Patiala News: ਲੰਘੀ 7 ਮਈ ਨੂੰ ਪਟਿਆਲਾ-ਸਮਾਣਾ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਸੱਤ ਸਕੂਲੀ ਬੱਚਿਆਂ ਸਹਿਤ ਵੈਨ ਦੇ ਡਰਾਈਵਰ ਦੀ ਜਾਨ ਲੈਣ ਵਾਲੇ ਤੇਜ ਰਫ਼ਤਾਰ ਟਿੱਪਰ ਦੇ ਮਾਲਕ ਨੂੰ ਹੁਣ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਣਕਾਰੀ ਖ਼ੁਦ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦਸਿਆ ਕਿ ਮਿਤੀ 07.05.2025 ਨੂੰ ਸਮਾਣਾ ਰੋਡ ਪਟਿਆਲਾ ਨੇੜੇ ਬੱਸ ਅੱਡਾ ਪਿੰਡ ਨੱਸੂਪੁਰ, ਸਕੂਲੀ ਬੱਚਿਆ ਵਾਲੀ ਇਨੋਵਾ ਕਾਰ ਨੰਬਰ ਪੀ.ਬੀ-11-ਬੀ.ਏ-7300 ਰੰਗ ਸਿਲਵਰ ਅਤੇ ਮਿੱਟੀ ਦੇ ਓਵਰ ਲੋਡ ਟਿੱਪਰ ਨੰਬਰੀ ਪੀ.ਬੀ-11-ਸੀ.ਜੈਡ-6336 ਦੇ ਡਰਾਇਵਰ ਦੀ ਗਲਤੀ ਕਾਰਨ ਹੋਏ ਭਿਆਨਕ ਸੜਕ ਹਾਦਸੇ ਵਿੱਚ ਕੁੱਲ 7 ਬੱਚੇ ਅਤੇ ਇੱਕ ਇਨੋਵਾ ਕਾਰ ਦੇ ਡਰਾਇਵਰ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ BBC ਦੀ ਡਾਕੂਮੈਟਰੀ ਵਿਰੁਧ ਸਿੱਧੂ ਮੂਸੇਵਾਲਾ ਦੇ ‘ਪਿਤਾ’ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ
ਇਸ ਸਬੰਧੀ ਅ/ਧ 105 ਬੀ.ਐਨ.ਐਸ ਥਾਣਾ ਸਦਰ ਸਮਾਣਾ ਬਰਖਿਲਾਫ ਟਿੱਪਰ ਮਾਲਕ ਦਵਿੰਦਰ ਸਿੰਘ ਵਾਸੀ ਸੌਜਾ (ਨਾਭਾ), ਰਣਧੀਰ ਸਿੰਘ ਵਾਸੀ ਪਿੰਡ ਕਕਰਾਲਾ ਅਤੇ ਟਿੱਪਰ ਚਾਲਕ ਭੁਪਿੰਦਰ ਸਿੰਘ ਉਰਫ ਭੂਪੀ ਵਾਸੀ ਪਿੰਡ ਤਰੈ ਜਿਲ੍ਹਾ ਪਟਿਆਲਾ ਦੇ ਦਰਜ ਕੀਤਾ ਗਿਆ ਸੀ। ਜਿਸ ਵਿੱਚ ਡਰਾਇਵਰ ਭੁਪਿੰਦਰ ਸਿੰਘ ਉਰਫ ਭੂਪੀ ਨੂੰ ਮਿਤੀ 08-05-2025 ਅਤੇ ਟਿੱਪਰ ਮਾਲਕ ਦਵਿੰਦਰ ਸਿੰਘ ਪ੍ਰੋਪਰਾਈਟਰ ਖੱਟੜਾ ਟਰੈਡਿੰਗ ਕੰਪਨੀ ਸੌਜਾ ਨੂੰ ਮਿਤੀ 23-05-2025 ਨੂੰ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ ਹਿਰਾਸਤ ’ਚੋਂ ਫ਼ਰਾਰ ਹੋਏ ਅਸਲਾਂ ਤਸਕਰਾਂ ਨੂੰ ਬੇਗਾਨੀ ਪੁਲਿਸ ਨੇ ਪੰਜਾਬ ‘ਚੋਂ ਫ਼ਿਲਮੀ ਸਟਾਇਲ ਨਾਲ ਚੁੱਕਿਆ
ਇਸ ਮੁਕੱਦਮਾ ਵਿੱਚ ਭਗੋੜਾ ਚੱਲੇ ਆ ਰਹੇ ਰਣਧੀਰ ਸਿੰਘ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਕਰਯੋਗ ਹੈ ਕਿ ਇਨਸਾਫ਼ ਦੀ ਮੰਗ ਨੂੰ ਲੈ ਕੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਇੱਥੇ ਧਰਨਾ ਲਗਾਇਆ ਹੋਇਆ ਸੀ, ਜਿਸ ਵਿਚ ਡੀਸੀ ਨੂੰ ਬੇਰੰਗ ਮੋੜਣ ਤੋਂ ਬਾਅਦ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਵਾਰਾਂ ਨਾਲ ਦੁੱਖ ਪ੍ਰਗਟਾਉਣ ਲਈ ਪੁੱਜੇ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।