spot_img
spot_img

ਛੱਤੀਸਗੜ੍ਹ ‘ਚ ਕੋਇਲਾ ਵਪਾਰੀ ’ਤੇ ਫ਼ਾਈਰਿੰਗ ਕਰਨ ਵਾਲਾ ਲਾਰੈਂਸ ਗੈਂਗ ਦਾ ਗੁਰਗਾ ਨਜਾਇਜ ਹਥਿਆਰ ਸਹਿਤ ਕਾਬੂ

Date:

spot_img

ਬਠਿੰਡਾ, 16 ਅਗਸਤ: ਬਠਿੰਡਾ ਦੀ ਕਾਊਟਰ ਇੰਟੈਲੀਜੈਂਸੀ ਟੀਮ ਵੱਲੋਂ ਬੀਤੇ ਕੱਲ ਲਾਰੈਂਸ ਬਿਸਨੋਈ ਗੈਂਗ ਦੇ ਇੱਗ ਗੁਰਗੇ ਨੂੰ ਨਜਾਇਜ ਹਥਿਆਰ ਸਹਿਤ ਕਾਬੂ ਕੀਤਾ ਗਿਆ। ਜ਼ਿਲ੍ਹਾ ਮਾਨਸਾ ਨਾਲ ਸਬੰਧਤ ਸਾਗਰ ਨਾਂ ਦੇ ਇਸ ਗੁਰਗੇ ਉਪਰ ਆਪਣੇ ਇੱਕ ਸਾਥੀ ਨਾਲ ਮਿਲਕੇ ਕੁੱਝ ਦਿਨ ਪਹਿਲਾਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਤੇਲੀ ਬਾਂਧਾ ਇਲਾਕੇ ’ਚ ਇੱਕ ਕੋਇਲਾ ਕਾਰੋਬਾਰੀ ਦੇ ਟਿਕਾਣੇ ’ਤੇ ਗੋਲੀਬਾਰੀ ਕੀਤੀ ਸੀ। ਇਸ ਇਲਾਕੇ ’ਚ ਸਾਗਰ ਅਮਨ ਸਾਹੂ ਗੈਂਗ ਦੇ ਨਾਲ ਕੰਮ ਕਰਦਾ ਹੈ,ਜੋਕਿ ਲਾਰੈਂਸ ਬਿਸਨੋਈ ਗੈਂਗ ਦਾ ਹੀ ਹਿੱਸਾ ਹੈ।

ਪੰਜਾਬ ਦੇ ਚਾਰ ਹਲਕਿਆਂ ’ਚ ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ !

ਪੁਲਿਸ ਸੂੁਤਰਾਂ ਨੇ ਦਸਿਆ ਕਿ ਛੱਤੀਸਗੜ੍ਹ ’ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮੁਲਜਮ ਵਾਪਸ ਪੰਜਾਬ ਆ ਗਿਆ ਸੀ। ਇਸ ਦੌਰਾਨ ਹੁਣ ਕਿਸੇ ਹੋਰ ਟਾਰਗੇਟ ਦੀ ਭਾਲ ਵਿਚ ਸੀ ਪ੍ਰੰਤੂ ਇਸਤੋਂ ਪਹਿਲਾਂ ਹੀ ਏਆਈਜੀ ਅਵਨੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਠਿੰਡਾ ਕਾਊਂਟਰ ਇੰਟੈਲੀਜੈਂਸੀ ਦੇ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਮੁਖਬਰੀ ਮਿਲਣ ‘ਤੇ ਇਸਨੂੰ ਚੁੱਕ ਲਿਆ ਗਿਆ। ਸੂਚਨਾ ਮੁਤਾਬਕ ਇਸਦੇ ਕੋਲੋਂ ਇੱਕ ਨਜਾਇਜ਼ ਪਿਸਤੌਲ ਵੀ ਬਰਾਮਦ ਹੋਇਆ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਬਠਿੰਡਾ ‘ਚ ਟਰੈਕਟਰ ‘ਤੇ ਗਾਣੇ ਨੂੰ ਲੈ ਕੇ ਹੋਏ ਵਿਵਾਦ ‘ਚ ਨੌਜਵਾਨ ਦਾ ਕ*ਤ*ਲ

Bathinda News: ਬਠਿੰਡਾ ਜਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ...