Jalandhar News: ਅਕਸਰ ਅਸੀਂ ਫ਼ਿਲਮਾਂ ਦੇ ਵਿਚ ਦੇਖਦੇ ਹਾਂ ਕਿ ਮੁਜਰਮਾਂ ਨੂੰ ਫ਼ੜਣ ਦੇ ਲਈ ਪੁਲਿਸ ਆਪਣੀ ਭੇਸ਼-ਭੂਸ਼ਾ ਤਬਦੀਲ ਕਰ ਲੈਂਦੀ ਹੈ ਪਰ ਪੰਜਾਬ ਦੇ ਵਿਚ ਪਿਛਲੇ ਇੱਕ ਹਫ਼ਤੇ ਤੋਂ ਠਹਿਰੀ ਹੋਈ ਮੱਧ ਪ੍ਰਦੇਸ਼ ਪੁਲਿਸ ਨੇ ਇਸ ਫ਼ਿਲਮੀ ਸੀਨ ਨੂੰ ਅਸਲੀ ਬਣਾ ਦਿੱਤਾ। ਕਹਾਣੀ ਕੁੱਝ ਇਸ ਤਰ੍ਹਾਂ ਦੀ ਹੈ ਕਿ ਲੰਘੀ 30 ਮਈ ਨੂੰ ਮੱਧ ਪ੍ਰਦੇਸ਼ ਨੇ ਉਥੇ ਦੋ ਪੰਜਾਬੀ ਨੌਜਵਾਨਾਂ ਨੂੰ ਅਸਲਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ 31 ਮਈ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪ੍ਰੰਤੂ ਬੀਰਬਲ ਤੇ ਜਗਵਿੰਦਰ ਨਾਂ ਦੇ ਇਹ ਮੁਲਜਮ 31 ਮਈ ਨੂੰ ਹੀ ਪੁਲਿਸ ਨੂੰ ਝਕਾਨੀ ਦੇ ਕੇ ਹਵਾਲਾਤ ਵਿਚੋਂ ਫ਼ਰਾਰ ਹੋਣ ’ਚ ਸਫ਼ਲ ਰਹੇ। ਪੰਜਾਬ ਦੇ ਜਲੰਧਰ ਨਾਲ ਸਬੰਧਤ ਇੰਨ੍ਹਾਂ ਮੁਲਜਮਾਂ ਦੇ ਆਪਣੇ ਸੂਬੇ ਵੱਲ ਵਾਪਸ ਜਾਣ ਦੀ ਸੰਭਾਵਨਾ ਨੂੰ ਦੇਖਦਿਆਂ ਮੱਧ ਪ੍ਰਦੇਸ਼ ਦੀ ਪੁਲਿਸ ਵੀ 1 ਜੂਨ ਨੂੰ ਜਲੰਧਰ ਇਲਾਕੇ ’ਚ ਪੁੱਜ ਗਈ।
ਇਹ ਵੀ ਪੜ੍ਹੋ 100 ਦਿਨਾਂ ‘ਚ 873 ਨਸ਼ਾ ਤਸਕਰ ਕੀਤੇ ਗ੍ਰਿਫਤਾਰ:SSP ਅਮਨੀਤ ਕੌਂਡਲ
ਪ੍ਰੰਤੂ ਮੁਲਜਮਾਂ ਦੀ ਕੋਈ ਸੂਹ ਨਾ ਲੱਗੀ। ਜਿਸਤੋਂ ਬਾਅਦ ਇੰਨ੍ਹਾਂ ਦੋਨਾਂ ਮੁਲਜਮਾਂ ਦਾ ਖ਼ੁਰਾ ਖੋਜ ਲੱਭਣ ਲਈ ਜਿੱਥੇ ਮੱਧ ਪ੍ਰਦੇਸ਼ ਦੇ ਪੁਲਿਸ ਮੁਲਾਜਮਾਂ ਨੇ ਰਿਕਸ਼ਾ ਚਲਾਇਆ, ਉਥੇ ਮੁਲਜਮਾਂ ਦੇ ਘਰ ਨਜਦੀਕ ਗੰਨੇ ਦੀ ਰੇਹੜੀ ਵੀ ਲਗਾਈ। ਇਸਤੋਂ ਇਲਾਵਾ ਇੱਕ ਪੰਪ ਉਪਰ ਕਰਿੰਦਾ ਬਣ ਕੇ ਵੀ ਕੰਮ ਕੀਤਾ। ਪੁਲਿਸ ਦੀ ਮਿਹਨਤ ਆਖ਼ਰਕਰ ਰੰਗ ਲਿਆਈ ਤੇ ਦੋਨੋਂ ਮੁਲਜਮ ਉਨ੍ਹਾਂ ਦੀ ਨਿਗਾਹ ਹੇਠ ਆ ਕੇ ਗਏ, ਜਿਸਤੋਂ ਬਾਅਦ ਥਾਣਾ ਸਾਹਕੋਟ ਦੀ ਪੁਲਿਸ ਦੀ ਮੱਦਦ ਨਾਲ ਘਾਤ ਲਾਈ ਬੈਠੀ ਮੱਧ ਪ੍ਰਦੇਸ਼ ਦੀ ਪੁਲਿਸ ਇੰਨ੍ਹਾਂ ਦੋਨਾਂ ਮੁਲਜਮਾਂ ਨੂੰ ਚੁੱਕ ਕੇ ਲੈ ਗਈ। ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ 30 ਮਈ ਨੂੰ ਦਰਜ਼ ਆਰਮਜ਼ ਐਕਟ ਤੋਂ ਬਾਅਦ 31 ਮਈ ਨੂੰ ਇੰਨ੍ਹਾਂ ਦੇ ਵਿਰੁਧ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋਣ ਦੇ ਦੋਸ਼ਾਂ ਹੇਠ ਧਾਰਾ 262 ਬੀਐਨਐਸ ਦਾ ਪਰਚਾ ਵੀ ਦਰਜ਼ ਕਰ ਲਿਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।