ਬਠਿੰਡਾ, 30 ਦਸੰਬਰ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਬੱਤ ਦੇ ਭਲੇ, ਸਮੂਹ ਪੰਜਾਬੀਆਂ ਦੀ ਭਲਾਈ ਅਤੇ ਚੜਦੀ ਕਲਾ ਲਈ ਬਠਿੰਡਾ ਦੇ ਬੱਸ ਸਟੈਂਡ ਉੱਪਰ ਨਵੇ ਸਾਲ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤਿੰਨ ਜਨਵਰੀ ਨੂੰ ਪਾਏ ਜਾਣਗੇ।
ਗੈਂਗਸਟਰ ਲਖਵੀਰ ਲੰਡਾ ਨੂੰ ਕੇਂਦਰ ਨੇ ਅੱਤਵਾਦੀ ਐਲਾਨਿਆਂ
ਅੱਜ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮਾਲਵਾ ਜੋਨ ਪ੍ਰਾਈਵੇਟ ਬੱਸ ਓਪਰੇਟਰਜ ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ ਅਤੇ ਪ੍ਰਧਾਨ ਬਠਿੰਡਾ ਬੱਸ ਓਪਰੇਟਰ ਯੂਨੀਅਨ ਹਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਇੱਕ ਜਨਵਰੀ 2024 ਨੂੰ ਨਵੇਂ ਸਾਲ ਮੌਕੇ ਸਵੇਰੇ 10 ਵਜੇ ਬੱਸ ਸਟੈਂਡ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਜਾਣਗੇ ਅਤੇ 3 ਜਨਵਰੀ ਬੁੱਧਵਾਰ ਨੂੰ ਸਵੇਰੇ 10:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਬਠਿੰਡਾ ਦੇ ਇਕ ਥਾਣੇ ਵਿਚ ਨੌਜਵਾਨ ਦੀ ਹੋਈ ਮੌਤ, ਪ੍ਰਵਾਰ ਵਲੋਂ ਪੁਲਿਸ ‘ਤੇ ਕੁੱਟਮਾਰ ਦੇ ਦੋਸ਼
ਉਹਨਾਂ ਦੱਸਿਆ ਕਿ ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਏਗਾ। ਉਨਾਂ ਸਮੂਹ ਜ਼ਿਲ੍ਹਾ ਵਾਸੀਆਂ ਤੇ ਟਰਾਂਸਪੋਰਟਰਾਂ ਨੂੰ ਇਸ ਮੌਕੇ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਤੇ ਖੇੜਿਆ ਭਰਪੂਰ ਰਹੇਗਾ, ਇਸਦੇ ਲਈ ਪ੍ਰਾਈਵੇਟ ਆਪਰੇਟਰਾਂ ਵੱਲੋਂ ਅਰਦਾਸ ਕੀਤੀ ਜਾਵੇਗੀ।
Share the post "ਪ੍ਰਾਈਵੇਟ ਬੱਸ ਓਪਰੇਟਰਾਂ ਵੱਲੋਂ ਨਵੇਂ ਸਾਲ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤਿੰਨ ਨੂੰ"