ਬਠਿੰਡਾ, 16 ਅਗਸਤ: ਆਰਜੀ ਕਾਰ ਮੈਡੀਕਲ ਕਾਲਜ ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੀ ਘਿਨਾਉਣੀ ਕਾਰਵਾਈ ਵਿਰੁੱਧ ਅੱਜ ਸ਼ੁੱਕਰਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਡਾਕਟਰਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇੱਕ ਰੋਸ਼ ਮਾਰਚ ਵੀ ਕੱਢਿਆ ਗਿਆ, ਜੋ ਬੱਸ ਸਟੈਂਡ ਤੋਂ ਹੁੰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਵਿਖੇ ਮੰਗ ਪੱਤਰ ਨਾਲ ਸਮਾਪਤ ਹੋਇਆ। ਇਸ ਮੌਕੇ ਆਈਐਮਏ ਬਠਿੰਡਾ ਦੇ ਪ੍ਰਧਾਨ ਡਾਕਟਰ ਵਿਕਾਸ ਛਾਬੜਾ ਵੱਲੋਂ ਕਲਕੱਤਾ ਦੇ ਮੈਡੀਕਲ ਕਾਲਜ ਵਿਖੇ ਹੋਈ ਇਸ ਵਾਰਦਾਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਆਵਾਜ਼ ਉਠਾਈ। ਡਾਕਟਰ ਮੋਨਿਕਾ ਗੁਪਤਾ ਨੇ ਕਿਹਾ ਕਿ ਸਮਾਜ ਨੂੰ ਲੜਕਿਆਂ ਅਤੇ ਬੱਚਿਆਂ ਨੂੰ ਔਰਤਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਆਦਰ ਦੇ ਵਿਵਹਾਰ ਸਿਖਾਉਣ ਦੀ ਲੋੜ ਹੈ।
ਤਿੰਨ ਨਵੇਂ ਰਾਜ ਸੂਚਨਾ ਕਮਿਸ਼ਨਰਾਂ ਨੇ ਚੁੱਕੀ ਸਹੁੰ, ਰਾਜਭਵਨ ’ਚ ਹੋਇਆ ਸਮਾਗਮ
ਡਾਕਟਰ ਸੁਜਾਤਾ ਵੱਲੋਂ ਕਲਕੱਤਾ ਦੇ ਜੂਨੀਅਰ ਰੈਜੀਡੈਂਟਾਂ ਜੋ ਕਿ ਉਸ ਲੜਕੀ ਲਈ ਇਨਸਾਫ ਦੀ ਮੰਗ ਕਰਨ ਲਈ ਧਰਨੇ ਉੱਪਰ ਸਨ, ਦੇ ਉੱਪਰ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ, ਨਰਸਿੰਗ ਐਸੋਸੀਏਸ਼ਨ ਦੇ ਪਰਮਜੀਤ ਕੌਰ ਨੇ ਉੱਤਰਾਖੰਡ ਵਿਖੇ ਇੱਕ ਸਟਾਫ ਨਰਸ ਨਾਲ ਵਾਪਰੀ ਅਜਿਹੀ ਹੀ ਘਟਨਾ ਦਾ ਵੇਰਵਾ ਦਿੰਦੇ ਹੋਏ ਔਰਤਾਂ ਪ੍ਰਤੀ ਵੱਧ ਰਹੇ ਅੱਤਿਆਚਾਰਾਂ ਪ੍ਰਤੀ ਫਿਕਰਮੰਦੀ ਜਾਹਿਰ ਕੀਤੀ। ਪੈਰਾਮੈਡੀਕਲ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਔਰਤਾਂ ਪ੍ਰਤੀ ਉਨਾਂ ਦੇ ਕੰਮ ਵਾਲੀਆਂ ਥਾਵਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਪ੍ਰਤੀ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਦੀ ਮੰਗ ਰੱਖੀ। ਇਸ ਮੌਕੇ ਬੋਲਦੇ ਆਂ ਜਿਲਾ ਪ੍ਰਧਾਨ ਪੀਸੀਐਮਐਸਏ ਡਾਕਟਰ ਜਗਰੂਪ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰਕੇ ਸਖਤ ਸਜ਼ਾ ਦੇਣ ਸਬੰਧੀ ਅਤੇ ਪ੍ਰਦਰਸ਼ਨਕਾਰੀਆਂ ਉੱਪਰ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਅਤੇ ਪੀੜਤ ਨੂੰ ਇਨਸਾਫ ਦਬਾਉਣ ਦੀ ਮੰਗ ਕੀਤੀ।
ਪੰਜਾਬ ਦੇ ਚਾਰ ਹਲਕਿਆਂ ’ਚ ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ !
ਡਾਕਟਰ ਰਵੀ ਕਾਂਤ ਨੇ ਕਿਹਾ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਕਾਨੂੰਨ ਬਣਾਇਆ ਜਾਵੇ ਜਿਸ ਕਰਕੇ ਸਿਹਤ ਕਾਮਿਆਂ ਉੱਪਰ ਹੋ ਰਹੇ ਅਜਿਹੇ ਅੱਤਿਆਚਾਰਾਂ ਦੀਆਂ ਘਟਨਾਵਾਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਪੀਸੀਐਮ ਜਨਰਲ ਸਕੱਤਰ ਡਾਕਟਰ ਹਰਸ਼ਤ ਗੋਇਲ, ਡਾਕਟਰ ਗਰੀਸ਼, ਡਾਕਟਰ ਅੰਜਲੀ ਅਤੇ ਆਈਐਮਏ ਵੱਲੋਂ ਡਾਕਟਰ ਸ਼ਖਾਵਤ, ਡਾਕਟਰ ਵਿਤੂਲ ਗੁਪਤਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਜ਼ਿਲਾ ਬਠਿੰਡਾ ਪੀਸੀਐਮਐਸਏ ਦੇ ਉਪ ਪ੍ਰਧਾਨ ਡਾਕਟਰ ਸਤਪਾਲ ਨੇ ਪੰਜਾਬ ਸਰਕਾਰ ਤੋਂ ਵੀ ਸਰਕਾਰੀ ਹਸਪਤਾਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਰੱਖੀ ।ਇਸ ਰੋਸ ਮਾਰਚ ਦੌਰਾਨ ਪੈਰਾ ਮੈਡੀਕਲ ਯੂਨੀਅਨ, ਦਰਜਾ ਚਾਰ ਯੂਨੀਅਨ, ਸਟਾਫ ਨਰਸ ਯੂਨੀਅਨ, ਸਫਾਈ ਸੇਵਕ ਯੂਨੀਅਨ, ਅਤੇ ਡੈਮੋਕਰੇਟਿਕ ਟੀਚਰ ਫਰੰਟ, ਜਹੂਰੀ ਅਧਿਕਾਰ ਸਭਾ, ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਡਾਕਟਰਾਂ ਤੋਂ ਇਲਾਵਾ ਮੈਡੀਕਲ ਨਰਸਿੰਗ ਸਟੂਡੈਂਟ ਨੇ ਵੀ ਹਿੱਸਾ ਲਿਆ।
ਛੱਤੀਸਗੜ੍ਹ ‘ਚ ਕੋਇਲਾ ਵਪਾਰੀ ’ਤੇ ਫ਼ਾਈਰਿੰਗ ਕਰਨ ਵਾਲਾ ਲਾਰੈਂਸ ਗੈਂਗ ਦਾ ਗੁਰਗਾ ਨਜਾਇਜ ਹਥਿਆਰ ਸਹਿਤ ਕਾਬੂ
ਬਠਿੰਡਾ ਤੋਂ ਇਲਾਵਾ ਅੱਜ ਦੇ ਦਿਨ ਰਾਮਪੁਰਾ ਵਿਖੇ ਡਾਕਟਰ ਬਿਕਰਮਜੀਤ, ਤਲਵੰਡੀ ਵਿਖੇ ਡਾਕਟਰ ਸੰਜੀਵ ਗਰਗ, ਡਿਸਪੈਂਸਰੀ ਚਾਰਾਂ ਦਾ ਸੰਗਤ ਵਿਖੇ ਡਾਕਟਰ ਰਜਿੰਦਰ ਕੁਮਾਰ, ਈਐਸਆਈ ਡਿਸਪੈਂਸਰੀਆਂ ਡਾਕਟਰ ਸਤਪਾਲ, ਕੋਨਿਆਣਾ ਡਾਕਟਰ ਸ਼ੈਰੀਕਰ, ਨਥਾਣਾ ਡਾਕਟਰ ਸਤਵਿੰਦਰ, ਭੁੱਚੋ ਡਾਕਟਰ ਸਰਬਜੀਤ ਕੌਰ, ਭਗਤਾ ਡਾਕਟਰ ਹਰਪਾਲ ਸਿੰਘ, ਵਾਲਿਆਂ ਲਈ ਡਾਕਟਰ ਕਮਲਜੀਤ, ਘੁੱਦਾ ਵਿਖੇ ਡਾਕਟਰ ਵਿਕਾਸ ਨੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸ ਸਮੇਂ ਸਿਵਲ ਹਸਪਤਾਲ ਦੇ ਨਾਲ ਨਾਲ ਈਐਸਆਈ ਡਿਸਪੈਂਸਰੀਆਂ ਵਿਖੇ ਵੀ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲਾ ਪੀਸੀਐਮਐਸਏ ਦੇ ਪੈਟਰਨ ਡਾਕਟਰ ਗੁਰਮੇਲ ਸਿੰਘ ਨੇ ਸਮੂਹ ਭਰਾਤਰੀ ਜਥੇਬੰਦੀਆਂ ਦਾ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ, ਤੇ ਪੰਜਾਬ ਸਰਕਾਰ ਤੋਂ ਵੀ ਸਰਕਾਰੀ ਹਸਪਤਾਲਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਦੀ ਮੰਗ ਰੱਖੀ।