ਸਿੱਖਿਆ,ਸਾਹਿਤਕ, ਸਭਿਆਚਾਰ, ਖੇਡਾਂ ਅਤੇ ਸਮਾਜ ਸੇਵਾ ’ਚ ਰਿਹਾ ਵਿਸ਼ੇਸ਼ ਯੋਗਦਾਨ
ਮਾਨਸਾ 25 ਜਨਵਰੀ: ਪੰਜਾਬ ਸਰਕਾਰ ਵੱਲ੍ਹੋਂ ਭਲਕੇ 26 ਜਨਵਰੀ ਨੂੰ ਰਾਜ ਭਰ ’ਚ ਮਨਾਏ ਜਾ ਰਹੇ ਗਣਤੰਤਰ ਦਿਵਸ ਮੌਕੇ ਮਾਨਸਾ ਵਿਖੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਬ੍ਰਮ ਸ਼ੰਕਰ ਸ਼ਰਮਾ (ਜਿੰਪਾ)ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਅਦਾ ਕਰਨਗੇ। ਉਨ੍ਹਾਂ ਵੱਲ੍ਹੋਂ ਹੋਰਨਾਂ ਸਰਗਰਮੀਆਂ ਤੋਂ ਇਲਾਵਾ ਸਿੱਖਿਆ, ਸਾਹਿਤਕ, ਸਭਿਆਚਾਰ,ਖੇਡਾਂ ਅਤੇ ਸਮਾਜ ਸੇਵਾ ਖੇਤਰ ਚ ਨਿਭਾਏ ਜਾ ਰਹੇ ਯੋਗਦਾਨ ਲਈ ਸਿੱਖਿਆ ਵਿਕਾਸ ਮੰਚ ਮਾਨਸਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਹੋਏ ਥੋਕ ਵਿਚ ਤਬਾਦਲੇ
ਗਣਤੰਤਰ ਦਿਵਸ ਮੌਕੇ ਸਨਮਾਨਿਤ ਹੋਣ ਵਾਲੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਲਈ ਮਾਨਸਾ ਜ਼ਿਲ੍ਹੇ ਦੇ 250 ਨੰਨ੍ਹੇ ਖਿਡਾਰੀਆਂ ਲਈ ਟਰੈਕ ਸੂਟ,ਬੂਟ ਅਤੇ ਲੋੜੀਂਦਾ ਖੇਡ ਸਮਾਨ ਦਿੱਤਾ ਗਿਆ,ਜਿਸ ਉਪਰ ਤਿੰਨ ਲੱਖ ਰੁਪਏ ਖਰਚ ਆਏ। ਖਿਡਾਰੀਆਂ ਦੇ ਸਹਿਯੋਗ ਲਈ ਇਹ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ, ਪੰਜਾਬੀ ਸਭਿਆਚਾਰ ਦੀ ਤਰੱਕੀ ਲਈ ਹੋਰਨਾਂ ਸਮਾਗਮਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਕਰਵਾਏ ਗਏ ” ਮੇਲਾ ਟਿੱਬਿਆਂ ਦਾ” ਲਈ ਸਮੂਹ ਮੈਂਬਰਾਨ ਵੱਲ੍ਹੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅਤੇ ਵੱਖ-ਵੱਖ ਸਕੂਲਾਂ ਚ ਸਮਾਗਮ ਕਰਵਾਕੇ ਪੰਜਾਬੀ ਸਾਹਿਤ ਵੰਡਿਆ ਗਿਆ।
ਪੰਜਾਬੀ ਗਾਇਕ ਸਿੱਪੀ ਗਿੱਲ ਨਾਲ ਕੈਨੇਡਾ ‘ਚ ਵੱਡਾ ਹਾਦਸਾ
ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪ੍ਰਸਿੱਧ ਨਾਟਕਕਾਰ ਪ੍ਰੋ ਅਜਮੇਰ ਔਲਖ ਦੀ ਯਾਦ ’ ਚ ਸਕੂਲ-ਸਕੂਲ ਲਾਇਬਰੇਰੀਆਂ ਖੋਲ੍ਹਣ ਦੀ ਮੁਹਿੰਮ ਤਹਿਤ 20 ਦੇ ਕਰੀਬ ਸਕੂਲ ਲਾਇਬਰੇਰੀਆਂ ਖੋਲ੍ਹੀਆਂ ਗਈਆਂ। ਸਕੂਲਾਂ ਚ ਚੇਤਨਤਾ ਸੈਮੀਨਾਰ ਕਰਵਾਏ ਗਏ,ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਹਰ ਪੱਖੋਂ ਸਹਿਯੋਗ, ਖੂਨਦਾਨ ਕੈਂਪ,ਪੌਦੇ ਲਗਾਉਣ ਦੀ ਮੁਹਿੰਮ, ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਦੇ ਚੇਅਰਮੈਨ ਡਾ.ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਨਵੇਂ ਵਰ੍ਹੇ 2024 ਦੌਰਾਨ ਵੀ ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋਂ ਸਿੱਖਿਆ, ਸਾਹਿਤਕ, ਸਭਿਆਚਾਰ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ’ਚ ਸਰਗਰਮੀਆਂ ਨੂੰ ਜਾਰੀ ਰੱਖਿਆ ਜਾਵੇਗਾ।