ਬਠਿੰਡਾ, 3 ਫ਼ਰਵਰੀ: ਬੀਸੀਐੱਲ ਇੰਡਸਟਰੀਜ਼ ਲਿਮਟਿਡ ਬਠਿੰਡਾ ਦੇ ਪਿੰਡ ਮਛਾਣਾ ਵਿਖੇ ਸਥਿਤ ਡਿਸਟਿਲਰੀ ਯੂਨਿਟ ਵਿਖੇ ਇਕ ਰੌਜ਼ਾ ਸੇਫਟੀ ਟ੍ਰੈਨਿੰਗ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਜਿਸ ਦੀ ਅਗਵਾਈ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ ਵੱਲੋਂ ਕੀਤੀ ਗਈ। ਇਸ ਮੌਕੇ ਵਰਕਰਾਂ ਨੂੰ ਸੁਰੱਖਿਆ ਦੇ ਵੱਖ ਵੱਖ ਪਹਿਲੂਆਂ ਤੋਂ ਜਾਣੂੰ ਕਰਵਾਇਆ ਅਤੇ ਇਕ ਉਦਯੋਗਿਕ ਇਕਾਈ ’ਚ ਅਸੀਂ ਕਿਵੇ ਸੁਰੱਖਿਅਤ ਰਹਿ ਸਕਦੇ ਹਾਂ ਉਸ ਸਬੰਧੀ ਵੀ ਵਿਸ਼ਥਾਰ ’ਚ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ’ਚ ਜਿਥੇ ਫੈਕਟਰੀ ਟੈ੍ਰਨਿੰਗ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਦੀ ਟੀਮ ਵੀ ਵਿਸ਼ੇਸ਼ ਤੌਰ ’ਤੇ ਪਹੁੰਚੀ ਹੋਈ ਸੀ।
Big Breaking: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ ਅਸਤੀਫਾ
ਪ੍ਰੋਗਰਾਮ ਦੌਰਾਨ ਡਿਸਟਿਲਰੀ ਯੂਨਿਟ ਦੇ 50 ਦੇ ਕਰੀਬ ਅਧਿਕਾਰੀਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਵਿਸ਼ੇਸ਼ ਟੈ੍ਰਨਿੰਗ ਪ੍ਰੋਗਰਾਮ ਦਾ ਹਿੱਸਾ ਬਣਨ ਵਾਲੇ ਅਧਿਕਾਰੀਆਂ ਅਤੇ ਵਰਕਰਾਂ ਨੂੰ ਡਿਪਟੀ ਡਾਇਰੈਕਟਰ ਫੈਕਟਰੀ ਵੱਲੋਂ ਸਾਰਟੀਫਿਕੇਟ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਬੀਸੀਐੱਲ ਇੰਡਸਟਰੀਜ਼ ਦੇ ਸੀਨੀਅਰ ਜੀ.ਐੱਮ ਐੱਸ ਐੱਸ ਸੰਧੂ ਵੱਲੋਂ ਅਧਿਕਾਰੀਆਂ ਨੂੰ ਜੀ ਆਇਆ ਨੂੰ ਕਿਹਾ। ਇਸ ਮੌਕੇ ਡਿਪਟੀ ਚੀਫ਼ ਵਾਰਡਨ ਸਿਵਲ ਡਿਫੈਂਸ ਨਰਿੰਦਰ ਬੱਸੀ ਹੋਰਾਂ ਵੱਲੋਂ ਏਡਜ਼ ਅਤੇ ਹੋਰ ਸਮਾਜਿਕ ਸੁਰੱਖਿਆ ਸਬੰਧੀ ਵੀ ਵਰਕਰਾਂ ਨੂੰ ਜਾਰਗੂਕ ਕੀਤਾ ਗਿਆ।
ਮਰ ਕੇ ਜਿਉਂਦੀ ਹੋਈ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ!
ਪ੍ਰੋਗਰਾਮ ਦੌਰਾਨ ਸੇਫਟੀ ਅਫਸਰ ਦਵਿੰਦਰ ਪਾਲ ਵੱਲੋਂ ਵੀ ਆਪਣੇ ਵਿਚਾਰ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ’ਚ ਇਸ ’ਚ ਸ਼ਾਮਲ ਹੋਣ ਵਾਲੇ ਸਾਰੇ ਵਰਕਰਾਂ ਅਤੇ ਅਧਿਕਾਰੀਆਂ ਨੂੰ ਸਬੰਧਤ ਸੇਫਟੀ ਟੈ੍ਰਨਿੰਗ ਵਿਭਾਗ ਵੱਲੋਂ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਸੀਨੀਅਰ ਜੀਐੱਮ ਐੱਸ ਐੱਸ ਸੰਧੂ, ਸੀਨੀਅਰ ਜੀਐੱਮ ਰਵਿੰਦਰਾ ਕੁਮਾਰ, ਜੀਐੱਮ ਪਾਵਰ ਪਲਾਂਟ ਲਖਵਿੰਦਰ ਸਿੰਘ ਵੱਲੋਂ ਬਾਹਰੋਂ ਆਏ ਹੋਏ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਇਥੇ ਪਹੁੰਚਣ ’ਤੇ ਧੰਨਵਾਦ ਕੀਤਾ।
Share the post "ਬੀਸੀਐੱਲ ਦੇ ਡਿਸਟਿਲਰੀ ਯੂਨਿਟ ਵਿਖੇ ਇਕ ਰੌਜ਼ਾ ਸੇਫਟੀ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ"