੁੱਟੀ, ਵੱਡਾ ਹੰਗਾਮਾ ਜਾਰੀ
ਸੂਚਨਾ ਮੁਤਾਬਕ ਪਿੰਡ ਦੀ ਸਰਪੰਚੀ ਔਰਤਾਂ ਲਈ ਰਿਜ਼ਰਵ ਹੈ ਤੇ ਇੱਥੇ ਤਿੰਨ ਔਰਤ ਉਮੀਦਵਾਰ ਮੈਦਾਨ ਵਿਚ ਡਟੀਆਂ ਹੋਈਆਂ ਸਨ। ਸਕੂਲ ਦੇ ਗੇਟ ਅੱਗੇ ਧਰਨੇ ’ਤੇ ਡਟੇ ਲੋਕਾਂ ਵੱਲੋਂ ਸੱਤਾਧਾਰੀ ਧਿਰ ਉਪਰ ਵੋਟਾਂ ਦੀ ਗਿਣਤੀ ’ਚ ਪੱਖਪਾਤ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਹਾਲਾਂਕਿ ਵਾਰ-ਵਾਰ ਗਿਣਤੀ ਕਰਨ ਦੇ ਚੱਲਦੇ ਇੱਥੇ ਪੋÇਲੰਗ ਡਿਊਟੀ ’ਤੇ ਤੈਨਾਤ ਸਟਾਫ਼ ਵੀ ਕਾਫ਼ੀ ਪ੍ਰੇਸ਼ਾਨ ਦਸਿਆ ਜਾ ਰਿਹਾ। ਫ਼ਿਲਹਾਲ ਪਿੰਡ ਦੇ ਵਿਚ ਤਨਾਅ ਵਾਲੀ ਸਥਿਤੀ ਬਣੀ ਹੋਈ ਹੈ।