Punjabi Khabarsaar
ਖੇਡ ਜਗਤ

ਸਿਲਵਰ ਓਕਸ ਸਕੂਲ ’ਚ ਫੁੱਟਬਾਲ ਟਰੇਨਿੰਗ ਕੈਂਪ ਦਾ ਆਯੋਜਨ

ਬਠਿੰਡਾ, 25 ਸਤੰਬਰ: ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵੱਲੋਂ ਇਕਸੁਰਤਾ ਅਤੇ ਸਿਹਤਮੰਦ ਨੂੰ ਵਿਕਸਿਤ ਕਰਨ ਲਈ ਅੰਡਰ-11 ਅੰਤਰ-ਸਕੂਲ ਦਸ ਦਿਨਾਂ ਲਈ ਫੁੱਟਬਾਲ ਟਰੇਨਿੰਗ ਕੈਂਪ ਸ਼ੁਰੂ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਹਿੰਦਰਪਾਲ ਸਿੰਘ ਡਿਪਟੀ ਡੀ.ਈ.ਓ., ਅਵਤਾਰ ਸਿੰਘ ਸੀ.ਐਚ.ਟੀ. ਨਰੂਆਣਾ ਅਤੇ ਗੁਰਪ੍ਰੀਤ ਸਿੰਘ ਖੇਡ ਅਫ਼ਸਰ ਅਤੇ ਸਕੂਲ ਦੇ ਮੁੱਖ ਅਧਿਆਪਕਾ ਮਿਸ. ਰਵਿੰਦਰ ਸਰਾਂ ਦੁਆਰਾ ਇਸ ਟਰੇਨਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਟਰੇਨਿੰਗ ਕੈਂਪ ਵਿੱਚ ਕੁੱਲ 20 ਲੜਕੇ ਅਤੇ 20 ਲੜਕੀਆਂ ਸ਼ਾਮਲ ਹੋਈਆਂ। ਜੇਤੂ ਟੀਮ ਜ਼ਿਲ੍ਹਾ ਪੱਧਰ ਲਈ ਕੁਆਲੀਫਾਈ ਕਰੇਗੀ।ਟੀਮਾਂ ਦੀ ਜਾਣ-ਪਛਾਣ ਤੋਂ ਬਾਅਦ ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਇੱਕ ਚੰਗੇ ਖਿਡਾਰੀ ਵਜੋਂ ਆਪਣੀ ਸੱਚੀ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕੀਤਾ।

 

Related posts

ਖੇਡ ਵਿਭਾਗ ਵਿਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ – ਗੁਰਮੀਤ ਸਿੰਘ ਮੀਤ ਹੇਅਰ

punjabusernewssite

ਪੀਸੀਏ ਪ੍ਰਧਾਨ ਨੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਵਿੱਚ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ

punjabusernewssite

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

punjabusernewssite