ਫਿਰੋਜ਼ਪੁਰ, 11 ਨਵੰਬਰ : ਸਥਾਨਿਕ ਐਸ.ਬੀ.ਐਸ ਸਟੇਟ ਯੂਨੀਵਰਸਿਟੀ ਵਿੱਚ ਕੈਂਪਸ ਦੇ ਰੈਡ ਰਿਬਨ ਕਲੱਬਾਂ ਵੱਲੋਂ ਲਾਇਨ ਕਲੱਬ ਫ਼ਿਰੋਜ਼ਪੁਰ ਸਤਲੁਜ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸਟਾਫ਼ ਤੇ ਵਿਦਿਆਰਥੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ। ਖੂਨ ਦਾਨ ਕੈਂਪ ਦਾ ਮੁੱਖ ਮੰਤਵ ਡੇਂਗੂ ਬੁਖਾਰ ਦੇ ਫੈਲਿਆ ਹੋਣ ਕਾਰਨ, ਖ਼ੂਨ ਦੀ ਲੋੜ ਹੋਣਾ ਸੀ। ਇਸ ਕੈਂਪ ਚ ਸਿਵਲ ਹਸਪਤਾਲ ਤੋਂ ਡਾ. ਦਿਸਵਨ ਬਾਜਵਾ ਦੀ ਟੀਮ ਵਲੋਂ 35 ਯੂਨਿਟ ਖੂਨ ਇਕੱਤਰ ਕੀਤੇ ਗਏ।
ਇਹ ਵੀ ਪੜ੍ਹੋਨਿਆਂਇਕ ਕੰਪਲੈਕਸ ਦੀ ਉਸਾਰੀ ’ਚ ਸਰਕਾਰੀ ਫੰਡਾਂ ‘ਚ ਗਬਨ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਠੇਕੇਦਾਰ ਗ੍ਰਿਫ਼ਤਾਰ
ਇਸ ਮੌਕੇ ਯੂਥ ਸਰਵਿਸਿਜ਼ ਵਿਭਾਗ ਦੇ ਸਹਾਇਕ ਡਾਇਰੇਕਟਰ ਜਸਪਾਲ ਸਿੰਘ ਦੇ ਨਾਲ ਸਾਬਕਾ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਵਿਭਾਗ ਜਗਜੀਤ ਸਿੰਘ ਚਾਹਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਖ਼ੂਨ ਦਾਨ ਵੀ ਕੀਤਾ। ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ ਸੁਸ਼ੀਲ ਮਿੱਤਲ ਤੇ ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਵਲੋਂ ਖ਼ੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਤੇ ਸਟਾਫ਼ ਦੀ ਇਸ ਅਨੇਕ ਕੰਮ ਲਈ ਸ਼ਲਾਘਾ ਕੀਤੀ ਗਈ ਤੇ ਅੱਗੇ ਤੋਂ ਵੀ ਅਜਿਹੇ ਕੈਂਪ ਲਗਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋਮੰਦਭਾਗੀ ਖ਼ਬਰ:ਵਿਦਾਈ ਵੇਲੇ ਕੱਢੇ ਹਵਾਈ ਫ਼ਾਈਰ ਕਾਰਨ ‘ਲਾੜੀ’ ਸਹੁਰੇ ਘਰ ਤੋਂ ਪਹਿਲਾਂ ‘ਹਸਪਤਾਲ’ ਪੁੱਜੀ
ਉਨ੍ਹਾਂ ਲਾਇਨ ਕਲੱਬ ਫ਼ਿਰੋਜ਼ਪੁਰ ਸਤਲੁੱਜ ਦੇ ਪ੍ਰਧਾਨ ਪਰਮੋਦ ਅੱਗਰਵਾਲ ਸਕੱਤਰ ਨਿਤਿਨ ਅੱਗਰਵਾਲ ਵਲੋਂ ਦਿੱਤੇ ਸਹਿਯੋਗ ਦੀ ਭਰਭੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਰੈਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ, ਨੋਡਲ ਅਫ਼ਸਰ ਤੇ ਪੀ.ਆਰ.ਓ ਯਸ਼ਪਾਲ, ਨੋਡਲ ਅਫ਼ਸਰ ਜਗਦੀਪ ਸਿੰਘ ਮਾਂਗਟ, ਨੋਡਲ ਅਫ਼ਸਰ ਗੁਰਜੀਵਨ ਸਿੰਘ, ਐਨ.ਐਸ.ਐਸ ਪ੍ਰੋਗ੍ਰਾਮ ਅਫ਼ਸਰ ਜਸਵੀਰ ਚੰਦ, ਹੈਲਥ ਸੈਂਟਰ ਇੰਚਾਰਜ ਮਾਧਵ ਗੋਪਾਲ ਤੇ ਕਮਲ ਭੱਟੀ , ਵਿਦਿਆਰਥੀ ਤੁਸ਼ਾਰ ਅੱਗਰਵਾਲ ਤੇ ਮੁਨੀਸ਼ ਕੁਮਾਰ ਹਾਜ਼ਰ ਸਨ।