Chandigarh News: Punjab Vidhan Sabha ਦੇ ਅੱਜ ਆਖ਼ਰੀ ਦਿਨ ਵਿਧਾਨ ਸਭਾ ਹਾਲ ਦੇ ਅੰਦਰ ਹੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਾਂਗਰਸੀ ਤੇ ਆਪ ਵਿਧਾਇਕਾਂ ਵਿਚਕਾਰ ਧੱਕਾਮੁੱਕੀ ਹੋ ਗਈ। ਇਸ ਦੌਰਾਨ ਮਾਹੌਲ ਇਕਦਮ ਤਣਾਅਪੂਰਨ ਹੋ ਗਿਆ। ਇਹ ਸਾਰੀ ਕਾਰਵਾਈ ਮੀਡੀਆ ਦੇ ਸਾਹਮਣੇ ਹੋਇਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਦਨ ਦੇ ਹਾਲ ਵਿਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤੇ ਉਨ੍ਹਾਂ ਦੇ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਹਲਕਾ ਉੜਮੁੜ ਟਾਂਡਾ ਦੇ ਜਸਵੀਰ ਸਿੰਘ ਰਾਜਾ ਗਿੱਲ ਆਦਿ ਵੀ ਮੌਜੂਦ ਸਨ। ਇਸ ਦੌਰਾਨ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਹੱਥਾਂ ਵਿਚ ਪੋਸਟਰ ਚੁੱਕੀ ਉਥੇ ਪੁੱਜ ਗਏ।
ਇਸ ਮੌਕੇ ਕਾਂਗਰਸੀ ਵਿਧਾਇਕਾਂ ਵੱਲੋਂ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤੇ ਉਹ ਮਾਈਕ ‘ਤੇ ਸੰਬੋਧਨ ਕਰ ਰਹੇ ਕੁਲਦੀਪ ਸਿੰਘ ਧਾਲੀਵਾਲ ਦੇ ਆਸਪਾਸ ਖੜ੍ਹ ਗਏ, ਜਿੰਨ੍ਹਾਂ ਨੂੰ ਰੋਕਣ ਲਈ ਰਾਜਾ ਗਿੱਲ ਅੱਗੇ ਆਏ ਤੇ ਉਨ੍ਹਾਂ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਕਹਾਸੁਣੀ ਹੋ ਗਈ ਤੇ ਇਸ ਮੌਕੇ ਇੱਕ-ਦੂਜੇ ਦੇ ਕੂਹਣੀਆਂ ਵਜ਼ਦੀਆਂ ਵੀ ਨਜ਼ਰ ਆਈਆਂ। ਜਿਸਤੋਂ ਬਾਅਦ ਕਾਂਗਰਸੀ ਵਿਧਾਇਕ ਹੱਥਾਂ ਵਿਚ ਪੋਸਟਰ ਫ਼ੜ ਕੇ ਆਪ ਵਿਧਾਇਕਾਂ ਤੇ ਅੱਗੇ-ਪਿੱਛੇ ਤੇ ਖੱਬੇ-ਸੱਜੇ ਖੜ ਗਏ। ਇਸ ਮੌਕੇ ਪੁੱਜੀ ਸਰਬਜੀਤ ਮਾਣੂਕੇ ਵਿਚਾਲੇ ਦੀ ਵੀ ਸੁਖਪਾਲ ਖਹਿਰਾ ਤੇ ਪ੍ਰਗਟ ਸਿੰਘ ਨਾਲ ਤਿੱਖੀ ਨੌਕ-ਝੌਕ ਹੋਈ। ਬਾਅਦ ਵਿਚ ਇਹ ਮਾਮਲਾ ਵਿਧਾਨ ਸਭਾ ਦੇ ਅੰਦਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਚੁੱਕਿਆ ਵੀ ਗਿਆ ਤੇ ਉਨ੍ਹਾਂ ਸਪੀਕਰ ਕੋਲ ਕਾਂਗਰਸੀ ਵਿਧਾਇਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




