ਤਲਵੰਡੀ ਸਾਬੋ, 3 ਸਤੰਬਰ : ਪਹਿਲੇ ਸੈਸ਼ਨ ਦੇ ਵਿਦਿਆਰਥੀਆਂ ਨੂੰ ਪ੍ਰਬੰਧਨ, ਪ੍ਰੀਖਿਆਵਾਂ, ਅਕਾਦਮਿਕ ਨਿਯਮਾਂ, ਸਹੂਲਤਾਂ, ਹੋਸਟਲ ਅਤੇ ਵਰਸਿਟੀ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੰਬੰਧਿਤ ਪ੍ਰਕਿਰਿਆਵਾਂ ਨਾਲ ਰਾਬਤਾ ਕਰਵਾਉਣ ਦੇ ਮੰਤਵ ਲਈ ਜੀ.ਕੇ.ਯੂ. ਦੇ ਆਡੀਟੋਰੀਅਮ ਵਿਖੇ ਮੁੱਖ ਮਹਿਮਾਨ ਪ੍ਰੋ.(ਡਾ.) ਐਸ.ਕੇ.ਬਾਵਾ ਵੱਲੋਂ ਓਰੀਅਨਟੇਸ਼ਨ ਪ੍ਰੋਗਰਾਮ “ਦੀਕਸ਼ਾਰੰਭ”ਸਮਾਰੋਹ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾ. ਬਾਵਾ ਨੇ ਵਿਦਿਆਰਥੀਆਂ ਨੂੰ ਵਰਸਿਟੀ ਵੱਲੋਂ ਲਾਗੂ ਕੀਤੀ ਗਈ ਸਿੱਖਿਆ ਨੀਤੀ 2020 ਅਨੁਸਾਰ ਸ਼ੁਰੂ ਕੀਤੇ ਗਏ ਕੋਰਸਾਂ ਸੰਬੰਧੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਜੀ.ਕੇ.ਯੂ. ਵਿਖੇ ਪੜ੍ਹੋ, ਕਮਾਓ ਅਤੇ ਉੱਤਮ ਸਮਾਜ ਦੇ ਨਿਰਮਾਣ ਵਿੱਚ ਜੁੱਟ ਜਾਓ ਦੇ ਫਲਸਫ਼ੇ ਨੂੰ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਕਿਹਾ।
ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਵੱਡੀ ਸੌਗਾਤ, ਰਜਿਸਟਰੀ ਲਈ ਪੰਜਾਬ ਵਿਚ NOC ਦੀ ਸ਼ਰਤ ਖਤਮ
ਉਨ੍ਹਾਂ ਵਰਸਿਟੀ ਦੀਆਂ ਪ੍ਰਾਪਤੀਆਂ ਵਿਸ਼ੇਸ਼ ਤੌਰ ਤੇ ਡਾਇਰੈਕਟੋਰੇਟ ਆਫ਼ ਸਪੋਰਟਸ ਵੱਲੋਂ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਮਾਰੀਆਂ ਮੱਲ੍ਹਾਂ ਦਾ ਜ਼ਿਕਰ ਕਰਦਿਆਂ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।ਡਾ. ਪੀਯੂਸ਼ ਵਰਮਾ, ਰਜਿਸਟਰਾਰ ਨੇ ਆਪਣੇ ਸਵਾਗਤੀ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਸਿੱਖਿਆ ਪ੍ਰਾਪਤ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਮੁਸ਼ਕਿਲਾਂ ਤੇ ਰੁਕਾਵਟਾਂ ਆਉਂਦੀਆਂ ਰਹਿੰਦੀਆਂ ਨੇ ਪਰ ਸਾਨੂੰ ਆਪਣਾ ਮਨੋਬਲ ਉੱਚਾ ਰੱਖਣਾ ਹੋਵੇਗਾ।ਐਸੋਸਿਏਟ ਡੀਨ ਅਕਾਦਮਿਕ ਡਾ. ਪ੍ਰਦੀਪ ਕੌੜਾ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ, ਦਾਖਲੇ, ਫੀਸਾਂ, ਹੋਸਟਲ ਆਦਿ ਦੇ ਕਾਰਜਾਂ ਲਈ ਸੰਬੰਧਿਤ ਪ੍ਰਕਿਰਿਆਵਾਂ ਦੀ ਪੀ.ਪੀ.ਟੀ. ਰਾਹੀਂ ਪ੍ਰੈਜ਼ੈਂਟੇਸ਼ਨ ਦਿੱਤੀ।
ਫ਼ਿਰੋਜਪੁਰ ’ਚ ਸ਼ੂਟ+ਰਾਂ ਨੇ ਅੰਨੇਵਾਹ ਗੋ.ਲੀਆਂ ਚਲਾ ਕੇ ਤਿੰਨ ਭੈਣ-ਭਰਾਵਾਂ ਦਾ ਕੀਤਾ ਕਤ+ਲ
ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ, ਡਿਪਟੀ ਡਾਇਰੈਕਟਰ ਆਈ.ਟੀ., ਡਾਇਰੈਕਟੋਰੇਟ ਆਫ਼ ਸਪੋਰਟਸ, ਫੈਕਲਟੀ ਆਫ਼ ਐਗਰੀਕਲਚਰ, ਫੈਕਲਟੀ ਆਫ਼ ਐਜੂਕੇਸ਼ਨ, ਫੈਕਲਟੀ ਆਫ਼ ਹੈਲਥ ਐਂਡ ਅਲਾਇਡ ਸਾਇੰਸਜ਼, ਫੈਕਲਟੀ ਆਫ਼ ਲਾਅ, ਫੈਕਲਟੀ ਆਫ਼ ਮੈਨੇਜ਼ਮੈਂਟ ਐਂਡ ਕਾਮਰਸ, ਫੈਕਲਟੀ ਆਫ਼ ਫਾਰਮਾਸਿਉਟੀਕਲ ਅਤੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਦੇ ਡੀਨ ਸਾਹਿਬਾਨ ਵੱਲੋਂ ਸੰਬੰਧਿਤ ਫੈਕਲਟੀ ਵਿੱਚ ਚਲਾਏ ਜਾ ਰਹੇ ਕੋਰਸਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਸਮਾਰੋਹ ਦਾ ਸੰਚਾਲਨ ਲਵਲੀਨ ਸੱਚਦੇਵਾ, ਡਿਪਟੀ ਡਾਇਰੈਕਟਰ ਲੋਕ ਸੰਪਰਕ ਅਤੇ ਮੈਡਮ ਪੀਆਸ਼ਾ ਮੁਖਰਜੀ ਵੱਲੋਂ ਬਾਖੂਬੀ ਕੀਤਾ ਗਿਆ।
Share the post "ਪੜ੍ਹੋ, ਕਮਾਓ ਤੇ ਸਮਾਜ ਸੇਵਾ ਲਈ ਜਾਓ ਦੇ ਖੂਬਸੂਰਤ ਫਲਸਫ਼ੇ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਓਰੀਅਨਟੇਸ਼ਨ ਪ੍ਰੋਗਰਾਮ “ਦੀਕਸ਼ਾਰੰਭ”ਆਯੋਜਿਤ"