ਬਠਿੰਡਾ, 15 ਅਪ੍ਰੈਲ(ਮਨਦੀਪ ਸਿੰਘ ): ਸਥਾਨਕ ਐਸਐਸਡੀ ਗਰਲਜ਼ ਕਾਲਜ ਵਿਖੇ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਸੋਮਵਾਰ ਨੂੰ Writing Quality Research Paper without Plagiaris ਵਿਸ਼ੇ ਉੱਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਅਧਿਆਪਕ ਵਿਕਾਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਅਧਿਆਪਕਾਂ ਦੁਆਰਾ ਲਿਖੇ ਜਾ ਰਹੇ ਖੋਜ ਪੱਤਰਾਂ ਦਾ ਗੁਣਵੱਤਾ ਨੂੰ ਵਧਾਉਣਾ ਸੀ । ਐਫਡੀਪੀ ਦੇ ਮੁੱਖ ਬੁਲਾਰੇ ਡਾ. ਵਿਕਾਸਦੀਪ ਬਿਜ਼ਨਸ ਸਟੱਡੀਜ਼ ਵਿਭਾਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਰਹੇ ।FDP ਵਿੱਚ SSD ਗਰਲਜ਼ ਕਾਲਜ ਅਤੇ ਮਹਿਲਾ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ ।FDP ਇੰਟਰਐਕਟਿਵ ਸੈਸ਼ਨ ਦੇ ਰੂਪ ਵਿੱਚ ਸੀ ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਨਿਭਾਈ ਖਾਲਸਾ ਸਾਜਨਾ ਦਿਵਸ ਮੌਕੇ ਸਿੱਖਿਆ ਜਾਗਰੂਕਤਾ ਅਤੇ ਮੁੱਢਲੀ ਸਹਾਇਤਾ ਕੈਂਪ ਦੀ ਸੇਵਾ
ਮੁੱਖ ਬੁਲਾਰੇ ਵੱਲੋਂ ਸਾਰੇ ਸਵਾਲਾਂ ਦੇ ਜਵਾਬ ਤਸੱਲੀਬਖ਼ਸ ਦਿੱਤੇ ਗਏ । ਐਡਵੋਕੇਟ ਸੰਜੇ ਗੋਇਲ ਪ੍ਰਧਾਨ ਅਤੇ ਵਿਕਾਸ ਗਰਗ ਜਨਰਲ ਸਕੱਤਰ ਨੇ ਐਫ.ਡੀ.ਪੀ. ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਡਾ. ਨੀਰੂ ਗਰਗ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਵਿਕਾਸਦੀਪ ਦੁਆਰਾ ਸਾਂਝੀ ਕੀਤੀ ਗਈ ਮੁਹਾਰਤ ਸੱਚਮੁੱਚ ਹੀ ਫੈਕਲਟੀ ਨੂੰ ਸਾਹਿਤਕ ਚੋਰੀ ਤੋਂ ਬਿਨਾਂ ਮਿਆਰੀ ਖੋਜ ਪੱਤਰ ਲਿਖਣ ਵਿੱਚ ਮਦਦ ਕਰੇਗੀ । ਉਹਨਾਂ ਨੇ ਐਫਡੀਪੀ ਦੇ ਆਯੋਜਨ ਲਈ ਕਾਲਜ ਦੇ ਡਾ. ਆਸ਼ਾ ਸਿੰਗਲਾ, ਡਾ. ਅੰਜੂ ਗਰਗ, ਸ਼੍ਰੀਮਤੀ ਭਾਵਨਾ, ਸ਼੍ਰੀਮਤੀ ਰੋਮੀ ਤੁਲੀ, ਸ਼੍ਰੀਮਤੀ ਨੇਹਾ ਭੰਡਾਰੀ ਅਤੇ ਸ਼੍ਰੀਮਤੀ ਗੁਰਮਿੰਦਰ ਜੀਤ ਕੌਰ (ਰਿਸਰਚ ਐਂਡ ਡਿਵੈਲਪਮੈਂਟ ਸੈੱਲ) ਦੇ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ।