ਬਠਿੰਡਾ, 26 ਮਾਰਚ: ਐੱਸ.ਐੱਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿੱਚ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਐਥਲੈਟਿਕ ਮੀਟ ਦੌਰਾਨ ਕਾਲਜ ਦੇ ਬੀ.ਏ ਭਾਗ ਤੀਜਾ ਦੇ ਵਿਦਿਆਰਥੀ ਉਦੈ ਸਹਾਰਨ (ਕਪਤਾਨ ਭਾਰਤੀ ਕ੍ਰਿਕਟ ਟੀਮ ਅੰਡਰ-19) ਅਤੇ ਉਹਨਾਂ ਦੇ ਪਿਤਾ ਡਾ. ਸੰਜੀਵ ਸਹਾਰਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਇਸ ਐਥਲੈਟਿਕ ਮੀਟ ਦਾ ਉਦਘਾਟਨ ਕਾਲਜ ਸਕੱਤਰ ਪਰਦੀਪ ਮੰਗਲਾ ਅਤੇ ਡਾਇਰੈਕਟਰ ਪ੍ਰੋ.ਐਨ.ਕੇ.ਗੋਸਾਈਂ ਨੇ ਝੰਡਾ ਲਹਿਰਾ ਕੇ ਅਤੇ ਰੰਗ-ਬਰੰਗੇ ਗੁਬਾਰੇ ਛੱਡ ਕੇ ਕੀਤਾ।
ਪ੍ਰੋ. ਜਸਮੀਤ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਪ੍ਰੇਮ ਨਾਥ ਨੇ ਪਹਿਲਾ ਸਥਾਨ ਅਤੇ ਹਰਦੀਪ ਸਿੰਘ ਨੇ ਦੂਜਾ ਸਥਾਨ, 200 ਮੀਟਰ ਦੌੜ ਵਿੱਚ ਨਿਰਮਲ ਸਿੰਘ ਨੇ ਪਹਿਲਾ ਅਤੇ ਪ੍ਰਭਜੋਤ ਸਿੰਘ ਨੇ ਦੂਜਾ ਸਥਾਨ, 400 ਮੀਟਰ ਦੌੜ ਵਿੱਚ ਰਾਧੇ ਸ਼ਾਮ ਨੇ ਪਹਿਲਾ ਅਤੇ ਨਵਦੀਪ ਸਿੰਘ ਨੇ ਦੂਜਾ, 400 ਮੀਟਰ ਰਿਲੇਅ ਦੌੜ ਵਿੱਚ ਖੁਸ਼ਪ੍ਰੀਤ, ਨਿਰਮਲ, ਪ੍ਰੇਮ ਨਾਥ ਅਤੇ ਪ੍ਰਭਜੋਤ ਦੀ ਟੀਮ ਨੇ ਪਹਿਲਾ ਸਥਾਨ ਅਤੇ ਲੰਮੀ ਛਾਲ ਵਿੱਚ ਰਾਧੇ ਸ਼ਾਮ ਨੇ ਪਹਿਲਾ ਅਤੇ ਪ੍ਰੇਮ ਨਾਥ ਨੇ ਕ੍ਰਮਵਾਰ ਦੂਜਾ ਸਥਾਨ ਹਾਸਿਲ ਕੀਤਾ।ਲੜਕੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਹਰਬਿੰਦਰ ਕੌਰ ਨੇ ਪਹਿਲਾ ਅਤੇ ਸਨੇਹਾ ਨੇ ਦੂਜਾ, 200 ਮੀਟਰ ਦੌੜ ਵਿੱਚ ਮਨਦੀਪ ਕੌਰ ਨੇ ਪਹਿਲਾ ਅਤੇ ਖੁਸ਼ਦੀਪ ਕੌਰ ਨੇ ਦੂਜਾ, 400 ਮੀਟਰ ਰਿਲੇਅ ਦੌੜ ਵਿੱਚ ਮਨਦੀਪ ਕੌਰ, ਅਮਨਦੀਪ ਕੌਰ, ਸਿਮਰਨ ਅਤੇ ਤਾਨੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਲੋਕ ਸਭਾ ਚੋਣਾਂ 24: ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਹੋਵੇਗੀ ਕੈਮਰਿਆਂ ਰਾਹੀਂ ਨਿਗਰਾਨੀ
ਇਸੇ ਤਰ੍ਹਾਂ 3 ਲੈਗ ਦੌੜ ਵਿੱਚ ਮਨੀਸ਼ਾ ਅਤੇ ਸਨੇਹਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਮਟਕਾ ਦੌੜ ਵਿੱਚ ਖੁਸ਼ਦੀਪ ਕੌਰ ਨੇ ਪਹਿਲਾ ਅਤੇ ਜਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਸਲਾਨਾ ਐਥਲੈਟਿਕ ਮੀਟ ਵਿੱਚ ਪ੍ਰੇਮ ਨਾਥ ਅਤੇ ਮਨਦੀਪ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਕਾਲਜ ਮੈਨੇਜਮੈਂਟ ਦੁਆਰਾ ਉਦੈ ਸਹਾਰਨ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸ਼ਾਮ ਦੇ ਸ਼ੈਸ਼ਨ ਵਿੱਚ ਐਸ.ਐਸ.ਡੀ. ਸਭਾ ਦੇ ਪ੍ਰਧਾਨ ਐਡਵੋਕੇਟ ਅਭੈ ਸਿੰਗਲਾ, ਸਰਪ੍ਰਸਤ ਐਡਵੋਕੇਟ ਰਾਜੀਵ ਗੁਪਤਾ, ਉਪ ਪ੍ਰਧਾਨ ਕੇ.ਕੇ.ਅਗਰਵਾਲ ਅਤੇ ਜਰਨਲ ਸੈਕਟਰੀ ਐਡਵੋਕੇਟ ਅਨਿਲ ਗੁਪਤਾ ਜੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ। ਕਾਲਜ ਪ੍ਰਧਾਨ ਇੰਜ. ਭੂਸ਼ਣ ਕੁਮਾਰ ਜਿੰਦਲ ਵੱਲੋਂ ਮਹਿਮਾਨਾ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਐਥਲੈਟਿਕ ਮੀਟ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਡਾ. ਪਵਨਦੀਪ ਕੌਰ ਅਤੇ ਡਾ. ਕਿਰਨਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ।