ਚੰਡੀਗੜ੍ਹ, 11 ਅਪ੍ਰੈਲ: ਸੂਬੇ ਦੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ IAS ਅਧਿਕਾਰੀ ਪਰਮਪਾਲ ਕੌਰ ਮਲੂਕਾ ਦੀ ਅੱਜ ਅਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਸਹਿਤ ਭਾਜਪਾ ਵਿਚ ਸਮੂਲੀਅਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਟਿੱਪਣੀ ਸਾਹਮਣੇ ਆਈ ਹੈ। ਅਪਣੇ ਸੋਸਲ ਮੀਡੀਆ ਅਕਾਉਂਟ ’ਤੇ ਮੁੱਖ ਮੰਤਰੀ ਨੇ ਪਰਮਪਾਲ ਕੌਰ ਵੱਲੋਂ ਦਿੱਤੇ ਅਸਤੀਫ਼ੇ ਨੂੰ ਲੈ ਕੇ ਸਵਾਲ ਖ਼ੜੇ ਕੀਤੇ ਹਨ। ਉਨ੍ਹਾਂ ਹਾਲੇ ਤੱਕ ਅਸਤੀਫ਼ਾ ਪ੍ਰਵਾਨ ਨਾ ਹੋਣ ਦਾ ਦਾਅਵਾ ਕਰਦਿਆਂ ਇਹ ਵੀ ਕਿਹਾ ਹੈ ਕਿ ਇਸਦੇ ਨਾਲ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਖਤਰੇ ਵਿਚ ਪੈ ਸਕਦੀ ਹੈ। ਮੁੱਖ ਮੰਤਰੀ ਨੇ ਪਰਮਪਾਲ ਕੌਰ ਨੂੰ ਸੰਬੋਧਤ ਕਰਦਿਆਂ ਲਿਖਿਆ ਹੈ ਕਿ ‘‘ ਬੀਬਾ ਜੀ ਜਿੰਨੀਂ ਕਾਹਲੀ IAS ਬਣਨ ਦੀ ਸੀ, ਛੱਡਣ ਵਾਸਤੇ ਕਈ ਤੌਰ ਤਰੀਕੇ ਨੇ, ਕ੍ਰਿਪਾ ਕਰਕੇ ਅਸਤੀਫ਼ੇ ਦੇਣ ਦੇ ਤਰੀਕੇ ਸਮਝੋ, ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ਵਿਚ ਪੈ ਸਕਦੀ ਹੈ।’’
Big News: ਭਾਜਪਾ ਨੇ ‘ਬਾਦਲ ਪ੍ਰਵਾਰ’ ਨੂੰ ਦਿੱਤਾ ਵੱਡਾ ਝਟਕਾ, ਮਲੂਕੇ ਦੀ ਨੂੰਹ ਤੇ ਪੁੱਤ ਦੀ ਕਰਵਾਈ ਸਮੂਲੀਅਤ
ਜਿਕਰ ਕਰਨਾ ਬਣਦਾ ਹੈ ਕਿ ਮੌਜੂਦਾ ਸਮੇਂ ਪੰਜਾਬ ਸਰਕਾਰ ਵਿਚ ਮੈਨੈਜਿੰਗ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰਨ ਵਾਲੀ ਪਰਮਪਾਲ ਕੌਰ ਮਲੂਕਾ ਵੱਲੋਂ ਕੁੱਝ ਦਿਨ ਪਹਿਲਾਂ ਮੁੱਖ ਸਕੱਤਰ ਨੂੰ ਅਸਤੀਫ਼ਾ ਭੇਜ ਦਿੱਤਾ ਸੀ। ਚਰਚਾ ਮੁਤਾਬਕ ਮੁੱਖ ਸਕੱਤਰ ਅਨੁਰਾਗ ਵਰਮਾ ਜੋਕਿ ਪਰਸੋਨਲ ਵਿਭਾਗ ਦੇ ਇੰਚਾਰਜ਼ ਸੈਕਟਰੀ ਵੀ ਹਨ, ਨੇ ਇਹ ਅਸਤੀਫ਼ਾ ਅੱਗੇ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਪਰਸੋਨਲ ਵਿਭਾਗ ਦੇ ਇੰਚਾਰਜ਼ ਮੰਤਰੀ ਹਨ, ਜਿਸਦੇ ਚੱਲਦੇ ਪੰਜਾਬ ਸਰਕਾਰ ਦੀ ਤਰਫ਼ੋਂ ਅਸਤੀਫ਼ੇ ਨੂੰ ਮੰਨਜੂਰੀ ਉਨ੍ਹਾਂ ਵੱਲੋਂ ਹੀ ਦਿੱਤੀ ਜਾਣੀ ਬਣਦੀ ਹੈ। ਹਾਲਾਂਕਿ ਇਹ ਵੀ ਦਸਣਾ ਜਰੂਰੀ ਹੈ ਕਿ IAS ਕੇਂਦਰੀ ਪ੍ਰਸ਼ਾਸਕ ਸੇਵਾ ਹੋਣ ਕਾਰਨ ਇਸਦੀ ਨਿਯੁਕਤੀ ਕੇਂਦਰ ਸਰਕਾਰ ਦੇ ਪਰਸੋਨਲ ਤੇ ਟਰੈਨਿੰਗ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਜਿਸਦੇ ਚੱਲਦੇ ਅਸਤੀਫ਼ਾ ਪ੍ਰਵਾਨ ਕਰਨ ਦੀ ਆਖ਼ਰੀ ਅਥਾਰਟੀ ਵੀ ਕੇਂਦਰ ਹੀ ਹੁੰਦਾ ਹੈ। ਪ੍ਰੰਤੂ ਕੇਂਦਰ ਨੇ ਕੁੱਝ ਮਾਮਲਿਆਂ ਵਿਚ ਕੇਂਦਰੀ ਸੇਵਾ ਵਾਲੇ ਅਧਿਕਾਰੀਆਂ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਅਧਿਕਾਰ ਸੂਬਾ ਸਰਕਾਰਾਂ ਨੂੰ ਦਿੱਤਾ ਹੋਇਆ ਹੈ।
ਛੁੱਟੀ ਵਾਲੇ ਦਿਨ ਖੁੱਲੇ ਸਕੂਲ ’ਚ ਬੱਚੇ ਲਿਜਾ ਰਹੀ ਸਕੂਲ ਬੱਸ ਪਲਟੀ, ਸੱਤ ਬੱਚਿਆਂ ਦੀ ਮੌਤ, ਦਰਜ਼ਨਾਂ ਜਖਮੀ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਸੂਬਾ ਸਰਕਾਰ ਕਿਸੇ IAS ਜਾਂ IPS ਅਧਿਕਾਰੀ ਦਾ ਅਸਤੀਫ਼ਾ ਪ੍ਰਵਾਨ ਨਹੀਂ ਕਰਦੀ ਤਾਂ ਅੱਗੇ ਕੀ ਹੋ ਸਕਦਾ ਹੈ? ਕੁੱਝ ਸਾਬਕਾ ਸੀਨੀਅਰ IAS ਤੇ IPS ਅਧਿਕਾਰੀਆਂ ਦਾ ਕਹਿਣਾਂ ਹੈ ਕਿ ਅਜਿਹੀ ਹਾਲਾਤ ਵਿਚ ਖੁਦ ਕੇਂਦਰ ਸਬੰਧਤ ਅਧਿਕਾਰੀ ਤੋਂ ਅਸਤੀਫ਼ਾ ਮੰਗਵਾ ਕੇ ਸਬੰਧਤ ਸੂਬਾ ਸਰਕਾਰ ਦੇ ਮੁੱਖ ਸਕੱਤਰ ਨੂੰ ਨੋਟ ਲਗਾ ਕੇ ਅਸਤੀਫ਼ਾ ਮੰਨਜੂਰ ਕਰਨ ਦੀ ਫ਼ਾਈਲ ਭੇਜਣ ਲਈ ਤਾਕੀਦ ਕਰ ਸਕਦਾ ਹੈ ਤੇ ਅਜਿਹੀ ਹਾਲਾਤ ਵਿਚ ਸੂਬਾ ਸਰਕਾਰ ਉਸ ਉਪਰ ਰੋਕ ਨਹੀਂ ਲਗਾ ਸਕਦੀ। ਹੁਣ ਦੇਖਣਾ ਹੋਵੇਗਾ ਕਿ ਸੂਬੇ ਦੀ ਸਿਆਸਤ ਵਿਚ ਕੁੱਦਣ ਦਾ ਐਲਾਨ ਕਰਨ ਵਾਲੀ IAS ਅਧਿਕਾਰੀ ਪਰਮਪਾਲ ਕੌਰ ਮਲੂਕਾ ਦੇ ਕੇਸ ਨੂੰ ਕਿਸ ਤਰ੍ਹਾਂ ਨਿਪਟਿਆ ਜਾਂਦਾ ਹੈ, ਕਿਉਂਕਿ ਭਾਜਪਾ ਵਿਚ ਸਮੂਲੀਅਤ ਕਰਨ ਕਰਕੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਵੀ ਹੋ ਸਕਦੀਆਂ ਹਨ।
Share the post "ਮਲੂਕਾ ਦੀ ਨੂੰਹ ਦਾ ਹਾਲੇ ਅਸਤੀਫ਼ਾ ਨਹੀਂ ਹੋਇਆ ਸਵੀਕਾਰ, ਮੁੱਖ ਮੰਤਰੀ ਨੇ ਕੀਤੀ ਵੱਡੀ ਟਿੱਪਣੀ"